Wednesday , July 8 2020
Breaking News

ਮਲੇਰਕੋਟਲਾ ‘ਚ ਕਰੋਨਾ ਪੀੜਤਾਂ ਦੀ ਗਿਣਤੀ ਅੱਠ ਹੋਈ, ਤਿੰਨ ਨਵੇਂ ਮਰੀਜ ਮਿਲੇ

ਮਲੇਰਕੋਟਲਾ ‘ਚ ਕਰੋਨਾ ਪੀੜਤਾਂ ਦੀ ਗਿਣਤੀ ਅੱਠ ਹੋਈ, ਤਿੰਨ ਨਵੇਂ ਮਰੀਜ ਮਿਲੇ
ਮਲੇਰਕੋਟਲਾ ੧੦ ਜੂਨ (ਸ਼ਾਹਿਦ ਜ਼ੁਬੈਰੀ) ਮਲੇਰਕੋਟਲਾ ਸਹਿਰ ਅੰਦਰ ਕਰੋਨਾ ਮਰੀਜਾਂ ਦੀ ਗਿਣਤੀ ਅੱਠ ਹੋ ਗਈ ਹੈ। ਅੱਜ ਤਿੰਨ ਨਵੇਂ ਮਰੀਜ ਸਾਹਮਣੇ ਆਉਣ ਨਾਲ ਲੋਕਾਂ ਅੰਦਰ ਇਕ ਬਾਰ ਫਿਰ ਕਰੋਨਾ ਦਾ ਖੌਫ ਮਾਇਆ ਜਾ ਰਿਹਾ ਹੈ। ਨਵੇਂ ਮਰੀਜਾਂ ਵਿਚ ਇੱਕ ਮਰੀਜ ਨੂੰ ਛੱਡ ਕੇ ਹੋਰ ਕਿਸੇ ਅੰਦਰ ਵੀ ਕਰੋਨਾ ਦੇ ਪ੍ਰਤੱਖ ਲੱਛਣ ਵਿਖਾਈ ਨਹੀਂ ਦਿੱਤੇ। ਐਸ.ਐਮ.ਓ. ਮਲੇਰਕੋਟਲਾ ਡਾ. ਜਸਵਿੰਦਰ ਸਿੰਘ ਮੁਤਾਬਿਕ ਸਾਰੇ ਕਰੋਨਾ ਪੀੜਤਾਂ ਦੇ ਸੰਪਰਕਾਂ ਸਮੇਤ ਅੱਜ ੧੦੧ ਸੈਂਪਲ ਟੈਸਟ ਲਈ ਭੇਜੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਨਵੇਂ ਸਾਹਮਣੇ ਆਏ ਕਰੋਨਾਂ ਮਰੀਜਾਂ ਵਿਚੋਂ ਇੱਕ ੭੦ ਸਾਲਾ ਬਜੁੱਰਗ ਰਜਿੰਦਰਾ ਹਸਪਤਾਲ ਪਟਿਆਲੇ ਅਤੇ ਤਿੰਨ ਮਰੀਜ ਲੁਧਿਆਣਾ ਦੇ ਇੱਕ ਨਿੱਜ਼ੀ ਹਸਪਤਾਲ ਵਿਚ ਦਾਖਲ ਹਨ। ਪਟਿਆਲੇ ਅਤੇ ਲੁਧਿਆਣੇ ਦਾਖਲ ਦੋ ਮਰੀਜਾਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਲੁਧਿਆਣਾ ਬਾਈਪਾਸ ਨੇੜਲੇ ਇਕ ਨਿੱਜੀ ਨਰਸਿੰਗ ਹੋਮ ਤੋਂ ਲੁਧਿਆਣੇ ਦੇ ਇੱਕ ਨਿਜੀ ਹਸਪਤਾਲ ਇਲਾਜ ਲਈ ਭੇਜੀ ਗਈ ਸਥਾਨਕ ਮਾਜਰੀ ਮਲੇਰ ਵਾਸ਼ੀ ਇਕ ੫੨ ਸਾਲਾ ਮਹਿਲਾ ਕਰੋਨਾ ਪਾਜਿਟਿਵ ਨਿਕਲੀ। ਇੱਕ ਭੁਜੀਆ ਫੈਕਟਰੀ ਦਾ ਮਾਲਕ ਵੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਕਰੋਨਾ ਪੀੜਤ ਪਾਇਆ ਗਿਆ ਹੈ। ਅੱਜ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਵਾਈ ਲੈਣ ਆਇਆ ਇਕ ਫੈਕਟਰੀ ਦਾ ਮਜਦੂਰ ਵੀ ਕਰੋਨਾ ਪੀੜਤ ਨਿਕਲਿਆ। ਕਲਕੱਤੇ ਤੋਂ ਪਰਤੀ ਸਥਾਨਕ ਕੇਲੋਂ ਨੇੜੇ ਦੀ ਵਸਨੀਕ ਇਕ ਮਹਿਲਾ ਸਮੇਤ ਚਾਰ ਵਿਅਕਤੀਆਂ ਦੇ ਭੇਜੇ ਸੈਂਪਲਾਂ ਵਿਚੋਂ ਮਹਿਲਾ ਦਾ ਟੈਸਟ ਕਰੋਨਾ ਪਾਜਿਟਿਵ ਪਾਇਆ ਗਿਆ ਹੈ। ਇਸ ਮਹਿਲਾ ਦੇ ਸੰਪਰਕਾਂ ਵਿਚਲੇ ਦੋ ਹੋਰ ਮੈਂਬਰਾਂ ਦੇ ਸੈਂਪਲ ਅੱਜ ਟੈਸਟ ਲਈ ਭੇਜੇ ਗਏ ਹਨ।
ਕੈਪਸਨ: ਸਿਵਲ ਹਸਪਤਾਲ ਮਲੇਰਕੋਟਲਾ ਦੇ ਐਸ.ਐਮ.ਓ. ਡਾ. ਜਸਵਿੰਦਰ ਸਿੰਘ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *