Subscribe Now

* You will receive the latest news and updates on your favorite celebrities!

Trending News

Blog Post

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ “ਸਾਰਿਆਂ ਲਈ ਛੱਤ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ
Lifestyle

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ “ਸਾਰਿਆਂ ਲਈ ਛੱਤ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ 

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ “ਸਾਰਿਆਂ ਲਈ ਛੱਤ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ
ਪਟਿਆਲਾ ਜ਼ਿਲੇ ਵਿੱਚ ਉਸਾਰੇ 176 ਫਲੈਟਾਂ ਵਿੱਚੋਂ ਬੇਘਰੇ ਐਸ.ਸੀ/ਬੀ.ਸੀ. ਲਾਭਪਾਤੀਆਂ ਨੂੰ 124 ਫਲੈਟ ਅਲਾਟ ਕੀਤੇ
ਚੰਡੀਗੜ, 30 ਦਸੰਬਰ:
ਸੂਬੇ ਵਿਚ “ਸਾਰਿਆਂ ਲਈ ਛੱਤ” ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕਦਮ ਉਠਾਉਂਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਬੇਘਰੇ ਐਸ.ਸੀ. / ਬੀ.ਸੀ.  ਲਾਭਪਾਤਰੀਆਂ, ਜਿਨਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋੋਂ ਘੱਟ ਹੈ, ਨੂੰ 124 ਫਲੈਟ ਅਲਾਟ ਕੀਤੇ ਗਏ ਹਨ। ਇਹ ਫਲੈਟ ਪੰਜਾਬ ਸ਼ਹਿਰੀ ਆਵਾਸ ਯੋਜਨਾ (ਪੀ.ਐਸ.ਏ.ਵਾਈ.) ਅਧੀਨ ਪਟਿਆਲਾ ਜ਼ਿਲੇ ਵਿੱਚ ਅਲਾਟ ਕੀਤੇ ਗਏ ਹਨ।
ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਦੇ ਹਾਜੀਮਾਜਰਾ ਪਿੰਡ ਵਿੱਚ 176 (ਜੀ+3) ਫਲੈਟਾਂ ਦੀ ਉਸਾਰੀ ਕੀਤੀ ਗਈ ਸੀ ਜਿਨਾਂ ਵਿੱਚੋੋਂ 124 ਫਲੈਟਾਂ ਲਈ ਡਰਾਅ ਕੱਢਿਆ ਗਿਆ ਅਤੇ ਇਹ ਫਲੈਟ ਪੰਜਾਬ ਸ਼ਹਿਰੀ ਆਵਾਸ ਯੋੋਜਨਾ ਅਧੀਨ ਯੋਗ ਲਾਭਪਾਤਰੀਆਂ ਨੂੰ ਅਲਾਟ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਬਾਕੀ ਰਹਿੰਦੇ 52 ਫਲੈਟ ਵੀ ਬਿਨਾਂ ਕਿਸੇ ਮੁਨਾਫ਼ੇ ਅਤੇ ਘਾਟੇ ਦੇ ਆਧਾਰ ’ਤੇ ਅਲਾਟ ਕੀਤੇ ਜਾਣਗੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਪ੍ਰਾਜੈਕਟ ਸੰਗਰੂਰ-ਪਟਿਆਲਾ ਹਾਈਵੇਅ ਅਤੇ ਸਮਾਣਾ ਸੜਕ ਦੇ ਮੁੱਖ ਜੰਕਸ਼ਨ ’ਤੇ ਸਥਿਤ ਹੈ। ਉਨਾਂ ਦੱਸਅਿਾ ਕਿ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਵੱਲੋੋਂ 1.69 ਏਕੜ ਰਕਬੇ ਵਿਚ 176 (ਜੀ+3) ਰਿਹਾਇਸ਼ੀ ਫਲੈਟਾਂ ਦੀ ਉਸਾਰੀ ਕਰਵਾਈ ਗਈ, ਜਿਨਾਂ ਵਿੱਚੋਂ ਹਰੇਕ ਫੈਲਟ ਦਾ ਆਕਾਰ 25.25 ਵਰਗ ਮੀਟਰ ਹੈ। ਉਨਾਂ ਦੱਸਿਆ ਕਿ ਇਕ ਰਿਹਾਇਸ਼ੀ ਫਲੈਟ ਦੀ ਉਸਾਰੀ ਦੀ ਲਾਗਤ 4.10 ਲੱਖ ਰੁਪਏ ਹੈ ਅਤੇ ਇਨਾਂ ਫਲੈਟਾਂ ਦੀ ਉਸਾਰੀ ’ਤੇ ਤਕਰੀਬਨ 7 ਕਰੋੜ ਰੁਪਏ ਦਾ ਖ਼ਰਚ ਆਇਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋੋਕਾਂ ਖ਼ਾਸ ਤੌੌਰ ’ਤੇ ਪੱਛੜੇ ਵਰਗਾਂ ਦੀਆਂ ਮੁੱਢਲੀਆਂ ਲੋੋੜਾਂ ਪੂਰੀਆਂ ਕਰਨ ਲਈ ਵਚਨਬੱਧ ਹੈ।
————-

Related posts

Leave a Reply

Required fields are marked *