Saturday , February 22 2020
Breaking News

ਬੁੱਢਾ ਮਾਮਲੇ ਵਿੱਚ ਜਾਂਚ ਨਾਲ 23 ਵਿਅਕਤੀ ਗ੍ਰਿਫਤਾਰ, 36 ਹਥਿਆਰ ਬਰਾਮਦ

ਬੁੱਢਾ ਮਾਮਲੇ ਵਿੱਚ ਜਾਂਚ ਨਾਲ 23 ਵਿਅਕਤੀ ਗ੍ਰਿਫਤਾਰ, 36 ਹਥਿਆਰ ਬਰਾਮਦ

ਪੰਜਾਬ ਪੁਲਿਸ ਨੇ ਅਸਲਾ ਡੀਲਰਾਂ ਦੀਆਂ ਚਾਰ ਦੁਕਾਨਾਂ ਕੀਤੀਆਂ ਸੀਲ

ਭੰਡਾਰ, ਖਰੀਦ ਅਤੇ ਵਿਕਰੀ ਦੀ ਜਾਂਚ ਲਈ ਸੂਬਾ ਪੱਧਰੀ ਆਡਿਟ ਸ਼ੁਰੂ

ਚੰਡੀਗੜ•, 13 ਫਰਵਰੀ:
ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਕੈਟਾਗਰੀ ‘ਏ’ ਦੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨਾਲ ਸਬੰਧਤ ਮਾਮਲਿਆਂ ਦੀ ਅਗਲੇਰੀ ਜਾਂਚ ਵਿੱਚ ਪੰਜਾਬ ਪੁਲਿਸ ਨੇ ਫਿਰੋਜਪੁਰ ਰੇਂਜ ਅਤੇ ਇਸ ਦੇ ਨਾਲ ਲੱਗਦੇ ਸੂਬੇ ਹਰਿਆਣਾ ਅਤੇ ਰਾਜਸਥਾਨ ਵਿੱਚ ਛਾਪਿਆਂ ਦੌਰਾਨ 23 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ•ਾਂ ਕੋਲੋਂ 36 ਹਥਿਆਰ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਨ•ਾਂ ਮੁਲਜਮਾਂ ਦੇ ਹੋਰ ਸੰਪਰਕਾਂ ਦੀ ਪਛਾਣ ਅਤੇ ਪਤਾ ਲਗਾਉਣ ਲਈ ਅਗਲੇਰੀ ਕਾਰਵਾਈ ਜਾਰੀ ਹੈ।
ਉਨ•ਾਂ ਕਿਹਾ ਕਿ ਹਥਿਆਰ ਡੀਲਰਾਂ ਵੱਲੋਂ ਹਥਿਆਰਾਂ ਦੀ ਗੈਰਕਾਨੂੰਨੀ ਸਪਲਾਈ ‘ਤੇ ਇਕ ਵੱਡੀ ਕਾਰਵਾਈ ਦੌਰਾਨ ਵੱਖ ਵੱਖ ਅਪਰਾਧੀਆਂ, ਜਿਹਨਾਂ ਨੂੰ ਛਾਪਿਆਂ ਦੌਰਾਨ ਗ੍ਰਿਫਤਾਰ ਕੀਤਾ ਗਿਆ, ਕੋਲੋਂ 30 ਹਥਿਆਰ ਬਰਾਮਦ ਹੋਏ ਹਨ। ਇਨ•ਾਂ ਵਿੱਚ 14 ਡੀਬੀਬੀਐਲ 12 ਬੋਰ, ਚਾਰ ਐਸਬੀਬੀਐਲ 12 ਬੋਰ, ਪੰਜ 32 ਬੋਰ ਪਿਸਤੌਲ, ਇੱਕ 45 ਬੋਰ ਦੀ ਪਿਸਤੌਲ, ਤਿੰਨ 30 ਬੋਰ ਪਿਸਤੌਲ, ਇੱਕ 25 ਬੋਰ ਦੀ ਪਿਸਤੌਲ ਅਤੇ ਦੋ ਕਾਰਬਾਈਨ ਸਾਮਲ ਹਨ। ਇਨ•ਾਂ ਨਾਜਾਇਜ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਕਈ ਅਸਲਾ ਡੀਲਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਰੇਲੀ ਜਾਂਚ ਜਾਰੀ ਹੈ।
ਅਸਲਾ ਡੀਲਰਾਂ ਅਤੇ ਲਾਇਸੈਂਸ ਧਾਰਕਾਂ ਦੁਆਰਾ ਹਥਿਆਰਾਂ ਅਤੇ ਗੋਲੀ ਸਿੱਕੇ ਦੇ ਭੰਡਾਰ, ਵਿਕਰੀ ਤੇ ਖਰੀਦ ਵਿਚ ਵੱਡੇ ਪੱਧਰ ‘ਤੇ ਉਣਤਾਈਆਂ ਦਾ ਗੰਭੀਰ ਨੋਟਿਸ ਲੈਂਦਿਆਂ ਸੂਬਾ ਪੁਲਿਸ ਵੱਲੋਂ ਸੂਬੇ ਭਰ ਦੇ ਅਸਲਾ ਡੀਲਰਾਂ ਅਤੇ ਲਾਇਸੈਂਸ ਸਾਖਾਵਾਂ ਦੇ ਕੰਮਕਾਜ ਦਾ ਆਡਿਟ ਵੀ ਕੀਤਾ ਜਾ ਰਿਹਾ ਹੈ।
ਕਾਬਲੇਗੌਰ ਹੈ ਕਿ ਪੰਜਾਬ ਪੁਲੀਸ ਦੇ ਨਿਰੰਤਰ ਯਤਨਾਂ ਸਦਕਾ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਅਰਮੀਨੀਆ ਤੋਂ ਡਿਪੋਰਟ ਹੋਣ ਬਾਅਦ ਉਸਨੂੰ ਨਵੰਬਰ, 2019 ਵਿੱਚ ਨਵੀਂ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ । ਉਸਨੇ ਕਈ ਖੁਲਾਸੇ ਕੀਤੇ, ਜਿਸ ਨਾਲ ਸੂਬਾ ਪੁਲਿਸ ਨੇ ਪੰਜਾਬ ਵਿੱਚ ਅਣਸੁਲਝੇ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ ਦੇ ਨਾਲ-ਨਾਲ ਬਹੁਤ ਸਾਰੇ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ।
ਬੁੱਢਾ ਦੇ ਖੁਲਾਸੇ ਤੋਂ ਬਾਅਦ, ਪੰਜਾਬ ਪੁਲਿਸ ਨੇ ਏਟੀਐਸ, ਉੱਤਰ ਪ੍ਰਦੇਸ ਦੇ ਨਾਲ ਮਿਲ ਕੇ ਸਾਂਝੇ ਆਪ੍ਰੇਸਨ ਵਿਚ, 30 ਜਨਵਰੀ, 2020 ਨੂੰ ਜਲਿ•ਾ ਮੇਰਠ (ਯੂਪੀ) ਦੇ ਪਿੰਡ ਟਿੱਕਰੀ ਦੇ ਵਸਨੀਕ ਅਸੀਸ ਪੁੱਤਰ ਰਾਮਬੀਰ ਨੂੰ ਵੀ ਗ੍ਰਿਫਤਾਰ ਕੀਤਾ। ਅਸੀਸ ਗੈਰਕਾਨੂੰਨੀ ਹਥਿਆਰਾਂ ਦਾ ਮੁੱਖ ਸਪਲਾਇਰ ਸੀ ਜੋ ਅਪਰਾਧੀਆਂ ਦੁਆਰਾ ਕਤਲੇਆਮ, ਜਬਰਨ ਵਸੂਲੀ, ਫਿਰੌਤੀ ਲਈ ਅਗਵਾ ਕਰਨ ਅਤੇ ਹੋਰ ਜੁਰਮਾਂ ਲਈ ਵਰਤੇ ਗਏ ਸਨ। ਇਸ ਵੇਲੇ ਏਡੀਜੀਪੀ, ਅੰਦਰੂਨੀ ਸੁਰੱਖਿਆ ਦੀ ਨਿਗਰਾਨੀ ਹੇਠ ਅਸੀਸ ਦੀ ਵੱਖ-ਵੱਖ ਮਾਮਲਿਆਂ ਵਿਚ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਆਸੀਸ ਦੀ ਧਰਮਿੰਦਰ ਉਰਫ ਗੁਗਨੀ ਨੇ ਸੁਖਪ੍ਰੀਤ ਬੁੱਢਾ ਨਾਲ ਜਾਣ-ਪਛਾਣ ਕਰਵਾਈ, ਜੋ ਆਰਐਸਐਸ ਦੇ ਅਹੁਦੇਦਾਰ ਬ੍ਰਿਗ. ਗਗਨੇਜਾ ਅਤੇ ਪੰਜਾਬ ਦੇ ਹੋਰ ਹਿੰਦੂ ਧਾਰਮਿਕ ਆਗੂਆਂ ਦੀ ਨਿਸ਼ਾਨਾ ਹੱਤਿਆ ਦੇ ਮਾਮਲਿਆਂ ਵਿਚ ਮੁੱਖ ਦੋਸੀ ਹੈ। ਐਨਆਈਏ ਵੱਲੋਂ ਜਾਂਚ ਕੀਤੇ ਜਾ ਰਹੇ ਨਿਸ਼ਾਨਾ ਹੱਤਿਆ ਦੇ ਮਾਮਲਿਆਂ ਵਿਚ ਹਥਿਆਰਾਂ ਦੀ ਸਪਲਾਈ ਲਈ ਵੀ ਲੋੜੀਂਦਾ ਸੀ।
ਸ੍ਰੀ ਗੁਪਤਾ ਨੇ ਦੱਸਿਆ ਕਿ ਅਸੀਸ ਨੂੰ ਪਹਿਲੀ ਵਾਰ 120 ਡੱਬੇ ਸਰਾਬ ਦੀ ਤਸਕਰੀ ਵਿੱਚ ਸਾਮਲ ਹੋਣ ਦੇ ਦੋਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ, ਉਸਨੂੰ ਪੰਜਾਬ ਪੁਲਿਸ ਨੇ ਕਾਬੂ ਕਰ ਲਿਆ ਅਤੇ ਇੱਕ ਐਨਡੀਪੀਐਸ ਕੇਸ ਤਹਿਤ ਮੁਕੱਦਮਾ ਦਰਜ ਕੀਤਾ ਗਿਆ, ਜਿਸ ਵਿੱਚ ਉਸਨੂੰ 2012 ਵਿੱਚ 10 ਸਾਲ ਕੈਦ ਦੀ ਸਜਾ ਸੁਣਾਈ ਗਈ ਅਤੇ ਨਾਭਾ ਜੇਲ•, ਪਟਿਆਲਾ ਭੇਜਿਆ ਗਿਆ, ਜਿੱਥੇ ਉਸ ਦੀ ਦੋਸਤੀ ਧਰਮਿੰਦਰ ਗੁਗਨੀ, ਸੁੱਖਾ ਕਾਹਲਵਾਂ ਤੇ ਹੋਰਾਂ ਨਾਲ ਹੋਈ ਜੋ ਉਸ ਸਮੇਂ ਉਸੇ ਜੇਲ• ਵਿੱਚ ਬੰਦ ਸਨ।
ਅੱਗੇ ਪਤਾ ਚੱਲਿਆ ਕਿ ਅਸੀਸ ਨੇ ਪੰਜਾਬ ਅਧਾਰਤ ਵੱਖ ਵੱਖ ਅਪਰਾਧੀਆਂ ਨੂੰ ਵੱਡੀ ਗਿਣਤੀ ਵਿਚ ਨਾਜਾਇਜ ਹਥਿਆਰ ਸਪਲਾਈ ਕੀਤੇ ਸਨ, ਜਿਨ•ਾਂ ਨੇ ਇਹਨਾਂ ਹਥਿਆਰਾਂ ਨੂੰ ਸਾਲ 2015 ਵਿਚ ਤਰਨਤਾਰਨ ਅੰਤਰ ਗਰੋਹ ਦੀਆਂ ਲੜਾਈਆਂ ਅਤੇ ਹਾਲ ਹੀ ਵਿਚ ਨਵੰਬਰ 2019 ਵਿਚ ਮਲੇਰਕੋਟਲਾ ਵਿਖੇ ਅਬਦੁੱਲ ਰਾਸਦਿ ਉਰਫ ਗੁੱਧੂ ਦੀ ਹੱਤਿਆ ਲਈ ਵਰਤਿਆ ਸੀ। ਸੁਖਪ੍ਰੀਤ ਬੁੱਢਾ ਅਤੇ ਉਸਦੇ ਸਾਥੀਆਂ ਨੂੰ ਦਿੱਤੇ ਗਏ ਹਥਿਆਰਾਂ ਦੀ ਵਰਤੋਂ ਮੁਹਾਲੀ ਵਿੱਚ ਪੰਜਾਬੀ ਗਾਇਕ ਪਰਮੀਸ ਵਰਮਾ ਅਤੇ ਪੰਜਾਬ ਵਿੱਚ ਹੋਏ ਕਈ ਹੋਰ ਕਤਲਾਂ, ਡਕੈਤੀਆਂ ਅਤੇ ਜਬਰਨ ਵਸੂਲੀ ਤੇ ਹਮਲਿਆਂ ਲਈ ਕੀਤੀ ਗਈ ਸੀ।
ਅਸੀਸ ਵੱਲੋਂ ਕੀਤੇ ਖੁਲਾਸਿਆਂ ‘ਤੇ ਦੋ ਅਪਰਾਧੀਆਂ ਗੁਰਪ੍ਰੀਤ ਸਿੰਘ ਉਰਫ ਲਾਡੀ (20 ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ) ਅਤੇ ਨੀਰਜ ਕੁਮਾਰ ਉਰਫ ਧੀਰਜ ਬੱਟਾ (13 ਮਾਮਲਿਆਂ ਵਿਚ ਲੋੜੀਂਦਾ) ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਕ 0.30 ਬੋਰ ਅਤੇ ਦੋ 32 ਬੋਰ, 36 ਜਿੰਦਾ ਕਾਰਤੂਸ ਬਰਾਮਦ ਕੀਤਾ ਗਏ। ਆਸੀਸ ਅਤੇ ਉਸਦੇ ਸਾਥੀਆਂ ਖਿਲਾਫ ਐਸ.ਏ.ਐਸ.ਨਗਰ ਵਿਖੇ ਯੂ.ਏ.ਪੀ.ਏ ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ

About admin

Check Also

गुरिन्दरपाल सिंह बिल्ला ने पंजाब राज्य पिछड़ी श्रेणियां आयोग के वाइस चेयरमैन का पद संभाला

गुरिन्दरपाल सिंह बिल्ला ने पंजाब राज्य पिछड़ी श्रेणियां आयोग के वाइस चेयरमैन का पद संभाला …

Leave a Reply

Your email address will not be published. Required fields are marked *