Thursday , August 6 2020
Breaking News

ਬਿਨਾਂ ਮਾਸਕ ਤਂ ਬੱਸਾਂ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਦੇ ਐਸ.ਡੀ.ਐਮ. ਨੇ ਕੱਟੇ ਚਲਾਨ

ਬਿਨਾਂ ਮਾਸਕ ਤਂ ਬੱਸਾਂ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਦੇ ਐਸ.ਡੀ.ਐਮ. ਨੇ ਕੱਟੇ ਚਲਾਨ
ਬੱਸਾਂ ਵਿੱਚ ਯਾਤਰੀਆਂ ਦੁਆਰਾ ਸਿਹਤ ਪ੍ਰੋਟੋਕੋਲਾਂ ਦੀ ਪਾਲਣਾ ਦਾ ਪਤਾ ਲਗਾਉਣ ਸਬੰਧੀ ਮਾਲੇਰਕੋਟਲਾ ਵਿਚ ਚਲਾਈ ਗਈ ਵਿਸ਼ੇਸ਼ ਚੈਕਿੰਗ ਮੁਹਿੰਮ
ਮਾਲੇਰਕੋਟਲਾ ੨੯ ਜੁਲਾਈ ( ਸ਼ਾਹਿਦ ਜ਼ੁਬੈਰੀ / ਮੁਹੰਮਦ ਕਾਜ਼ਿਮ ) ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਕਰਮਜੀਤ ਪਾਂਥੇ ਐਸ.ਡੀ.ਐਮ. ਮਾਲੇਰਕੋਟਲਾ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਚ ਬੱਸਾਂ ਵਿਚ ਬਿਨਾਂ ਮਾਸਕ ਤੋਂ ਸਫਰ ਕਰ ਰਹੀਆਂ ਸਵਾਰੀਆਂ ਦੀ ਚੈਕਿੰਗ ਦੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੋਰਾਨ ਸ੍ਰੀ ਪਾਂਥੇ ਤੋਂ ਇਲਾਵਾ ਐਸ.ਡੀ.ਅੈਮ. ਦਫਤਰ ਦੀ ਟ੍ਰਾਂਸਪੋਰਟ ਸ਼ਾਖ਼ਾ ਅਤੇ ਟਰੈਫਿਕ ਪੁਲਿਸ ਵੱਲੋਂ ਕੁੱਲ ੨੪ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਕਰਮਜੀਤ ਪਾਂਥੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਵੱਖ-ਵੱਖ ਬੱਸਾਂ ਵਿਚ ਸਫਰ ਕਰ ਰਹੀਆਂ ੨੭੪ ਸਵਾਰੀਆਂ ਵਿਚੋਂ ਸਿਰਫ਼ ੧੦ ਸਵਾਰੀਆਂ ਅਤੇ ਬੱਸ ਦੇ ਡਰਾਇਵਰ ਅਤੇ ਕੰਡਕਟਰ ਨੇ ਮਾਸਕ ਨਹੀਂ ਪਹਿਨੇ ਹੋਏ ਸਨ ਅਤੇ ਇਸ ਤੋਂ ਇਲਾਵਾ ੪ ਮੋਟਰ ਸਾਇਕਲ ਸਵਾਰਾਂ ਨੇ ਵੀ ਮਾਸਕ ਨਹੀਂ ਪਹਿਨੇ ਹੋਏ ਸਨ ਅਤੇ ਉਨਾਂ ਦਾ ਮੌਕੇ ‘ਤੇ ਚਲਾਨ ਕੀਤਾ ਗਿਆ। ਇਸ ਗੱਲ ‘ਤੇ ਤਸੱਲੀ ਜ਼ਾਹਰ ਕਰਦਿਆਂ ਕਿ ਜ਼ਿਆਦਾਤਰ ਲੋਕਾਂ ਵੱਲੋਂ ਸਿਹਤ ਅਤੇ ਯਾਤਰਾ ਸਬੰਧੀ ਐਡਵਾਇਜ਼ਰੀ ਦੀ ਪਾਲਣਾ ਕੀਤੀ ਜਾ ਰਹੀ ਹੈ, ਐਸ.ਡੀ.ਐਮ. ਮਾਲੇਰਕੋਟਲਾ ਵਿਕਰਮਜੀਤ ਪਾਂਥੇ ਨੇ ਕੋਰੋਨਾ ਮਹਾਂਮਾਰੀ ਉਪਰ ਕਾਬੂ ਪਾਉਣ ਅਤੇ ਇਸ ਮਹਾਂਮਾਰੀ ਦੇ ਟਾਕਰੇ ਲਈ ਲੋਕਾਂ ਵੱਲੋਂ ਸਰਕਾਰ ਦੇ ਯਤਨਾਂ ਵਿੱਚ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੋਕੇ ਸ੍ਰੀ ਪਾਂਥੇ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿ ਉਹ ਮਾਲੇਰਕੋਟਲਾ ਸ਼ਹਿਰ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਨਾਂ ਸਿਹਤ ਨਿਯਮਾਂ ਦੀ ਸਖਤੀ ਨਾਲ ਪਾਲਣ ਕਰਦੇ ਰਹਿਣ.ਸ੍ਰੀ ਪਾਂਥੇ ਨੇ ਇਸ ਮੋਕੇ ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਵਿਸ਼ੇਸ਼ ਤੋਰ ਤੇ ਮਾਸਕ ਪਹਿਨਣ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਬੱਸ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਮਾਸਕ ਪਹਿਨਣ ਬਾਰੇ ਜਾਗਰੂਕ ਕਰਨ। ਇਸ ਮੋਕੇ ਹੋਰਨਾਂ ਤੋਂ ਇਲਾਵਾ ਏ.ਐਸ.ਆਈ. ਭਰਪੂਰ ਸਿੰਘ, ਸ੍ਰੀ ਜਗਪ੍ਰੀਤ ਸਿੰਘ ਟ੍ਰਾਂਸਪੋਰਟ ਕਲਰਕ ਐਸ.ਡੀ.ਐਮ. ਦਫਤਰ, ਅਮਨਪ੍ਰੀਤ ਸ਼ਰਮਾ ਸੀਨੀਅਰ ਕਾਂਸਟੇਬਲ ਅਤੇ ਬਲਵਿੰਦਰ ਸਿੰਘ ਵੀ ਮੋਜੂਦ ਸਨ।

About admin

Check Also

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ..

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਸੰਗਰੂਰ, 6 ਅਗਸਤ: …

Leave a Reply

Your email address will not be published. Required fields are marked *