Subscribe Now

* You will receive the latest news and updates on your favorite celebrities!

Trending News

Blog Post

ਬਲਬੀਰ ਸਿੱਧੂ ਨੇ ਦੋ ਦਿਨਾਂ ਵਿੱਚ ਇੰਗਲੈਂਡ ਤੋਂ ਭਾਰਤ ਪਹੁੰਚੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਟਰੇਸ ਕਰਨ ਲਈ ਸਿਵਲ ਸਰਜਨਾਂ ਨੂੰ ਕੀਤੀ ਹਦਾਇਤ
Lifestyle, News

ਬਲਬੀਰ ਸਿੱਧੂ ਨੇ ਦੋ ਦਿਨਾਂ ਵਿੱਚ ਇੰਗਲੈਂਡ ਤੋਂ ਭਾਰਤ ਪਹੁੰਚੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਟਰੇਸ ਕਰਨ ਲਈ ਸਿਵਲ ਸਰਜਨਾਂ ਨੂੰ ਕੀਤੀ ਹਦਾਇਤ 

ਬਲਬੀਰ ਸਿੱਧੂ ਨੇ ਦੋ ਦਿਨਾਂ ਵਿੱਚ ਇੰਗਲੈਂਡ ਤੋਂ ਭਾਰਤ ਪਹੁੰਚੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਟਰੇਸ ਕਰਨ ਲਈ ਸਿਵਲ ਸਰਜਨਾਂ ਨੂੰ ਕੀਤੀ ਹਦਾਇਤ
ਚੰਡੀਗੜ, 24 ਦਸੰਬਰ:
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਅੰਤਰਰਾਸਟਰੀ ਯਾਤਰੀਆਂ ਲਈ ਹਾਲ ਹੀ ਵਿੱਚ ਜਾਰੀ ਕੀਤੀਆਂ ਐਸ.ਓ.ਪੀ. ਅਨੁਸਾਰ ਦੋ ਦਿਨਾਂ ਵਿੱਚ ਇੰਗਲੈਂਡ ਤੋਂ ਭਾਰਤ ਪੁਹੰਚੇ ਯਾਤਰੀਆਂ ਦੀ ਨਿਗਰਾਨੀ ਤੇ ਟਰੇਸਿੰਗ ਨੂੰ ਯਕੀਨੀ ਬਣਾਇਆ ਜਾਵੇ।
ਸ੍ਰੀ ਸਿੱਧੂ ਨੇ ਕਿਹਾ ਕਿ ਬਿ੍ਰਟੇਨ ਤੋਂ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਪਹੁੰਚੇ 1822 ਅੰਤਰਰਾਸ਼ਟਰੀ ਯਾਤਰੀਆਂ ਦੀ ਸੂਚੀ ਅੱਜ ਪ੍ਰਾਪਤ ਹੋ ਗਈ ਹੈ ਅਤੇ ਇਹ ਪਹਿਲਾਂ ਹੀ ਸਾਰੇ ਜ਼ਿਲਆਂ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਕੁਲ 1550 ਬਿ੍ਰਟੇਨ ਦੇ ਯਾਤਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਅੰਮਿ੍ਰਤਸਰ ਵਿਖੇ ਪਹੁੰਚੇ ਸਨ ਪਰ ਹਵਾਈ ਅੱਡਾ ਅਥਾਰਟੀ ਤੋਂ ਸਿਰਫ 709 ਯਾਤਰੀਆਂ ਦੇ ਵੇਰਵੇ ਪ੍ਰਾਪਤ ਹੋਏ ਹਨ, ਜਦੋਂ ਕਿ 841 ਯਾਤਰੀਆਂ ਦੇ ਵੇਰਵਿਆਂ ਹਾਸਲ ਕਰਨ ਲਈ ਅਗਲੀ ਕਾਰਵਾਈ ਦੀ ਉਡੀਕ ਹੈ।
ਉਹਨਾਂ ਜਾਣਕਾਰੀ ਦਿੱਤੀ ਕਿ 21-23 ਦਸੰਬਰ, 2020 ਨੂੰ ਯੂ.ਕੇ ਤੋਂ ਆਏ 262 ਯਾਤਰੀਆਂ ਨੂੰ ਨਿਰੀਖਣ ਅਧੀਨ ਰੱਖਿਆ ਗਿਆ ਸੀ ਅਤੇ ਉਨਾਂ ਵਿੱਚੋਂ 8 ਕੋਰੋਨਾ ਪਾਜ਼ਟਿਵ ਦੱਸੇ ਗਏ ਹਨ ਅਤੇ ਉਨਾਂ ਨੂੰ ਫੋਰਟਿਸ ਹਸਪਤਾਲ, ਅੰਮਿ੍ਰਤਸਰ ਵਿਖੇ ਦਾਖਲ ਕਰਵਾਇਆ ਗਿਆ ਹੈ। ਇਨਾਂ 8 ਪਾਜੀਟਿਵ ਮਰੀਜਾਂ ਦੇ ਨਮੂਨੇ ਯੂਕੇ ਵਿੱਚ ਲੱਭੇ ਗਏ ਨਵੇਂ ਰੂਪ ਸਾਰਸ-ਕੋਵ -2 ਵਾਇਰਸ ਦੇ ਸੰਦਰਭ ਵਿੱਚ ਨੈਸਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਨੂੰ ਭੇਜੇ ਜਾਣਗੇ।

ਸ੍ਰੀ ਸਿੱਧੂ ਨੇ ਕਿਹਾ ਕਿ ਫਲਾਈਟ ਵਿੱਚ ਸਵਾਰ ਯਾਤਰੀਆਂ ਦੇ 216 ਸੰਪਰਕ ਜੋ ਯੂ.ਕੇ ਤੋਂ ਪਹੁੰਚੇ ਸਨ ਦੀ ਵੀ ਪਛਾਣ ਕੀਤੀ ਗਈ ਸੀ ਅਤੇ ਉਨਾਂ ਦਾ ਪਤਾ ਲਗਾਇਆ ਗਿਆ ਸੀ ਅਤੇ ਉਨਾਂ ਨੂੰ ਇਕਾਂਤਵਾਸ ਰੱਖਿਆ ਗਿਆ ਹੈ। ਬਾਕੀ ਰਹਿੰਦੇ ਸੰਪਰਕਾਂ ਦੀ ਭਾਲ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਵਿਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਉਨਾਂ ਕਿਹਾ ਕਿ ਸਿਵਲ ਸਰਜਨਾਂ ਨੂੰ ਸਾਰੇ ਯਾਤਰੀਆਂ ਦੀ ਰਿਪੋਰਟ 27 ਦਸੰਬਰ, 2020 ਤੱਕ ਸਟੇਟ ਹੈੱਡਕੁਆਟਰ ਜਮਾ ਕਰਵਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਸਨ। ਯੂਕੇ ਤੋਂ ਆਉਣ – ਜਾਣ ਵਾਲੇ ਯਾਤਰੀਆਂ ਦੀ ਨਿਗਰਾਨੀ ਕਰਨ ਅਤੇ ਜਾਂਚ ਕਰਨ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਵਿਸ਼ੇਸ਼ ਤੌਰ ਤੇ ਸਾਰਸ- ਕੋਵ- 2 ਵਾਇਰਸ [ਵੇਰੀਐਂਟ ਅੰਡਰ ਇਨਵੈਸਟੀਗੇਸਨ (ਵੀਯੂਆਈ) -20212/01] ਦੇ ਨਵੇਂ ਰੂਪ ਦੀ ਰਿਪੋਰਟ ਯੂਕੇ ਵਲੋਂ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੀ ਗਈ ਹੈ। ਇਸ ਰੂਪ ਦਾ ਅਨੁਮਾਨ ਯੂਰਪੀਅਨ ਸੈਂਟਰ ਫਾਰ ਡਿਸੀਜ਼ ਕੰਟਰੋਲ (ਈ.ਸੀ.ਡੀ.ਸੀ.) ਦੁਆਰਾ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਤ ਕਰਨ ਵਾਲਾ ਦੱਸਿਆ ਗਿਆ ਹੈ। ਇਹ ਰੂਪ 17 ਪਰਿਵਰਤਨ ਜਾਂ ਪਰਿਵਰਤਨ ਦੇ ਇੱਕ ਸੈੱਟ ਦੁਆਰਾ ਪਰਿਭਾਸਤ ਕੀਤਾ ਗਿਆ ਹੈ। ਸਪਾਈਕ ਪ੍ਰੋਟੀਨ ਦੇ ਇਸ ਹਿੱਸੇ ਵਿੱਚ ਤਬਦੀਲੀਆਂ ਦੇ ਨਤੀਜੇ ਵਜੋਂ ਵਾਇਰਸ ਵਧੇਰੇ ਛੂਤਕਾਰੀ ਹੈ ਅਤੇ ਲੋਕਾਂ ਵਿੱਚ ਵਧੇਰੇ ਅਸਾਨੀ ਨਾਲ ਫੈਲ ਸਕਦਾ ਹੈ।

Related posts

Leave a Reply

Required fields are marked *