Friday , July 10 2020
Breaking News

ਬਲਬੀਰ ਸਿੰਘ ਸਿੱਧੂ ਵੱਲੋਂ ਸਿਵਲ ਸਰਜਨਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਵਿਅਕਤੀਆਂ ਦੀ ਚੰਗੀ ਤਰ•ਾਂ ਜਾਂਚ ਕਰਨ ਦੇ ਨਿਰਦੇਸ਼

ਬਲਬੀਰ ਸਿੰਘ ਸਿੱਧੂ ਵੱਲੋਂ ਸਿਵਲ ਸਰਜਨਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਵਿਅਕਤੀਆਂ ਦੀ ਚੰਗੀ ਤਰ•ਾਂ ਜਾਂਚ ਕਰਨ ਦੇ ਨਿਰਦੇਸ਼
ਤਕਰੀਬਨ 18,929 ਵਿਅਕਤੀ ਘਰੇਲੂ ਇਕਾਂਤਵਾਸ ਅਧੀਨ
ਸੂਬੇ ਵਿੱਚ ਕੁੱਲ 2887 ਮਾਮਲੇ ਸਾਹਮਣੇ ਆਏ ਜਿਨ•ਾਂ ਵਿੱਚੋਂ 569 ਐਕਟਿਵ ਕੇਸ
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਸਾਰੇ ਵਿਅਕਤੀਆਂ ਦੇ ਕੋਵਿਡ-19 ਆਰ.ਟੀ.-ਪੀ.ਸੀ.ਆਰ. ਟੈਸਟ ਕੀਤੇ ਜਾ ਰਹੇ ਹਨ
ਜੇਲ• ਅਤੇ ਪੁਲੀਸ ਵਿਭਾਗ ਵਿੱਚ ਤਾਇਨਾਤ ਸਿਹਤ ਕਰਮਚਾਰੀਆਂ ਨੂੰ ਨਮੂਨੇ ਲੈਣ ਅਤੇ ਪੈਕਿੰਗ ਦੀ ਸਿਖਲਾਈ ਦਿੱਤੀ ਜਾਵੇਗੀ
ਚੰਡੀਗੜ•, 11 ਜੂਨ :
ਘਰੇਲੂ ਇਕਾਂਤਵਾਸ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਮੂਹ ਸਿਵਲ ਸਰਜਨਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਵਿਅਕਤੀਆਂ ਦੀ ਚੰਗੀ ਤਰ•ਾਂ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਵੱਡੀ ਗਿਣਤੀ ਲੋਕਾਂ ਦੇ ਕੋਵਿਡ -19 ਤੋਂ ਪ੍ਰਭਾਵਿਤ ਹੋਣ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਦੌਰਾਨ ਲੌਕਡਾਊਨ ਦੇ ਹੁਕਮ ਜਾਰੀ ਕੀਤੇ ਹਨ ਜੋ ਨਿਸ਼ਚਿਤ ਰੂਪ ਵਿੱਚ ਮਦਦਗਾਰ ਸਾਬਤ ਹੋਵੇਗਾ ਕਿਉਂਕਿ ਦੇਸ਼ ਦੀ ਰਾਜਧਾਨੀ ਰਾਹੀਂ ਵੱਡੀ ਗਿਣਤੀ ਵਿੱਚ ਯਾਤਰੀ ਹਵਾਈ, ਰੇਲ ਅਤੇ ਸੜਕੀ ਆਵਾਜਾਈ ਦੇ ਵਾਹਨਾਂ ਜ਼ਰੀਏ ਲਗਾਤਾਰ ਪੰਜਾਬ ਵਿੱਚ ਆ ਰਹੇ ਹਨ।
ਸ. ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਤਕਰੀਬਨ 18,929 ਵਿਅਕਤੀਆਂ ਨੂੰ ਘਰੇਲੂ ਇਕਾਂਤਵਾਸ ਅਧੀਨ ਰੱਖਿਆ ਗਿਆ ਹੈ। ਇਨ•ਾਂ ਵਿਅਕਤੀਆਂ ਦੀ ਜਾਂਚ ਲਈ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਤੋਂ ਇਲਾਵਾ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ•ਾਂ ਕਿਹਾ “ਰਾਜ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਇਨ•ਾਂ ਟੀਮਾਂ ਵੱਲੋਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।”
ਸੂਬੇ ਵਿੱਚ ਕੋਵਿਡ -19 ਦੇ ਮਾਮਲਿਆਂ ਬਾਰੇ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਅੱਜ 82 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 27 ਵਿਅਕਤੀਆਂ ਨੂੰ ਆਈਸੋਲੇਸ਼ਨ ਕੇਂਦਰਾਂ ਤੋਂ ਛੁੱਟੀ ਦਿੱਤੀ ਗਈ ਹੈ। ਸੂਬੇ ਵਿਚ ਹੁਣ ਤੱਕ ਕੁੱਲ 2887 ਮਾਮਲੇ ਸਾਹਮਣੇ ਆਏ ਹਨ, ਜਿਨ•ਾਂ ਵਿਚੋਂ ਸਿਰਫ 569 ਐਕਟਿਵ ਕੇਸ ਹਨ। ਇਸਦੇ ਨਾਲ ਹੀ ਹੁਣ ਤੱਕ 2259 ਮਰੀਜ਼ ਠੀਕ ਹੋਏ ਹਨ ਅਤੇ 59 ਵਿਅਕਤੀਆਂ ਦੀ ਮੌਤ ਹੋਈ ਹੈ।
ਕੈਦੀਆਂ ਵਿਚ ਕੋਰੋਨਾ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਲਈ ਕੋਵਿਡ -19 ਆਰ.ਟੀ. – ਪੀ.ਸੀ.ਆਰ. ਟੈਸਟ ਕਰਵਾਏ ਜਾਣਗੇ ਚਾਹੇ ਉਹਨਾਂ ਵਿਚ ਲੱਛਣ ਹੋਣ ਜਾਂ ਨਾ ਹੋਣ।ਲੱਛਣ ਵਾਲੇ ਮਰੀਜ਼ ਹੋਣ ਕਿਉਂਕਿ ਉਹ ਉੱਚ ਜੋਖਮ ਸ਼੍ਰੇਣੀ ਹਨ। ਨਜ਼ਦੀਕੀ ਸਿਹਤ ਸਹੂਲਤ ‘ਤੇ ਸੈਂਪਲ ਲਏ ਜਾਣ ਅਤੇ ਪਹਿਲ ਦੇ ਆਧਾਰ ਤੇ ਜਾਂਚੇ ਜਾਣਗੇ ਤੇ ਸਰਕਾਰੀ ਲੈਬ ਨੂੰ ਭੇਜੇ ਜਾਣਗੇ।
ਸ੍ਰੀ ਸਿੱਧੂ ਨੇ ਅੱਗੇ ਕਿਹਾ ਕਿ ਸਪੈਸ਼ਲ ਜੇਲ•ਾਂ ਤੋਂ ਰੈਗੂਲਰ ਜੇਲ•ਾਂ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਸਾਰੇ ਕੈਦੀਆਂ ਨੂੰ ਕੋਵਿਡ -19 ਆਰਟੀ-ਪੀਸੀਆਰ ਟੈਸਟ ਵੀ ਕਰਵਾਇਆ ਜਾਵੇਗਾ। ਜੇ ਲਏ ਜਾਣ ਵਾਲੇ ਨਮੂਨਿਆਂ ਦੀ ਗਿਣਤੀ 40 ਅਤੇ ਇਸ ਤੋਂ ਵੱਧ ਹੈ ਤਾਂ ਸਿਹਤ ਵਿਭਾਗ ਦੀ ਇੱਕ ਮੈਡੀਕਲ ਟੀਮ ਨਮੂਨੇ ਇਕੱਤਰ ਕਰਨ ਲਈ ਜੇਲ• ਵਿੱਚ ਜਾਏਗੀ। ਪਰ ਜੇ ਲਏ ਜਾਣ ਵਾਲੇ ਨਮੂਨਿਆਂ ਦੀ ਗਿਣਤੀ 40 ਤੋਂ ਘੱਟ ਹੈ, ਤਾਂ ਕੈਦੀਆਂ ਨੂੰ ਨਜ਼ਦੀਕੀ ਸੈਂਪਲ ਕੁਲੈਕਸ਼ਨ ਕੇਂਦਰ ਵਿਖੇ ਲਿਜਾਇਆ ਜਾਵੇਗਾ। ਨਮੂਨੇ ਨਿਯਮਤ ਕੰਮ ਕਾਜੀ ਘੰਟਿਆਂ ਦੌਰਾਨ ਇਕੱਤਰ ਕੀਤੇ ਜਾਣਗੇ।
ਜੇਲ• ਵਿਭਾਗ ਅਤੇ ਪੁਲਿਸ ਵਿਭਾਗ ਦੇ ਨਾਲ ਕੰਮ ਕਰ ਰਹੇ ਕੋਵਿਡ – 19 ਦੇ ਨਮੂਨੇ ਇਕੱਤਰ ਕਰਨ ਅਤੇ ਪੈਕ ਕਰਨ ਲਈ ਸਿਹਤ ਕਰਮਚਾਰੀਆਂ ਦੀ ਸਿਖਲਾਈ ਨੂੰ ਰੇਖਾਂਕਿਤ ਕਰਦਿਆਂ ਉਨ•ਾਂ ਕਿਹਾ ਕਿ ਜੇਲ• ਵਿਭਾਗ ਅਤੇ ਪੁਲਿਸ ਵਿਚ ਤਾਇਨਾਤ ਸਾਰੇ ਸਿਹਤ ਅਮਲੇ (ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ) ਨੂੰ ਸੈਂਪਲ ਇਕੱਤਰ ਕਰਨ ਅਤੇ ਆਰ ਟੀ – ਪੀਸੀਆਰ ਕੋਵਿਡ -19 ਟੈਸਟਿੰਗ ਲਈ ਨਾਸੋਫੈਰੈਂਜਿਅਲ / ਓਰੋਫੈਰਨੀਜਲ ਸਵੈਬਜ਼ ਦੀ ਪੈਕਿੰਗ ਸਬੰਧੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਸਿਖਲਾਈ ਤੋਂ ਬਾਅਦ, ਜੇਲ• ਵਿਭਾਗ ਅਤੇ ਪੁਲਿਸ ਨਾਲ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ, ਜੇਲ• ਕੈਦੀਆਂ ਅਤੇ ਪੁਲਿਸ ਕਰਮਚਾਰੀਆਂ ਦੇ ਨਮੂਨੇ ਨਿਯਮਤ ਅਧਾਰ ‘ਤੇ ਇਕੱਤਰ ਕਰੇਗਾ ਅਤੇ ਟੈਸਟ ਲਈ ਲੈਬਜ਼ ਵਿਚ ਜਮ•ਾਂ ਕਰਵਾਉਣ ਲਈ ਜ਼ਿਲ•ਾ ਹੈਡਕੁਆਟਰ ਭੇਜਣ ਲਈ ਪ੍ਰੋਟੋਕੋਲ ਅਨੁਸਾਰ ਪੈਕ ਕਰੇਗਾ।
ਸਿਵਲ ਸਰਜਨ ਨੂੰ ਆਰਟੀ – ਪੀਸੀਆਰ ਐਪ ‘ਤੇ ਰੀਅਲ ਟਾਈਮ ਫੀਡਿੰਗ ਲਈ ਇਨ•ਾਂ ਵਿਭਾਗਾਂ ਵਲੋਂ ਸੂਚੀਬੱਧ ਕੀਤੇ ਗਏ ਕੇਂਦਰਾਂ ਨੂੰ ਕੁਲੈਕਸ਼ਨ ਸੈਂਟਰ-ਆਈ ਡੀ ਨਿਰਧਾਰਤ ਕਰਨਾ ਹੋਵੇਗਾ ਅਤੇ ਨਾਲ ਹੀ ਨਮੂਨਾ ਇਕੱਠਾ ਕਰਨ ਅਤੇ ਪੈਕਿੰਗ ਲਈ ਲੋਜਿਸਟਿਕ ਪ੍ਰਦਾਨ ਕਰਨਾ ਚਾਹੀਦਾ ਹੈ।
———

About admin

Check Also

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ ਹੋਰ ਵਾਧਾ ਕਰਨ ਦਾ ਮਾਮਲਾ ਵਿੱਤ ਵਿਭਾਗ ਕੋਲ ਉਠਾਇਆ ਜਾਵੇਗਾ : ਆਸ਼ੂ

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ …

Leave a Reply

Your email address will not be published. Required fields are marked *