ਫੋਟੋ ਵੋਟਰ ਸੂਚੀ ਅਤੇ ਸਰਵਿਸ ਵੋਟਰ ਸੂਚੀ ਦੀ ਡਰਾਫਟ ਪਬਲੀਕੇਸ਼ਨ ਮੁਕੰਮਲ
ਚੰਡੀਗੜ, 16 ਨਵੰਬਰ :
ਭਾਰਤ ਚੋਣ ਕਮਿਸ਼ਨ , ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਯੋਗਤਾ ਮਿਤੀ 01.01.2021 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਅਤੇ ਸਰਵਿਸ ਵੋਟਰ ਸੂਚੀ ਦੇ ਆਖਰੀ ਭਾਗ ਦੀ ਡਰਾਫਟ ਪਬਲੀਕੇਸ਼ਨ ਮਿਤੀ 16.11.2020 ਨੂੰ ਕਰ ਦਿੱਤੀ ਗਈ ਹੈ ।
ਇਹ ਜਾਣਕਾਰੀ ਅੱਜ ਇਥੇ ਮੁੱਖ ਚੋਣ ਅਫਸਰ ਪੰਜਾਬ ਡਾ. ਐਸ . ਕਰੁਣਾ ਰਾਜੂ ਵਲੋਂ ਦਿੱਤੀ ਗਈ। ਉਨਾਂ ਦੱਸਿਆ ਕਿ ਇਹ ਕਾਰਜ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੇਪਰੇ ਚਾੜਿਆ ਗਿਆ ਹੈ।
ਉਨਾਂ ਦੱਸਿਆ ਕਿ ਸੂਬੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਇਸ ਸਬੰਧੀ ਕੋਵਿਡ -19 ਨੂੰ ਮੁੱਖ ਰਖਦੇ ਹੋਏ ਮਿਤੀ 13 ਨਵੰਬਰ 2020 ਨੂੰ ਵਰਚੂਅਲ ਮੀਟਿੰਗ ਕੀਤੀ ਗਈ ਅਤੇ ਪੰਜਾਬ ਰਾਜ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ 117 ਵਿਧਾਨ ਸਭਾ ਚੋਣ ਹਲਕਿਆਂ ਦੀਆਂ ਡਰਾਫਟ ਫੋਟੋ ਵੋਟਰ ਸੂਚੀਆਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਅਤੇ ਭਾਰਤ ਚੋਣ ਕਮਿਸ਼ਨ ਦੇ ਪ੍ਰਵਾਨਗੀ ਉਪਰੰਤ ਡਰਾਫਟ ਫੋਟੋ ਵੋਟਰ ਸੂਚੀਆਂ ਦੀ ਇਕ ਇਕ ਸੀ.ਡੀ.(ਬਿਨਾ ਫੋਟੋ) ਡਾਕ ਰਾਹੀਂ ਭੇਜ ਦਿੱਤੀ ਸੀ।