Breaking News

ਪੰਜਾਬ ਸਰਕਾਰ ਵੱਲੋਂ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ ਤੋਂ ਸ਼ੁਰੂ ਕਰਨ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ ਤੋਂ ਸ਼ੁਰੂ ਕਰਨ ਦਾ ਫੈਸਲਾ
ਚੰਡੀਗੜ•, 11 ਜੂਨ
Ê ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਦੀ ਪੜ•ਾਈ ਦੇ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਨ ਦੇ ਵਾਸਤੇ ਦੂਰਦਰਸ਼ਨ ਦੇ ਪੰਜਾਬੀ ਚੈਨਲ ਤੋਂ ਪਹਿਲਾਂ ਹੀ ਵੱਖ ਵੱਖ ਜਮਾਤਾਂ ਲਈ ਚੱਲ ਰਹੀ ਪੜ•ਾਈ ਵਿੱਚ ਹੋਰ ਵਾਧਾ ਕਰਦੇ ਹੋਏ ਹੁਣ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11ਵੀਂ ਦੀ ਸਾਇੰਸ ਅਤੇ 12ਵੀਂ ਦੀ ਹਿਊਮੈਨਟੀਜ਼ ਦੇ ਪਠਕ੍ਰਮ ਭਲਕੇ 12 ਜੂਨ 2020 ਤੋਂ ਵੀ ਡੀ.ਡੀ. ਪੰਜਾਬੀ ‘ਤੇ ਸ਼ੁਰੂ ਕੀਤੇ ਜਾਣਗੇ।
ਗੌਰਤਲਬ ਹੈ ਕਿ ਸਕੂਲ ਸਿੱਖਿਆ ਵਿਭਾਗ ਨੇ ਟੀ.ਵੀਂ ਰਾਹੀਂ ਵਿਦਿਆਰਥੀਆਂ ਨੂੰ ਪੜ•ਾਈ ਕਰਵਾਉਣ ਲਈ 20 ਅਪ੍ਰੈਲ 2020 ਤੋਂ 6ਵੀਂ, 8ਵੀਂ ਅਤੇ 12ਵੀਂ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਵੈਮ ਪ੍ਰਭਾ ਅਤੇ ਡੀ.ਡੀ. ਪੰਜਾਬੀ ਚੈਨਲ ਰਾਹੀਂ ਤੀਜੀ, ਚੌਥੀ, ਪੰਜਵੀਂ, ਨੌਵੀਂ ਅਤੇ ਦਸਵੀਂਂ ਲਈ ਪਹਿਲਾਂ ਹੀ ਲੈਕਚਰ ਪ੍ਰਸਾਰਿਤ ਕੀਤੇ ਜਾ ਰਹੇ ਹਨ। ਬੁਲਾਰੇ ਅਨੁਸਾਰ ਹੁਣ ਸਕੂਲ ਸਿੱਖਿਆ ਵਿਭਾਗ 11ਵੀਂ ਸਾਇੰਸ ਅਤੇ 12ਵੀਂ ਹਿਊਮੈਨਟੀਜ਼ ਦੇ ਪਠਕ੍ਰਮ ਵੀ ਡੀ.ਡੀ. ਪੰਜਾਬੀ ਚੈਨਲ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਲਾਕ ਡਾਉਨ ਕਾਰਨ ਪੜ•ਾਈ ਵਿੱਚ ਕੋਈ ਮੁਸ਼ਕਲ ਨਾ ਆਵੇ।

About admin

Check Also

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ …

Leave a Reply

Your email address will not be published. Required fields are marked *