Saturday , July 4 2020
Breaking News

ਪੰਜਾਬ ਸਰਕਾਰ ਵੱਲੋਂ ਸਕੂਲੀ ਇਮਾਰਤਾਂ ਅਤੇ ਕਮਰਿਆਂ ਨੂੰ ਅਸੁਰੱਖਿਅਤ ਐਲਾਨਣ ਦੀ ਵਿਧੀ ਨੂੰ ਦਰੁਸਤ ਅਤੇ ਸੁਚਾਰੂ ਬਨਾਉਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਪੰਜਾਬ ਸਰਕਾਰ ਵੱਲੋਂ ਸਕੂਲੀ ਇਮਾਰਤਾਂ ਅਤੇ ਕਮਰਿਆਂ ਨੂੰ ਅਸੁਰੱਖਿਅਤ ਐਲਾਨਣ ਦੀ ਵਿਧੀ ਨੂੰ ਦਰੁਸਤ ਅਤੇ ਸੁਚਾਰੂ ਬਨਾਉਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ
ਚੰਡੀਗੜ, 16 ਜੂਨ
ਸਕੂਲੀ ਇਮਾਰਤਾਂ, ਕਮਰਿਆਂ ਅਤੇ ਕਮਰੇ ਨੂੰ ਅਸੁਰੱਖਿਅਤ ਐਲਾਨਣ ਦੀ ਵਿਧੀ ਨੂੰ ਦਰੁਸਤ ਅਤੇ ਸੁਚਾਰੂ ਬਨਾਉਣ ਲਈ ਪੰਜਾਬ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਇਸ ਸਬੰਧੀ ਸਕੂਲ ਵਿਭਾਗ ਦੇ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਨੇ ਜ਼ਿਲਾ ਸਿੱਖਿਆ ਅਫਸਰਾਂ ਅਤੇ ਮੁੱਖ ਅਧਿਆਪਿਕਾਂ ਨੂੰ ਇੱਕ ਪੱਤਰ ਜਾਰੀ ਕਰ ਦਿੱਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜੇਕਰ ਸਕੁਲ ਮੁਖੀ ਨੂੰ ਕੋਈ ਇਮਾਰਤ, ਕਮਰਾ ਜਾਂ ਕਮਰੇ ਅਸੁਰੱਖਿਅਤ ਲਗਦੇ ਹਨ ਤਾਂ ਉਸ ਨੂੰ ਇਸ ਸਬੰਧ ਵਿੱਚ ਜ਼ਿਲਾ ਸਿੱਖਿਆ ਅਫ਼ਸਰ ਨੂੰ ਪੱਤਰ ਲਿਖਣਾ ਹੋਵੇਗਾ ਅਤੇ ਉਹ ਇਸ ਦਾ ਉਤਾਰਾ ਜ਼ਿਲੇ ਦੇ ਜੂਨੀਅਰ ਇੰਜੀਨੀਅਰ ਨੂੰ ਭੇਜਣਾ ਯਕੀਨੀ ਬਣਾਏਗਾ।
ਬੁਲਾਰੇ ਅਨੁਸਾਰ ਇਸ ਤੋਂ ਬਾਅਦ ਸਬੰਧਿਤ ਜ਼ਿਲਾ ਸਿੱਖਿਆ ਅਫਸਰ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਉਪ ਜ਼ਿਲਾ ਸਿੱਖਿਆ ਅਫ਼ਸਰ, ਜੂਨੀਅਰ ਇੰਜੀਨੀਅਰ ਅਤੇ ਤਕਨੀਕੀ ਤਜਰਬਾ ਰੱਖਣ ਵਲਾ ਅਧਿਕਾਰੀ/ਅਧਿਆਪਿਕ ਬਤੌਰ ਮੈਂਬਰ ਹੋਣਗੇ। ਇਸ ਤਿੰਨ ਮੈਂਬਰੀ ਕਮੇਟੀ ਵੱਲੋਂ ਸਕੂਲ ਦਾ ਦੌਰਾ ਕਰਕੇ ਸਬੰਧਿਤ ਇਮਾਰਤ, ਕਮਰੇ ਜਾਂ ਕਮਰਿਆਂ ਦਾ ਨਰੀਖਣ ਕੀਤਾ ਜਾਵੇਗਾ ਅਤੇ ਇਸ ਸਬੰਧੀ ਵਿੱਚ ਆਪਣੀ ਸਿਫਾਰਸ਼ ਕੀਤੀ ਜਾਵੇਗੀ। ਇਸ ਕਮੇਟੀ ਵੱਲੋਂ ਆਪਣੀ ਸਿਫਾਰਸ਼ ਬਾਰੇ ਮੁੱਖ ਦਫ਼ਤਰ ਦੀ ਈ-ਮੇਲ ’ਤੇ ਸੂਚਿਤ ਕੀਤਾ ਜਾਵੇਗਾ ਅਤੇ ਮੁੱਖ ਦਫ਼ਤਰ ਦੀ ਪ੍ਰਵਾਨਗੀ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਸਕੇਗੀ।
ਬੁਲਾਰੇ ਅਨੁਸਾਰ ਇਸ ਤੋਂ ਪਹਿਲਾਂ ਕੁੱਝ ਸਕੂਲ ਮੁਖੀਆਂ ਵੱਲੋਂ ਆਪਣੇ ਪੱਧਰ ’ਤੇ ਹੀ ਸਕੂਲਾਂ ਦੀਆਂ ਇਮਾਰਤਾਂ ਅਤੇ ਕਮਰਿਆਂ ਨੂੰ ਅਸੁਰੱਖਿਅਤ ਐਲਾਨਣ ਲਈ ਪੀ.ਡਬਲਯੂ.ਡੀ. (ਬੀ ਐਂਡ ਆਰ) ਨਾਲ ਲਿਖਾ ਪੜੀ ਕਰਨ ਦੀ ਕਾਰਵਾਈ ਕਰ ਲਈ ਜਾਂਦੀ ਸੀ ਜਿਸ ਦਾ ਇੱਕ ਥਾਂ ’ਤੇ ਮੁਕੰਮਲ ਰਿਕਾਰਡ ਨਹੀ ਮਿਲਦਾ ਸੀ। ਇਸ ਕਰਕੇ ਸਕੂਲਾਂ ਦੀਆਂ ਇਮਾਰਤਾਂ ਨੂੰ ਅਸੁਰੱਖਿਅਤ ਐਲਾਨਣ ਦੀ ਪ੍ਰਕਿਰਿਆ ਨੂੰ ਦਰੁਸਤ ਕਰਨ ਅਤੇ ਰਿਕਾਰਡ ਨੂੰ ਇੱਕ ਥਾਂ ਸਹੀ ਤਰਾਂ ਸੰਭਾਲਣ ਲਈ ਇਹ ਕਦਮ ਪੁੱਟੇ ਗਏ ਹਨ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ …

Leave a Reply

Your email address will not be published. Required fields are marked *