ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਨਸ਼ਾ ਤਸਕਰੀ ਦਿ ਰੋਕਥਾਮ ਸਬੰਧਤ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਡਾਕਟਰ ਰਵਜੋਤ ਕੌਰ ਗਰੇਵਾਲ ਆਈ ਪੀ ਐੱਸ ਕਪਤਾਨ ਪੁਲਿਸ ਦਿਹਾਤੀ ਅਤੇ ਗੁਰਬਖਸ਼ੀਸ਼ ਸਿੰਘ ਪੀ ਪੀ ਐੱਸ ਉਪ ਕਪਤਾਨ ਪੁਲਿਸ ਸਰਕਲ ਡੇਰਾਬੱਸੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਥਾਣਾ ਅਫਸਰ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ 30/12/2020 ਦੌਰਾਨੇ ਨਾਕਾਬੰਦੀ ਮੇਨ ਹਾਈਵੇ ਸਰਸੀਣੀ ਬੱਸ ਸਟੈਂਡ ਵਿਖੇ ਦੋ ਵਿਅਕਤੀ ਜੰਗ ਕੰਵਰ ਪੁੱਤਰ ਲੇਟ ਗੋਪਾਲ ਕੰਵਰ ਵਾਸੀ ਪਿੰਡ ਕੋਟਹਾਰੀ ਥਾਣਾ ਰੁਕਮ ਜ਼ਿਲ੍ਹਾ ਨੇਪਾਲ ਅਤੇ ਕਾਲੀ ਬਹਾਦਰ ਰਾਵਤ ਜਾਂ ਪੁੱਤਰ ਹਰਕ ਬਹਾਦਰ ਵਾਸੀ ਪਿੰਡ ਰਾਰਾ ਥਾਣਾ ਜੁਮਲਾ ਜ਼ਿਲ੍ਹਾ ਜ਼ੁਮਲਾ ਨੇਪਾਲ ਨੂੰ ਸ਼ੱਕ ਦੀ ਬਿਨਾਂ ਤੇ ਕਾਬੂ ਕੀਤਾ ਜਿਨ੍ਹਾਂ ਕੋਲ ਨਸ਼ੀਲੀ ਵਸਤਾਂ ਹੋਣ ਦਾ ਸ਼ੱਕ ਸੀ ਤਲਾਸ਼ੀ ਲਈ ਮੌਕਾ ਸ੍ਰੀ ਰੁਪਿੰਦਰਜੀਤ ਸਿੰਘ ਡੀ ਐੱਸ ਪੀ PBI/NDPS ਜ਼ਿਲ੍ਹਾ ਐਸ ਏ ਐਸ ਨਗਰ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਦੀ ਹਾਜ਼ਰੀ ਵਿਚ ਉਕਤ ਵਿਅਕਤੀਆਂ ਵੱਲੋਂ ਮੋਢੇ ਤੇ ਲਟਕਾਏ ਬੈਗਾਂ ਦੀ ਤਲਾਸ਼ੀ ਲੈਣ ਤੇ ਜੰਗ ਕਵਰ ਦੇ ਬੈਗ ਵਿੱਚ 2 ਕਿਲੋ 700 ਗ੍ਰਾਮ ਅਫ਼ੀਮ ਅਤੇ ਕਾਲੀ ਬਹਾਦਰ ਦੇ ਬੈਗ ਵਿਚੋਂ 2 ਕਿਲੋ 200 ਗ੍ਰਾਮ ਅਫੀਮ ਬਰਾਮਦ ਹੋਈ ਕੁਲ 4 ਕਿਲੋ 900 ਗ੍ਰਾਮ ਪੁਲਿਸ ਪਾਰਟੀ ਨੇ ਕਬਜ਼ੇ ਵਿੱਚ ਲਈ ਅਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 216 18/29/61/85 NDPS ਐਕਟ ਥਾਣਾ ਲਾਲੜੂ ਵਿਖੇ ਮਾਮਲਾ ਦਰਜ ਕੀਤਾ ਅਤੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨਾ ਰਿਮਾਂਡ ਹਾਸਲ ਕੀਤਾ ਉਮੀਦ ਹੈ ਰਿਮਾਂਡ ਦੌਰਾਨ ਪੁੱਛ ਗਿੱਛ ਕਰਨ ਤੇ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਲਾਲੜੂ ਤੋਂ ਹਰਜੀਤ ਸਿੰਘ ਦੀ ਰਿਪੋਰਟ