Subscribe Now

* You will receive the latest news and updates on your favorite celebrities!

Trending News

Blog Post

ਪੰਜਾਬ ਸਰਕਾਰ ਵਲੋਂ ਇੰਗਲੈਂਡ ਵਿੱਚ ਪਾਏ ਗਏ ਨਵੇਂ ਸਾਰਸ-ਕੋਵ-2 ਵਾਇਰਸ ਸਬੰਧੀ ਐਸ.ਓ.ਪੀ ਜਾਰੀ
Lifestyle, News

ਪੰਜਾਬ ਸਰਕਾਰ ਵਲੋਂ ਇੰਗਲੈਂਡ ਵਿੱਚ ਪਾਏ ਗਏ ਨਵੇਂ ਸਾਰਸ-ਕੋਵ-2 ਵਾਇਰਸ ਸਬੰਧੀ ਐਸ.ਓ.ਪੀ ਜਾਰੀ 

ਪੰਜਾਬ ਸਰਕਾਰ ਵਲੋਂ ਇੰਗਲੈਂਡ ਵਿੱਚ ਪਾਏ ਗਏ ਨਵੇਂ ਸਾਰਸ-ਕੋਵ-2 ਵਾਇਰਸ ਸਬੰਧੀ ਐਸ.ਓ.ਪੀ ਜਾਰੀ
ਚੰਡੀਗੜ, 22 ਦਸੰਬਰ:
ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੰਗਲੈਂਡ ਵਿੱਚ ਪਾਏ ਗਏ ਨਵੇਂ ਸਾਰਸ(ਐਸ.ਏ.ਆਰ.ਐਸ)-ਕੋਵ -2 ਵਾਇਰਸ ਦੇ ਮੱਦੇਨਜ਼ਰ ਮਹਾਂਮਾਰੀ ਸਬੰਧੀ ਵਿਗਿਆਨਕ ਨਿਗਰਾਨੀ ਅਤੇ ਪ੍ਰਤਿਕਿ੍ਰਆ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ) ਜਾਰੀ ਕੀਤੀ।
ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਿਦਆਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇੰਗਲੈਂਡ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੀ ਨਿਗਰਾਨੀ ਅਤੇ ਟੈਸਟ ਕਰਨ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਦੱਸਿਆ ਕਿ 21 ਤੋਂ 23 ਦਸੰਬਰ, 2020 ਨੂੰ ਯੂਕੇ ਤੋਂ ਭਾਰਤ ਪਹੁੰਚੇ 262 ਯਾਤਰੀਆਂ ਨੂੰ ਅੰਮਿ੍ਰਤਸਰ  ਹਵਾਈ ਅੱਡੇ ’ਤੇ ਆਰ.ਟੀ-ਪੀ.ਸੀ.ਆਰ ਸੈਂਪਲ ਲੈਣ ਪਿੱਛੋਂ ਵੱਖਰੀ ਥਾਂ ’ਤੇ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਇਹਨਾਂ ਵਿਚੋਂ 8 ਯਾਤਰੀ ਪਾਜ਼ੀਟਿਵ ਪਾਏ ਗਏ ਹਨ ਜਿਹਨਾਂ ਨੂੰ ਐਸ.ਓ.ਪੀ ਮੁਤਾਬਕ ਆਈਸੋਲੇਟ ਕੀਤਾ ਗਿਆ ਹੈ।
ਉਹਨਾਂ ਅੱਗੇ ਦੱਸਿਆ ਕਿ ਐਸ.ਏ.ਆਰ.ਐਸ – ਕੋਵ- 2 ਵਾਇਰਸ (ਵੇਰੀਐਂਟ ਅੰਡਰ ਇਨਵੈਸਟੀਗੇਸ਼ਨ (ਵੀ.ਯੂ.ਆਈ) -20212/01) ਦੇ ਨਵੇਂ ਰੂਪ ਦੀ ਰਿਪੋਰਟ ਯੂਨਾਈਟਿਡ ਕਿੰਗਡਮ (ਯੂ.ਕੇੇ) ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਯ.ੂਐਚ.ਓ) ਨੂੰ ਦਿੱਤੀ ਗਈ ਹੈ। ਯੂਰਪੀਅਨ ਸੈਂਟਰ ਫਾਰ ਡਿਸੀਜ਼ ਕੰਟਰੋਲ (ਈ.ਸੀ.ਡੀ.ਸੀ.) ਵਲੋਂ ਇਹ ਵਾਇਰਸ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਤ ਕਰਨ ਵਾਲਾ ਦੱਸਿਆ ਗਿਆ ਹੈ।ਵਾਇਰਸ ਦਾ ਇਹ ਰੂਪ 17 ਪਰਿਵਰਤਨਾਂ ਦੇ ਇੱਕ ਸੈੱਟ ਵਾਲਾ ਦੱਸਿਆ ਗਿਆ ਹੈ। ਇਸ ਵਾਇਰਸ ਸਪਾਈਕ ਪ੍ਰੋਟੀਨ ਵਿੱਚ ਫਰਕ ਹੋਣ ਕਰਕੇ ਇਹ ਵਧੇਰੇ ਛੂਤਕਾਰੀ ਤੇ ਖਤਰਨਾਕ ਹੋ ਸਕਦਾ ਹੈ ਅਤੇ ਲੋਕਾਂ ਨੂੰ ਵਧੇਰੇ ਅਸਾਨੀ ਨਾਲ ਆਪਣੀ ਲਪੇਟ ਵਿੱਚ ਲੈ ਸਕਦਾ ਹੈ।
ਉਹਨਾਂ ਨੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸ. ਓ. ਪੀ.) ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐੱਸ. ਓ. ਪੀ.  ਵਿੱਚ ਉਨਾਂ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦਾ ਜ਼ਿਕਰ ਹੈ ਜੋ ਪਿਛਲੇ 4 ਹਫਤਿਆਂ ਵਿੱਚ (25 ਨਵੰਬਰ ਤੋਂ 23 ਦਸੰਬਰ 2020) ਦੌਰਾਨ ਦੇਸ਼ ਵਿੱਚ ਦਾਖਲੇ ਸਮੇਂ ਅਤੇ ਭੀੜ-ਭੜੱਕੇ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ। ਇਸ ਐਸ.ਓ.ਪੀ ਮੁਤਾਬਕ ਕਰਾਇਆ ਜਾਣ ਵਾਲਾ ਟੈਸਟ ਸਿਰਫ ਆਰਟੀ-ਪੀਸੀਆਰ ਹੀ ਹੈ।
————-

Related posts

Lifestyle, News

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਅਤੇ ਹੋਰ ਸਬੰਧਤ ਮੁੱਦਿਆਂ ’ਤੇ ਪੈਦਾ ਹੋਈ ਪੇਚੀਦਗੀ ਬਾਰੇ ਅੱਜ ਕਿਸਾਨ ਯੂਨੀਅਨਾਂ ਅਤੇ ਕੇਂਦਰ ਵਿਚਾਲੇ ਹੋਈ ਸੁਖਾਵੀਂ ਗੱਲਬਾਤ ਦਾ ਸਵਾਗਤ ਕੀਤਾ ਹੈ। 

Lifestyle, News

ਹਥਿਆਰਬੰਦ ਫੌਜਾਂ ਅਨੇਕਤਾ ਵਿੱਚ ਏਕਤਾ ਦੀ ਮੂਲ ਧਾਰਨਾ ਦਾ ਸਹੀ ਪ੍ਰਤੀਬਿੰਬ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਹੋਏ ਸੈਸ਼ਨ ਦੌਰਾਨ ਬਹੁਲਵਾਦ, ਰੱਖਿਆ ਬਲਾਂ ਅਤੇ ਕੌਣ ਭਾਰਤੀ ਹੈ ਦੇ ਸਵਾਲ’ ਵਿਸ਼ੇ ’ਤੇ ਵਿਚਾਰਚਰਚਾ 

Leave a Reply

Required fields are marked *