Subscribe Now

* You will receive the latest news and updates on your favorite celebrities!

Trending News

Blog Post

ਪੰਜਾਬ ਸਰਕਾਰ ਨੇ ਹੋਟਲਾਂ, ਸ਼ਾਪਿੰਗ ਮਾਲਾਂ ਅਤੇ ਮਲਟੀਪਲੈਕਸਾਂ ਵਿਚ ਬਾਰ ਖੋਲਣ ਦੀ ਦਿੱਤੀ ਮਨਜ਼ੂਰੀ
Lifestyle

ਪੰਜਾਬ ਸਰਕਾਰ ਨੇ ਹੋਟਲਾਂ, ਸ਼ਾਪਿੰਗ ਮਾਲਾਂ ਅਤੇ ਮਲਟੀਪਲੈਕਸਾਂ ਵਿਚ ਬਾਰ ਖੋਲਣ ਦੀ ਦਿੱਤੀ ਮਨਜ਼ੂਰੀ 

ਪੰਜਾਬ ਸਰਕਾਰ ਨੇ ਹੋਟਲਾਂ, ਸ਼ਾਪਿੰਗ ਮਾਲਾਂ ਅਤੇ ਮਲਟੀਪਲੈਕਸਾਂ ਵਿਚ ਬਾਰ ਖੋਲਣ ਦੀ ਦਿੱਤੀ ਮਨਜ਼ੂਰੀ

ਚੰਡੀਗੜ, 10 ਨਵੰਬਰ :

ਪੰਜਾਬ ਸਰਕਾਰ ਨੇ ਅੱਜ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਵਧੇਰੇ ਗਤੀਵਿਧੀਆਂ ਖੋਲਣ ਦੀ ਆਗਿਆ ਦਿੱਤੀ ਹੈ ਜਿਸ ਵਿੱਚ ਹੋਟਲਾਂ, ਸ਼ਾਪਿੰਗ ਮਾਲਾਂ ਅਤੇ ਮਲਟੀਪਲੈਕਸਾਂ ਵਿਚ ਬਾਰ ਖੋਲਣ ਦੀ ਮਨਜ਼ੂਰੀ ਦੇਣਾ ਸ਼ਾਮਲ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਸਥਿਤ ਹੋਟਲ, ਸ਼ਾਪਿੰਗ ਮਾਲ ਅਤੇ ਮਲਟੀਪਲੈਕਸਾਂ ਵਿੱਚ ਬਾਰ ਖੋਲਣ ਦੀ ਇਜ਼ਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਇਨਾਂ ਵਪਾਰਕ ਅਦਾਰਿਆਂ ਦੀ ਮੈਨੇਜ਼ਮੈਂਟ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਲਾਗੂ ਕੀਤੀਆਂ ਮਿਆਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਏਗੀ।

ਇਸ ਤੋਂ ਪਹਿਲਾਂ, ਰਾਜ ਸਰਕਾਰ ਨੇ 8 ਜੂਨ, 2020 ਨੂੰ ਪੰਜਾਬ ਦੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿਚ ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲ ਆਦਿ ਖੋਲਣ ਦੀ ਇਜ਼ਾਜ਼ਤ ਦਿੱਤੀ ਸੀ ਜਿਸ ਵਿੱਚ ਇਹ ਸ਼ਰਤ ਲਗਾਈ ਗਈ ਸੀ ਕਿ ਆਬਕਾਰੀ ਵਿਭਾਗ ਦੇ ਲਾਇਸੰਸ ਅਨੁਸਾਰ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਕਮਰਿਆਂ ਵਿਚ ਸ਼ਰਾਬ ਵਰਤਾਈ ਜਾ ਸਕਦੀ ਹੈ ਪਰ ਬਾਰਾਂ ਨੂੰ ਪਿਛਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੰਦ ਰੱਖਣਾ ਹੋਵੇਗਾ।

Related posts

Leave a Reply

Required fields are marked *