ਪੰਜਾਬ ਸਰਕਾਰ ਨੇ ਸੂਬੇ ਵਿਚ ਤਕਨੀਕੀ ਸਿੱਖਿਆ ਵਿਚ ਸੁਧਾਰਾਂ ਲਈ ਕ੍ਰਾਂਤੀਕਾਰੀ ਕਦਮ ਊਠਾਏ: ਚੰਨੀ
ਮੌਜੂਦਾ ਅਕਾਦਮਿਕ ਵਰੇ ਦੌਰਾਨ ਸਰਕਾਰੀ ਆਈ.ਟੀ.ਆਈਜ ਵਿਚ ਮਨਜੂਰਸੁਦਾ ਸੀਟਾਂ ਵਿਚ 62.24 ਫੀਸਦੀ ਵਾਧਾ, ਦਾਖਲਿਆਂ ਵਿਚ 61.91 ਫੀਸਦ ਵਾਧਾ
ਡੀ.ਐਸ.ਟੀ ਅਧੀਨ 8500 ਵਿਦਿਆਰਥੀਆਂ ਨੂੰ ਉਦਯੋਗਾਂ ਵਿੱਚ ਮਿਲੇਗਾ ਲਾਹੇਵੰਦ ਰੁਜਗਾਰ
ਚੰਡੀਗੜ, 15 ਦਸੰਬਰ:
ਸਮਾਜ ਦੇ ਆਰਥਿਕ ਤੌਰ ’ਤੇ ਗਰੀਬ ਵਰਗਾਂ ਨੂੰ ਮਿਆਰੀ ਸਿੱਖਿਆ ਦੇਣ ਹਿੱਤ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਵਿੱਦਿਅਕ ਸੈਸਨ 2020-21 ਦੌਰਾਨ ਸਰਕਾਰੀ ਆਈ.ਟੀ.ਆਈ. ਵਿਚ ਪਿਛਲੇ ਇਕ ਦਹਾਕੇ ਦੌਰਾਨ ਸੀਟਾਂ ਦੀ ਗਿਣਤੀ 24,000 ਸੀਟਾਂ ਤੋਂ ਵਧਾ ਕੇ 37,996 ਕਰ ਦਿੱਤੀ ਗਈ ਹੈ।
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਅਨੁਸਾਰ ਅਗਸਤ 2020 ਤੱਕ ਮਨਜੂਰਸੁਦਾ 37,996 ਸੀਟਾਂ ਵਿਚੋਂ 36,358 ਭਰੀਆਂ ਜਾ ਚੁੱਕੀਆਂ ਹਨ ਜਦਕਿ ਪਿਛਲੇ ਵਰੇ ਮਨਜੂਰਸੁਦਾ 23,652 ਵਿਚੋਂ 22,512 ਸੀਟਾਂ ਭਰੀਆਂ ਗਈਆਂ ਸਨ। ਇਹਨਾਂ ਅੰਕੜਿਆਂ ਅਨੁਸਾਰ ਮੌਜੂਦਾ ਵਰੇ ਦੌਰਾਨ ਸਰਕਾਰੀ ਆਈ.ਟੀ.ਆਈਜ ਵਿਚ ਮਨਜੂਰਸੁਦਾ ਸੀਟਾਂ ਵਿਚ 62.24 ਫੀਸਦੀ ਵਾਧੇ ਹੋਇਆ ਹੈ ਅਤੇ ਦਾਖਲਿਆਂ ਵਿਚ ਵਾਧਾ ਫੀਸਦ 61.91 ਰਿਹਾ ਹੈ।
ਸ੍ਰੀ ਚੰਨੀ ਨੇ ਦੱੁਿਸਆ ਕਿ ਇਸੇ ਤਰਾਂ, ਸਰਕਾਰੀ ਪੌਲੀਟੈਕਨਿਕ ਵਿਚ ਦਾਖਲੇ ਵਿਚ ਵਿਦਿਅਕ ਸੈਸਨ 2020-21 ਦੌਰਾਨ 87% ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ 2019-20 ਵਿਚ 60% ਸੀ, ਕਿਉਂਕਿ ਸਾਡੇ ਨੌਜਵਾਨਾਂ ਨੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵੱਖੋ ਵੱਖਰੇ ਤਕਨੀਕੀ ਕੋਰਸਾਂ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ
ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਸਾਲ ਸੀਟਾਂ ਦੀ ਗਿਣਤੀ ਵਧਾਉਣ ਦਾ ਸੁਹਿਰਦ ਫੈਸਲਾ ਲਿਆ ਗਿਆ ਸੀ ਕਿਉਂਕਿ ਪਿਛਲੇ ਸਾਲ ਸਰਕਾਰੀ ਆਈ.ਟੀ.ਆਈਜ ਵਿਚ ਦਾਖਲੇ ਲਈ ਲਗਭਗ 70,000 ਅਰਜੀਆਂ ਆਈਆਂ ਸਨ, ਜਿਨਾਂ ਵਿਚੋਂ ਲਗਭਗ 47,000 ਵਿਦਿਆਰਥੀ ਦਾਖਲਾ ਨਹੀਂ ਲੈ ਸਕੇ ਸਨ। ਇਨਾਂ ਸੀਟਾਂ ਦੇ ਵਾਧੇ ਨਾਲ ਕਈ ਗਰੀਬ ਵਿਦਿਆਰਥੀਆਂ ਨੂੰ ਨਾਮਾਤਰ 3400 ਰੁਪਏ ਸਲਾਨਾ ਸਰਕਾਰੀ ਫੀਸ ’ਤੇ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ।
ਸ. ਚੰਨੀ ਨੇ ਦੱਸਿਆ ਕਿ ਕੀਤੇ ਗਏ ਕੁੱਲ ਦਾਖਲਿਆਂ ਵਿਚੋਂ ਇਸ ਸਾਲ 16,646 ਅਨੁਸੂਚਿਤ ਉਮੀਦਵਾਰਾਂ ਨੇ ਦਾਖਲਾ ਲਿਆ ਹੈ ਜਦੋਂ ਕਿ ਪਿਛਲੇ ਸਾਲ 10,979 ਉਮੀਦਵਾਰਾਂ ਨੇ ਦਾਖਲੇ ਲਏ। ਇਸ ਪਹਿਲਕਦਮੀ ਨੂੰ ਗਰੀਬ ਪੱਖੀ ਦੱਸਦਿਆਂ ਉਹਨਾਂ ਅੱਗੇ ਕਿਹਾ ਕਿ ਇਹ ਸਮਾਜ ਦੇ ਪੱਛੜੇ ਵਰਗਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਰਕਾਰੀ ਆਈ.ਟੀ.ਆਈਜ ਵਿਚ ਵੱਖ-ਵੱਖ ਕਿੱਤਾਮੁਖੀ ਕੋਰਸਾਂ ਵਿਚ ਮੁਫ਼ਤ ਸਿਖਲਾਈ ਮੁਹੱਈਆ ਕਰਵਾ ਕੇ ਆਪਣੀ ਰੋਜੀ-ਰੋਟੀ ਕਮਾਉਣ ਦੇ ਯੋਗ ਬਣਾਉਣ ਵਿਚ ਸਹਾਈ ਹੋਵੇਗੀ।
ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾਂ ਨੇ ਉਦਯੋਗ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਚ ਤਾਲਮੇਲ ਦੀ ਜਰੂਰਤ ’ਤੇ ਜੋਰ ਦਿੰਦਿਆਂ ਕਿਹਾ ਕਿ ਉਦਯੋਗ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ਸਿਖਲਾਈ ਦੀ ਦੋਹਰੀ ਪ੍ਰਣਾਲੀ ਇਸ ਦਿਸਾ ਵਿਚ ਇਕ ਸਕਾਰਾਤਮਕ ਕਦਮ ਹੈ। ਇਸ ਪ੍ਰਣਾਲੀ ਤਹਿਤ ਵਿਦਿਆਰਥੀਆਂ ਨੂੰ ਹਰੇਕ ਛੇ ਮਹੀਨਿਆਂ ਦੀ ਥਿਊਰੈਟੀਕਲ ਅਤੇ ਉਦਯੋਗਿਕ ਇਕਾਈਆਂ ਵਿਚ ਛੇ ਮਹੀਨਿਆਂ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ।
ਸ੍ਰੀ ਅਨੁਰਾਗ ਵਰਮਾਂ ਨੇ ਦੱਸਿਆ ਕਿ ਡੀ.ਐਸ.ਟੀ ਸਕੀਮ ਅਧੀਨ ਅਜਿਹੀਆਂ 413 ਯੂਨਿਟਾਂ ਨੂੰ ਚਲਾਇਆ ਜਾਵੇਗਾ ਤਾਂ ਜੋ 8500 ਵਿਦਿਆਰਥੀ ਲਾਹੇਵੰਦ ਰੁਜਗਾਰ ਹਾਸਲ ਕਰ ਸਕਣ। ਉਨਾਂ ਕਿਹਾ ਕਿ ਨਾਮਵਰ ਸਨਅਤੀ ਘਰਾਣਿਆਂ ਨਾਲ ਪਹਿਲਾਂ ਹੀ ਤਾਲਮੇਲ/ਸਹਿਯੋਗ ਕੀਤਾ ਗਿਆ ਹੈ, ਜਿਹਨਾਂ ਵਿਚ ਹੀਰੋ ਸਾਈਕਲਜ, ਟ੍ਰਾਈਡੈਂਟ ਲਿਮਟਿਡ, ਏਵਨ ਸਾਈਕਲਸ, ਸਵਰਾਜ ਇੰਜਨ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ, ਫੈਡਰਲ ਮੋਗਲ (ਪਟਿਆਲਾ), ਗੋਦਰੇਜ ਐਂਡ ਬੁਆਇਸ ਲਿਮਟਿਡ (ਮੁਹਾਲੀ), ਇੰਟਰਨੈਸਨਲ ਟਰੈਕਟਰਜ ਲਿਮਟਿਡ (ਸੋਨਾਲੀਕਾ) ਹੁਸਅਿਾਰਪੁਰ, ਐਨਐਫਐਲ ਬਠਿੰਡਾ ਅਤੇ ਨੰਗਲ, ਹੀਰੋ ਯੂਟਿਕ ਇੰਡਸਟਰੀ (ਲੁਧਿਆਣਾ), ਪੰਜਾਬ ਐਲਕਲੀਜ ਐਂਡ ਕੈਮੀਕਲਜ ਲਿਮਟਡ (ਨੰਗਲ) ਤੋਂ ਇਲਾਵਾ ਲੈਕਮੇ ਇੰਡੀਆ ਲਿਮਟਿਡ, ਹੋਟਲ ਹਯਾਤ ਅਤੇ ਹੋਟਲ ਤਾਜ ਸ਼ਾਮਲ ਹਨ।
————-
Related posts
Subscribe
* You will receive the latest news and updates on your favorite celebrities!
Quick Cook!
Review Of Healthy Breakfast Meals For Energy Boost
Lorem ipsum dolor sit amet, consectetur adipiscing elit. Quisque hendrerit fringilla enim, ut scelerisque dui. In hac habitasse platea dictumst….