Saturday , May 30 2020
Breaking News

ਪੰਜਾਬ ਸਰਕਾਰ ਨੇ ਕੋਵਿਡ-19 ਵਿਰੁੱਧ ਜੰਗ ਨੂੰ ਕੀਤਾ ਹੋਰ ਤੇਜ਼, ਜੀਵਨ ਬਚਾਓ ਉਪਕਰਨਾਂ ਦੇ ਭੰਡਾਰ ਜੁਟਾਏ

ਪੰਜਾਬ ਸਰਕਾਰ ਨੇ ਕੋਵਿਡ-19 ਵਿਰੁੱਧ ਜੰਗ ਨੂੰ ਕੀਤਾ ਹੋਰ ਤੇਜ਼, ਜੀਵਨ ਬਚਾਓ ਉਪਕਰਨਾਂ ਦੇ ਭੰਡਾਰ ਜੁਟਾਏ

ਮਹੱਤਵਪੂਰਨ ਸਪਲਾਈ ਲਈ ਸਥਾਨਕ ਉਤਾਪਦਕਾਂ ਕੀਤਾ ਜਾਵੇ ਸ਼ਾਮਲ, ਪ੍ਰਵਾਨਗੀ ਪਿੱਛੋਂ ਜੇਸੀਟੀ ਤੋਂ 10 ਲੱਖ ਹੈਜ਼ਮਟ ਆਰਮਰ ਸੂਟਾਂ ਦਾ ਆਰਡਰ ਕੀਤਾ ਬੁੱਕ

ਦੇਸ਼ ਵਿੱਚ ਬਣੇ ਪੀਪੀਈ ਅਤੇ ਐਨ-95 ਮਾਸਕਾਂ ਦੇ ਸੈਂਪਲ ਫੌਰੀ ਟੈਸਟਿੰਗ ਲਈ ਭੇਜੇ: ਵਿਨੀ ਮਹਾਜਨ
ਚੰਡੀਗੜ•, 29 ਮਾਰਚ:
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕੋਵਿਡ -19 ਨਾਲ ਸਬੰਧਿਤ  ਕਿਸੇ ਵੀ ਅਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਜਾਨ ਬਚਾਉਣ ਵਾਲੇ ਉਪਕਰਣਾਂ ਜਿਵੇਂ ਮਾਸਕ, ਦਸਤਾਨੇ, ਵੈਂਟੀਲੇਟਰਾਂ, ਪੀਪੀਈ ਕਿੱਟਾਂ ਆਦਿ ਦਾ ਭੰਡਾਰ ਜੁਟਾਉਣ ਲਈ ਜੰਗੀ ਪੱਧਰੀ ‘ਤੇ ਜੁਟੀ ਹੋਈ ਹੈ। ਇਨ•ਾਂ ਵਸਤਾਂ ਦਾ ਵੱਡੀ ਮਾਤਰਾ ਵਿੱਚ ਭੰਡਾਰ ਪਹਿਲਾਂ ਹੀ ਸਰਕਾਰ ਕੋਲ ਮੌਜੂਦ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਰ ਬਹੁਤ ਸਾਰੇ ਅਜਿਹੇ ਉਪਕਰਣ ਉਪਲਬਧ ਹੋਣ ਦੀ ਉਮੀਦ ਹੈ।

ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਮੁਤਾਬਕ 31 ਮਾਰਚ ਤਕ ਰਾਜ ਵਿੱਚ 25000 ਐਨ 95 ਮਾਸਕ ਮੌਜੂਦ ਹੋਣਗੇ, ਜਦੋਂ ਕਿ 52500 ਮਾਸਕ ਅਤੇ ਇਕ ਲੱਖ ਨਾਈਟਰੀਅਲ ਦਸਤਾਨੇ ਪਹਿਲਾਂ ਹੀ  ਉਪਲਬਧ ਹਨ। ਉਨ•ਾਂ ਦੱਸਿਆ ਕਿ 26,32,000 ਟ੍ਰਿਪਲ ਲੇਅਰ ਮਾਸਕ ਤਿਆਰ ਕਰਨ ਦਾ ਕੰਮ ਆਖਰੀ ਗੇੜ ਵਿੱਚ ਹੈ, ਜਦੋਂ ਕਿ ਪਹਿਲੀ ਅਪਰੈਲ ਤੱਕ 12,000 ਹੋਰ ਅਜਿਹੇ ਮਾਸਕ ਖਰੀਦ ਕੇ ਭੰਡਾਰ ਵਿੱਚ ਸ਼ਾਮਲ  ਕਰ ਲਏ ਜਾਣਗੇ।

ਸ੍ਰੀਮਤੀ ਮਹਾਜਨ ਨੇ ਕਿਹਾ ਕਿ ਜਿੱਥੋਂ ਤੱਕ ਇਸ ਸਥਿਤੀ ਵਿੱਚ ਬੇਹੱਦ ਲੋੜੀਂਦੀਆਂ ‘ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ’ (ਪੀਪੀਈ) ਕਿੱਟਾਂ ਦੀ ਗੱਲ ਹੈ, ਸਰਕਾਰ ਨੇ ਕੁੱਲ 1 ਲੱਖ ਕਿੱਟਾਂ ਤਿਆਰ ਕਰਵਾਉਣ ਦੇ ਹੁਕਮ  ਦਿੱਤੇ ਸਨ, ਜਿਨ•ਾਂ ਵਿੱਚੋਂ 7640 ਪਹਿਲਾਂ ਹੀ ਪ੍ਰਾਪਤ ਚੁੱਕੀਆਂ ਹਨ। ਉਨ•ਾਂ ਦੱਸਿਆ ਕਿ ਬਾਕੀ ਰਹਿੰਦੀਆਂ ਕਿੱਟਾਂ ਵੀ ਜਲਦੀ ਤੋਂ ਜਲਦੀ ਲੈਣ ਲਈ ਯਤਨ ਕੀਤੇ ਜਾ ਰਹੇ ਹਨ। ਸਰਕਾਰ ਕੋਲ ਹੋਰ ਮਹੱਤਵਪੂਰਨ ਵਸਤਾਂ ਦਾ ਵੀ ਭੂਰਾ ਭੰਡਾਰ ਹੈ, ਜਿਨ•ਾਂ ਵਿੱਚ 10425 ਹੈਂਡ ਸੈਨੇਟਾਈਜ਼ਰ ਅਤੇ 17000 ਵੀਟੀਐਮ ਕਿੱਟਾਂ ਉਪਲਬਧ ਹਨ ਅਤੇ 2000 ਸੈਨੇਟਾਈਜ਼ਰ ਅਤੇ 10000 ਵੀਟੀਐਮ ਕਿੱਟਾਂ ਆ ਰਹੀਆਂ ਹਨ, ਜੋ ਪਹਿਲੀ ਅਪਰੈਲ ਤੱਕ ਪੁੱਜਣ ਦੀ ਸੰਭਾਵਨਾ ਹੈ। ਉਨ•ਾਂ ਅੱਗੇ ਦੱਸਿਆ ਕਿ ਸਰਕਾਰ ਅਤਿ ਲੋੜੀਂਦੇ ਵੈਂਟੀਲੇਟਰ ਖ਼ਰੀਦ ਰਹੀ ਹੈ ਤਾਂ ਜੋ ਗੰਭੀਰ ਮਰੀਜ਼ਾਂ ਨੂੰ ਰਾਹਤ ਦਿੱਤੀ ਜਾ ਸਕੇ।

ਸਰਕਾਰ ਦੁਆਰਾ ਕੋਰੋਨਵਾਇਰਸ ਸੰਕਟ ਦਾ ਮੁਕਾਬਲਾ ਕਰਨ ਲਈ ਖਰੀਦੀ ਜਾ ਰਹੀ ਹੋਰ ਸਮੱਗਰੀ ਵਿੱਚ ਆਟੋਮੇਟਿਡ ਮਿਡ-ਹਾਈ ਨਿਊਕਲਿਕ ਐਸਿਡ ਪਿਓਰੀਫਿਕੇਸ਼ਨ ਮਸ਼ੀਨਾਂ, ਵੱਡੀ ਮਾਤਰਾ ਵਿੱਚ ਐਜੀਥਰੋਮਾਈਸਿਨ ਅਤੇ ਹਾਈਡ੍ਰੋਕਸੀਕਲੋਰੋਕੁਇਨ ਗੋਲੀਆਂ ਦੇ ਨਾਲ-ਨਾਲ ਲੈਰੀਨਗੋਸਕੋਪਸ-ਪੈਡਆਟਰਿਕ ਅਤੇ ਅਡਲਟ, ਐਂਬੂ ਬੈਗ- ਪੈਡਆਟਰਿਕ ਅਤੇ ਅਡਲਟ, ਪੋਰਟੇਬਲ ਐਕਸਰੇ ਮਸ਼ੀਨਾਂ ਅਤੇ ਏਬੀਜੀ ਐਲਟਰੋਲਾਈਟ ਐਨੇਲਾਈਜਰਜ਼ ਸ਼ਾਮਲ ਹਨ। ਵਧੀਕ ਮੁੱਖ ਸਕੱਤਰ ਅਨੁਸਾਰ ਇਸ ਤੋਂ ਇਲਾਵਾ ਯੂਰਿਨ ਐਨੇਲਾਈਜਰਜ਼ ਅਤੇ ਪੂਰੀ ਸਵੈਚਾਲਤ ਬਾਇਓਕੈਮਿਸਟਰੀ ਅਨਾਲਾਈਜ਼ਰ ਪਹਿਲਾਂ ਹੀ ਰਾਜ ਕੋਲ ਉਪਲਬਧ ਹਨ।

ਪਹਿਲਾਂ ਤੋਂ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਉਪਕਰਣਾਂ ਬਾਰੇ ਗੱਲ ਕਰਦਿਆਂ ਵਿਨੀ ਮਹਾਜਨ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਕੋਲ 1,06,000 ਟੀ.ਐਲ.ਐਮਜ਼, 45,000 ਅਜੀਥਰੋਮਾਈਸਿਨ ਗੋਲੀਆਂ ਤੋਂ ਇਲਾਵਾ 30,000 ਦਸਤਾਨੇ, 4510 ਐਨ 95 ਮਾਸਕ ਅਤੇ 1200 ਪੀਪੀਈ ਅਤੇ ਵੀਟੀਐਮ ਕਿੱਟਾਂ ਉਪਲਬਧ ਹਨ।ਇਸੇ ਤਰ•ਾਂ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਕੋਲ 1,21,500 ਟੀ.ਐਲ.ਐਮਜ਼, 30,000 ਦਸਤਾਨੇ, 3100 ਐਨ-95 ਮਾਸਕ ਅਤੇ 800 ਸੈਨੇਟਾਈਜ਼ਰ ਮੌਜੂਦ ਹਨ। ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਨੂੰ 1,00,000 ਟੀਐਲਐਮਜ਼, 30,000 ਦਸਤਾਨਿਆਂ ਤੋਂ ਇਲਾਵਾ 1800 ਐਨ-95 ਮਾਸਕ, 1200 ਵੀਟੀਐਮ ਅਤੇ 800 ਸੈਨੇਟਾਈਜ਼ਰ ਮਿਲੇ ਹਨ।

ਇਸ ਤੋਂ ਇਲਾਵਾ, ਏਆਰਵੀ ਦੀਆਂ 8000 ਗੋਲੀਆਂ (ਰੀਟਨੋਵਿਰ ਅਤੇ ਲਿਪੋਨੋਵਿਰ)ਵੀ  ਇਨ•ਾਂ ਤਿੰਨੇ ਮੈਡੀਕਲ ਇਕਾਈਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਸ੍ਰੀਮਤੀ ਮਹਾਜਨ ਅਨੁਸਾਰ 36,000 ਟੀਐਲਐਮ ਅਤੇ 5000 ਐਜੀਥਰੋਮਾਈਸਿਨ ਗੋਲੀਆਂ ਤੋਂ ਇਲਾਵਾ ਐਮਐਸ ਗਿਆਨ ਸਾਗਰ ਹਸਪਤਾਲ ਨੂੰ 280 ਐਨ 95 ਮਾਸਕ ਅਤੇ 210 ਵੀਟੀਐਮ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ।

ਉਨ•ਾਂ ਕਿਹਾ ਕਿ ਬਾਹਰੀ ਵਿਕਰੇਤਾਵਾਂ ‘ਤੇ ਨਿਰਭਰਤਾ ਘਟਾਉਣ ਲਈ ਸਰਕਾਰ ਨੇ ਸਥਾਨਕ ਨਿਰਮਾਤਾਵਾਂ ਦੀ ਹਮਾਇਤ ਕੀਤੀ ਅਤੇ ਉਨ•ਾਂ ਦੁਆਰਾ ਤਿਆਰ ਕੀਤੇ ਨਮੂਨੇ ਇਸ ਸਮੇਂ ਜਾਂਚ ਦੇ ਪੜਾਅ ਵਿਚ ਹਨ। ਮਹਾਜਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੇਸੀਟੀ ਮਿੱਲ ਤੋਂ 10 ਲੱਖ ਦੇਸੀ ਹੈਜ਼ਮਤ ਆਰਮਰ ਸੂਟ ਮੰਗਵਾਏ ਹਨ। ਲਾਕਡਾਉਨ ਕਰਕੇ ਪੰ______________________

About admin

Check Also

प्रबंधन में नई ऊर्जा और जोश लाने के लिए पंजाब सरकार द्वारा नियुक्त किए जाएंगे नौजवान जि़ला विकास सहचर- विनी महाजन

चंडीगढ़, 29 मई: पंजाब सरकार का प्रशासकीय सुधार और लोक शिकायत विभाग, अशोका यूनिवर्सिटी की …

Leave a Reply

Your email address will not be published. Required fields are marked *