12.5 C
New York
Sunday, April 2, 2023

Buy now

spot_img

ਪੰਜਾਬ ਸਰਕਾਰ ਆਈ.ਟੀ. ਕਾਡਰ ਦੇ 322 ਤਕਨੀਕੀ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰੇਗੀ

ਪੰਜਾਬ ਸਰਕਾਰ ਆਈ.ਟੀ. ਕਾਡਰ ਦੇ 322 ਤਕਨੀਕੀ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰੇਗੀ
27 ਦਸੰਬਰ ਨੂੰ ਮੁਹਾਲੀ ਵਿਖੇ ਹੋਵੇਗੀ ਪ੍ਰੀਖਿਆ
ਚੰਡੀਗੜ, 17 ਦਸੰਬਰ
ਪੰਜਾਬ ਸਰਕਾਰ ਵੱਲੋਂ ਸੀਨੀਅਰ ਸਿਸਟਮ ਮੈਨੇਜਰ, ਸਿਸਟਮ ਮੈਨੇਜਰ, ਐਸਿਸਟੈਂਟ ਮੈਨੇਜਰ ਅਤੇ ਟੈਕਨੀਕਲ ਐਸਿਸਟੈਂਟ ਸਮੇਤ ਆਈ.ਟੀ. ਕਾਡਰ ਦੀਆਂ 322 ਅਸਾਮੀਆਂ ਲਈ ਪ੍ਰੀਖਿਆ 27 ਦਸੰਬਰ, 2020 ਨੂੰ ਮੁਹਾਲੀ ਵਿਖੇ ਲਈ ਜਾਵੇਗੀ। ਸੂਬਾ ਸਰਕਾਰ ਵੱਲੋਂ ਇਹ ਭਰਤੀ ਕੌਮੀ ਈ-ਗਵਰਨੈਂਸ ਪ੍ਰੋਗਰਾਮ ਦੇ ਤਹਿਤ ਡਿਜੀਟਲ ਇੰਡੀਆ ਵਰਗੇ ਵੱਖ-ਵੱਖ ਪ੍ਰੋਜੈਕਟਾਂ ਨੂੰ ਚਲਾਉਣ ਲਈ ਸੂਬਾ ਪੱਧਰੀ ਆਈ.ਟੀ. ਕਾਡਰ ਸਿਰਜਣ ਦੇ ਉਪਰਾਲਿਆਂ ਦੀ ਲੜੀ ਦਾ ਹਿੱਸਾ ਹੈ ਤਾਂ ਕਿ ਸੂਬੇ ਨੂੰ ਡਿਜੀਟਲ ਤੌਰ ’ਤੇ ਸਸ਼ਕਤੀਕਰਨ ਸਮਾਜ ਵਿੱਚ ਤਬਦੀਲ ਕੀਤਾ ਜਾ ਸਕੇ।
ਇਹ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਦੇ ਵਧੀਕ ਮੁੱਖ ਸਕੱਤਰ ਅਨੁਰਿਧ ਤਿਵਾੜੀ ਨੇ ਦੱਸਿਆ ਕਿ ਆਈ.ਟੀ. ਕਾਡਰ ਦੀ ਭਰਤੀ ਪ੍ਰਿਆ ਸਤੰਬਰ, 2020 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਸੂਬੇ ਦੇ ਆਈ.ਟੀ. ਕਾਡਰ ਲਈ ਚਾਹਵਾਨ ਅਤੇ ਤਜਰਬੇਕਾਰ ਟੈਕਨੋਕਰੇਟਾਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਨਾਂ ਦੀਆਂ ਸੇਵਾਵਾਂ ਠੇਕੇ ਦੇ ਆਧਾਰ ’ਤੇ ਲਈਆਂ ਜਾਣਗੀਆਂ।
ਉਨਾਂ ਅੱਗੇ ਦੱਸਿਆ ਕਿ ਇਹ ਆਈ.ਟੀ. ਪੇਸ਼ੇਵਾਰ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਾਇਨਾਤ ਕੀਤੇ ਜਾਣਗੇ ਤਾਂ ਕਿ ਸੂਬਾ ਸਰਕਾਰ ਵੱਲੋਂ ਵਿਕਸਤ ਕੀਤੇ ਜਾ ਰਹੇ ਸਾਂਝੇ ਪਲੇਟਫਾਰਮ ਉਤੇ ਇਕ-ਦੂਜੇ ਵਿਭਾਗ ਦੀ ਸੂਚਨਾ ਸੁਚਾਰੂ ਰੂਪ ਵਿੱਚ ਸਾਂਝੀ ਕਰਨ ’ਚ ਉਨਾਂ ਦੀ ਮਦਦ ਕੀਤੀ ਜਾ ਸਕੇ। ਸ੍ਰੀ ਤਿਵਾੜੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਕਾਡਰ ਐਮਸੇਵਾ, ਡਿਜੀਲੌਕਰ, ਸੇਵਾ ਕੇਂਦਰਾਂ ਅਤੇ ਜੀ.ਈ.ਐਮ/ਈ-ਪ੍ਰੋਕਿਊਰਮੈਂਟ ਵਰਗੀਆਂ ਵੱਖ-ਵੱਖ ਵਿਭਾਗੀ ਸੇਵਾਵਾਂ ਨੂੰ ਇਕਸੂਤਰ ਵਿੱਚ ਪ੍ਰੋਣ ਲਈ ਵਿਭਾਗਾਂ ਦੀ ਮਦਦ ਕਰੇਗਾ।
———–

Related Articles

LEAVE A REPLY

Please enter your comment!
Please enter your name here

Stay Connected

0FansLike
3,758FollowersFollow
0SubscribersSubscribe
- Advertisement -spot_img

Latest Articles