20 C
New York
Tuesday, May 30, 2023

Buy now

spot_img

ਪੰਜਾਬ ਵੱਲੋਂ ਨਵੰਬਰ ਦੇ ਤੀਜੇ ਹਫਤੇ ’ਚ ਦੂਜਾ ਸੀਰੋ ਸਰਵੇਖਣ  ਕਰਵਾਇਆ ਜਾਵੇਗਾ, ਨਤੀਜੇ ਮਹੀਨੇ ਦੇ ਅੰਤ ਤੱਕ ਆਉਣਗੇ

ਪੰਜਾਬ ਵੱਲੋਂ ਨਵੰਬਰ ਦੇ ਤੀਜੇ ਹਫਤੇ ’ਚ ਦੂਜਾ ਸੀਰੋ ਸਰਵੇਖਣ  ਕਰਵਾਇਆ ਜਾਵੇਗਾ, ਨਤੀਜੇ ਮਹੀਨੇ ਦੇ ਅੰਤ ਤੱਕ ਆਉਣਗੇ

12 ਜ਼ਿਲਿਆਂ ਨੂੰ ਕਵਰ ਕੀਤਾ ਜਾਵੇਗਾ, ਪਹਿਲੇ ਸਰਵੇਖਣ ’ਚ ਪੰਜ ਕੰਟੇਨਮੈਂਟ ਜ਼ੋਨ ਕਵਰ ਕੀਤੇ ਗਏ ਸਨ

ਚੰਡੀਗੜ, 10 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਦੂਜਾ ਸੀਰੋ ਸਰਵੇਖਣ  ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਜਿਸ ਦੌਰਾਨ ਵੱਡੀ ਪੱਧਰ ’ਤੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਸੂਬੇ ਵਿੱਚ ਕੋਵਿਡ ਦੇ ਫੈਲਾਅ ਦਾ ਪਤਾ ਲਗਾਇਆ ਜਾ ਸਕੇ।

ਇਹ ਸਰਵੇਖਣ ਨਵੰਬਰ ਦੇ ਤੀਜੇ ਹਫਤੇ ਦੌਰਾਨ ਆਮ ਲੋਕਾਂ ਵਿੱਚੋਂ 4800 ਵਿਅਕਤੀਆਂ ਦੇ ਰੈਂਡਮ ਨਮੂਨੇ ਲੈ ਕੇ ਕੀਤਾ ਜਾਵੇਗਾ ਅਤੇ ਇਸ ਦੇ ਨਤੀਜੇ ਮੌਜੂਦਾ ਮਹੀਨੇ ਦੇ ਅੰਤ ਤੱਕ ਜਾਰੀ ਕੀਤੇ ਜਾਣ ਦੀ ਉਮੀਦ ਹੈ।

ਵਰਚੁਅਲ ਢੰਗ ਨਾਲ ਹੋਈ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਿਹਤ ਮਾਹਿਰਾਂ ਨਾਲ ਸਹਮਿਤੀ ਪ੍ਰਗਟਾਈ ਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਾਰਸ ਕੋਵ-2 ਦੇ ਫੈਲਾਅ ਦੀ ਹੱਦ ਦਾ ਪਤਾ ਲਗਾਇਆ ਜਾ ਸਕੇ। ਪਹਿਲਾ ਸੀਰੋ ਸਰਵੇਖਣ ਪੰਜ ਜ਼ਿਲਿਆਂ ਪਟਿਆਲਾ, ਲੁਧਿਆਣਾ, ਐਸ.ਏ.ਐਸ. ਨਗਰ, ਅੰਮਿ੍ਰਤਸਰ ਅਤੇ ਜਲੰਧਰ ਦੇ ਇੱਕ-ਇੱਕ ਕੰਟੇਨਮੈਂਟ ਜ਼ੋਨ ਵਿੱਚ ਕਰਵਾਇਆ ਗਿਆ ਸੀ ਅਤੇ ਸੀਰੋ ਦੀ ਦਰ 27.8 ਫੀਸਦੀ ਪਾਈ ਗਈ ਸੀ।

ਦੂਜੇ ਸਰਵੇਖਣ ਵਿੱਚ 12 ਰੈਂਡਮ ਤੌਰ ’ਤੇ ਚੁਣੇ ਜ਼ਿਲਿਆਂ ਵਿੱਚੋਂ 120 ਕਲੱਸਟਰਾਂ (60 ਪਿੰਡਾਂ ਅਤੇ 60 ਸ਼ਹਿਰੀ ਵਾਰਡਾਂ) ਦੀ ਰੈਂਡਮ ਸੈਂਪਲਿੰਗ ਕੀਤੀ ਜਾਵੇਗੀ ਅਤੇ 40 ਬਾਲਗਾਂ ਨੂੰ ਹਰੇਕ ਕਲੱਸਟਰ ਵਿਚੋਂ ਰੈਂਡਮ ਤੌਰ ’ਤੇ ਚੁਣਿਆ ਜਾਵੇਗਾ। ਸਰਵੇ ਦੌਰਾਨ ਖੂਨ ਦੇ ਨਮੂਨਿਆਂ ਵਿੱਚ ਆਈ.ਜੀ.ਜੀ. ਐਂਟੀ ਬਾਡੀਜ਼ ਦਾ ਪਤਾ ਲਾਉਣ ਲਈ ਐਲੀਸਾ ਟੈਸਟ ਕੀਤਾ ਜਾਵੇਗਾ।

ਮੀਟਿੰਗ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੈਂਪਲਿੰਗ ਸਕੀਮ ਤੇ ਸਰਵੇਖਣ ਦੇ ਢੰਗ ਨੂੰ ਆਈ.ਸੀ.ਐਮ.ਆਰ. ਸੀਰੋ ਸਰਵੇਖਣ ਪ੍ਰੋਟੋਕਾਲ ਤੋ ਲਿਆ ਗਿਆ ਹੈ।

———-

ਸੂਚਨਾ ਤੇ ਲੋਕ ਸੰਪਰਕ ਵਿਭਾਗ , ਪੰਜਾਬ

Related Articles

LEAVE A REPLY

Please enter your comment!
Please enter your name here

Stay Connected

0FansLike
3,791FollowersFollow
0SubscribersSubscribe
- Advertisement -spot_img

Latest Articles