Subscribe Now

* You will receive the latest news and updates on your favorite celebrities!

Trending News

Blog Post

ਪੰਜਾਬ ਵਿੱਚ 14 ਜਨਵਰੀ ਤੋਂ ਹੋਵੇਗੀ ਸਾਲ ਭਰ ਚੱਲਣ ਵਾਲੇ ‘ਸਵਰਨਿਮ ਵਿਜੈ ਵਰਸ਼‘ ਸਮਾਗਮਾਂ ਦੀ ਸ਼ੁਰੂਆਤ: ਕਰਨਲ ਆਰ.ਐਸ. ਮਾਂਗਟ
Lifestyle, News

ਪੰਜਾਬ ਵਿੱਚ 14 ਜਨਵਰੀ ਤੋਂ ਹੋਵੇਗੀ ਸਾਲ ਭਰ ਚੱਲਣ ਵਾਲੇ ‘ਸਵਰਨਿਮ ਵਿਜੈ ਵਰਸ਼‘ ਸਮਾਗਮਾਂ ਦੀ ਸ਼ੁਰੂਆਤ: ਕਰਨਲ ਆਰ.ਐਸ. ਮਾਂਗਟ 

ਮਿਲਟਰੀ ਲਿਟਰੇਚਰ ਫੈਸਟੀਵਲ-2020-
ਪੰਜਾਬ ਵਿੱਚ 14 ਜਨਵਰੀ ਤੋਂ ਹੋਵੇਗੀ ਸਾਲ ਭਰ ਚੱਲਣ ਵਾਲੇ ‘ਸਵਰਨਿਮ ਵਿਜੈ ਵਰਸ਼‘ ਸਮਾਗਮਾਂ ਦੀ ਸ਼ੁਰੂਆਤ: ਕਰਨਲ ਆਰ.ਐਸ. ਮਾਂਗਟ
ਪੰਜਾਬ ਦੇ 17 ਜ਼ਿਲਿਆਂ ਵਿਚ ਜਾਵੇਗੀ ‘ਸਵਰਨਿਮ ਵਿਜੈ ਵਰਸ਼’ ਮਸ਼ਾਲ
ਚੰਡੀਗੜ, 20 ਦਸੰਬਰ:
ਭਾਰਤ ਦੀ ਪਾਕਿਸਤਾਨ ਉਤੇ ਵੱਡੀ ਜਿੱਤ ਅਤੇ ਬੰਗਲਾਦੇਸ਼ ਨੂੰ ਆਜ਼ਾਦ ਕਵਾਉਣ ਦੀ 50ਵੀਂ ਵਰੇਗੰਢ ਨੂੰ ਭਾਰਤ ਸਰਕਾਰ ਨੇ ‘ਸਵਰਨਿਮ ਵਿਜੈ ਵਰਸ਼‘ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਨਾਂ ਸਮਾਗਮਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ਵਿਖੇ ਸਵਰਨਿਮ ਵਿਜੈ ਮਸ਼ਾਲ ਜਗਾ ਕੇ ਕੀਤੀ ਗਈ।
ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ-2020 ਦੇ ਸੈਸ਼ਨ ‘ਕਰਟਨ ਰੇਜਰ: ਦਿ 1971 ਵਾਰ ਬਾਏ ਹੈਡਕੁਆਰਟਰ ਵੈਸਟਰਨ ਕਮਾਂਡ‘ ਦੌਰਾਨ ਇਨਾਂ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਵੈਸਟਰਨ ਕਮਾਂਡ ਦੇ ਕਰਨਲ ਆਰ.ਐਸ. ਮਾਂਗਟ ਨੇ ਦੱਸਿਆ ਕਿ ‘ਸਵਰਨਿਮ ਵਿਜੈ ਵਰਸ਼‘ ਸਬੰਧੀ ਪੰਜਾਬ ਰਾਜ ਵਿਚ ਸਾਰਾ ਸਾਲ ਸਮਾਗਮ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਪੰਜਾਬ ਵਿੱਚ 14 ਜਨਵਰੀ, 2021 ਨੂੰ ਚੰਡੀਮੰਦਰ ਤੋਂ ਮਸ਼ਾਲ ਪ੍ਰਾਪਤੀ ਨਾਲ ਇਨਾਂ ਸਾਲ ਭਰ ਚੱਲਣ ਵਾਲੇ ‘ਸਵਰਨਿਮ ਵਿਜੈ ਵਰਸ਼ ਸਮਾਗਮਾਂ‘ ਦੀ ਸ਼ੁਰੂਆਤ ਹੋਵੇਗੀ।
ਕਰਨਲ ਮਾਂਗਟ ਨੇ ਦੱਸਿਆ ਕਿ ਇਹ ਮਸ਼ਾਲ ਪੰਜਾਬ ਰਾਜ ਵਿਚ 17 ਜ਼ਿਲਿਆਂ ਵਿੱਚ ਜਾਵੇਗੀ ਅਤੇ ਜਿਥੇ ਵੀ ਮਸ਼ਾਲ ਜਾਣ ਦੀ ਪ੍ਰੋਗਰਾਮ ਪ੍ਰਸਤਾਵਤ ਹੈ, ਉਸ ਸਬੰਧੀ ਪ੍ਰੋਗਰਾਮ ਪਹਿਲਾਂ ਤੈਅ ਕਰ ਦਿੱਤਾ ਗਿਆ ਹੈ। ਤੈਅਸ਼ੁਦਾ ਸਥਾਨ ‘ਤੇ 1971 ਦੀ ਜੰਗ ਵਿੱਚ ਬਹਾਦਰੀ ਦਿਖਾਉਣ ਵਾਲੇ ਮੈਡਲ ਜੇਤੂਆਂ ਅਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਜਾਵੇਗਾ।
ਕਰਨਲ ਮਾਂਗਟ ਨੇ ਦੱਸਿਆ ਕਿ ਇਨਾਂ ਸਮਾਗਮਾਂ ਦੌਰਾਨ ਫ਼ੋਟੋ ਪ੍ਰਦਰਸ਼ਨੀਆਂ ਲਾਉਣ ਤੋਂ ਇਲਾਵਾ 1971 ਦੀ ਜੰਗ ਸਬੰਧੀ ਡਾਕੂਮੈਂਟਰੀ ਫ਼ਿਲਮਾਂ ਵੀ ਵਿਖਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਜਿਨਾਂ ਸਥਾਨ ‘ਤੇ ਸਮਾਗਮ ਕਰਵਾਏ ਜਾਣਗੇ, ਉਨਾਂ ਸਥਾਨਾਂ ਤੋਂ ਮਿੱਟੀ ਵੀ ਇਕੱਤਰ ਕਰਕੇ ਲਿਜਾਈ ਜਾਵੇਗੀ, ਜੋ ਕੌਮੀ ਜੰਗੀ ਯਾਦਗਾਰ ਵਿਖੇ ਬੂਟੇ ਲਾਉਣ ਸਮੇਂ ਵਰਤੀ ਜਾਵੇਗੀ। ਕਰਨਲ ਮਾਂਗਟ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਾਲ ਭਰ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਬੈਂਡ ਸ਼ੋਅ ਅਤੇ ਮੈਰਾਥਨ ਦੌੜਾਂ ਵੀ ਕਰਵਾਈਆਂ ਜਾਣਗੀਆਂ ਅਤੇ ਇਨਾਂ ਸਾਰੇ ਸਮਾਗਮਾਂ ਵਿਚ ਐਨ.ਸੀ.ਸੀ. ਕੈਡਿਟ ਵੀ ਸ਼ਾਮਲ ਹੋਣਗੇ। ਉਨਾਂ ਦੱਸਿਆ ਕਿ ਇਨਾਂ ਸਮਾਗਮਾਂ ਦੀ ਸਮਾਪਤੀ ਸਬੰਧੀ ਸਮਾਗਮ 3 ਦਸੰਬਰ, 2021 ਤੋਂ 16 ਦਸੰਬਰ, 2021 ਤੱਕ ਨਵੀਂ ਦਿੱਲੀ ਵਿਖੇ ਹੋਵੇਗੀ।

Related posts

Leave a Reply

Required fields are marked *