20 C
New York
Tuesday, May 30, 2023

Buy now

spot_img

ਪੰਜਾਬ ਵਿਚ ਹੁਣ ਡਿਜੀਟਲ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਵੀ ਮੰਨੇ ਜਾਣਗੇ ਵੈਧ

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
ਟਰਾਂਸਪੋਰਟ ਵਿਭਾਗ ਦਾ ਇਕ ਹੋਰ ਲੋਕ-ਪੱਖੀ ਫੈਸਲਾ
ਪੰਜਾਬ ਵਿਚ ਹੁਣ ਡਿਜੀਟਲ ਡਰਾਈਵਿੰਗ ਲਾਇਸੈਂਸ ਅਤੇ ਆਰ.ਸੀ. ਵੀ ਮੰਨੇ ਜਾਣਗੇ ਵੈਧ
ਐਮਪਰਿਵਾਹਨ ਅਤੇ ਡਿਜੀਲਾਕਰ ਉੱਤੇ ਡਾਊਨਲੋਡ ਕੀਤੇ ਦਸਤਾਵੇਜ਼ਾਂ ਨੂੰ ਚੈਕਿੰਗ ਦੌਰਾਨ ਦਿਖਾਇਆ ਜਾ ਸਕਦਾ ਹੈ
ਚੰਡੀਗੜ, 19 ਫਰਵਰੀ:
ਸੂਬੇ ਵਿਚ ਹੁਣ ਵਾਹਨ ਮਾਲਕ ਆਪਣੇ ਡਰਾਈਵਿੰਗ ਲਾਇਸੈਂਸ (ਡੀ.ਐਲ.) ਅਤੇ ਰਜਿਸਟ੍ਰੇਸਨ ਸਰਟੀਫਿਕੇਟ (ਆਰ.ਸੀ.) ਦੀਆਂ ਡਿਜੀਟਲ ਕਾਪੀਆਂ ਆਪਣੇ ਕੋਲ ਰੱਖ ਸਕਦੇ ਹਨ ਕਿਉਂਕਿ ਪੰਜਾਬ ਟਰਾਂਸਪੋਰਟ ਵਿਭਾਗ ਨੇ ਡੀ.ਐਲ. ਅਤੇ ਆਰ.ਸੀ. ਦੇ ਇਲੈਕਟ੍ਰਾਨਿਕ ਫਾਰਮੈਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਦੱਸਿਆ ਕਿ ਜੇਕਰ ਟ੍ਰੈਫਿਕ ਪੁਲਿਸ ਅਤੇ ਆਰਟੀਓਜ਼ ਚੈਕਿੰਗ ਦੌਰਾਨ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸਨ ਸਰਟੀਫਿਕੇਟ ਦੀ ਮੰਗ ਕਰਦੇ ਹਨ ਤਾਂ ਮੋਬਾਈਲ ਐਪਸ- ਐਮਪਰਿਵਾਹਨ ਅਤੇ ਡਿਜੀਲਾਕਰ ਜ਼ਰੀਏ ਡਾਊਨਲੋਡ ਕਰਕੇ ਇਹ ਦਸਤਾਵੇਜ ਦਿਖਾਏ ਜਾ ਸਕਦੇ ਹਨ। ਇਸ ਨਾਲ ਵਾਹਨ ਮਾਲਕਾਂ ਨੂੰ ਦਸਤੀ ਰੂਪ ਵਿੱਚ ਇਹ ਦਸਤਾਵੇਜ਼ ਜਾਂ ਪਲਾਸਟਿਕ ਕਾਰਡ ਨਾਲ ਰੱਖਣ ਦੀ ਲੋੜ ਨਹੀਂ ਹੋਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਟਰਾਂਸਪੋਰਟ ਕਮਿਸ਼ਨਰ ਵੱਲੋਂ ਪੰਜਾਬ ਰਾਜ ਖੇਤਰੀ ਟਰਾਂਸਪੋਰਟ ਅਥਾਰਟੀਆਂ ਦੇ ਸਮੂਹ ਸਕੱਤਰਾਂ /ਐਸਡੀਐਮਜ਼ ਅਤੇ ਏਡੀਜੀਪੀ ਟਰੈਫਿਕ ਨੂੰ ਪੁਲਿਸ ਵਿਭਾਗ ਦੇ ਚੈਕਿੰਗ ਸਟਾਫ ਨੂੰ ਜਾਗਰੂਕ ਕਰਨ ਲਈ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਮੌਕੇ ‘ਤੇ ਵੈਰੀਫਿਕੇਸਨ ਦੌਰਾਨ ਸਮਾਰਟਫੋਨਜ ਵਿੱਚ “ਵਰਚੁਅਲ” ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸਨ ਸਰਟੀਫਿਕੇਟ ਨੂੰ ਵੈਧ ਮੰਨਿਆ ਜਾਵੇ।
ਰਜੀਆ ਸੁਲਤਾਨਾ ਨੇ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ‘ਵਰਚੁਅਲ’ ਡੀਐਲ ਅਤੇ ਆਰਸੀ ਦੀ ਮਨਜ਼ੂਰੀ ਸੰਬੰਧੀ ਜਾਣਕਾਰੀ ਸੂਬੇ ਦੇ ਟਰਾਂਸਪੋਰਟ ਦਫਤਰਾਂ ਦੇ ਨੋਟਿਸ ਬੋਰਡਾਂ ‘ਤੇ ਲਗਾਈ ਜਾਵੇ। ਉਹਨਾਂ ਕਿਹਾ ਕਿ ਡਿਜ਼ੀਟਲ ਪੰਜਾਬ ਮੁਹਿੰਮ ਨੂੰ ਅਮਲ ਵਿੱਚ ਲਿਆਉਣ ਦੇ ਨਾਲ ਹੀ ਇਹ ਪ੍ਰਣਾਲੀ ਭਿ੍ਰਸਟਾਚਾਰ ਨੂੰ ਵੀ ਖ਼ਤਮ ਕਰੇਗੀ ਅਤੇ ਡੀ.ਐਲ. ਅਤੇ ਆਰ.ਸੀ. ਦੀ ਹਾਰਡ ਕਾਪੀ ਉਪਲਬਧ ਨਾ ਹੋਣ ਦੀ ਸੂਰਤ ਵਿਚ ਲੋਕਾਂ ਨੂੰ ਭਾਰੀ ਜੁਰਮਾਨਿਆਂ ਤੋਂ ਬਚਣ ਵਿਚ ਸਹਾਇਕ ਹੋਵੇਗੀ।
ਰਾਜ ਟਰਾਂਸਪੋਰਟ ਕਮਿਸ਼ਨਰ ਡਾ. ਅਮਰ ਪਾਲ ਸਿੰਘ ਨੇ ਅੱਗੇ ਦੱਸਿਆ ਕਿ ਜੇਕਰ ਕੋਈ ਆਪਣਾ ਡਰਾਈਵਿੰਗ ਲਾਇਸੈਂਸ / ਵਾਹਨ ਰਜਿਸਟ੍ਰੇਸਨ ਸਰਟੀਫਿਕੇਟ ਘਰ ਭੁੱਲ ਜਾਂਦਾ ਹੈ ਜਾਂ ਗੁਆਚ ਜਾਂਦਾ ਹੈ ਜਾਂ ਪਿ੍ਰੰਟਿਡ ਸਮਾਰਟ ਚਿੱਪ ਵਾਲੇ ਡੀ.ਐਲ. ਜਾਂ ਆਰ.ਸੀ. ਦੀ ਡਿਲੀਵਰੀ ਨਾ ਹੋਣ ਦੀ ਸੂਰਤ ਵਿਚ, ਉਸ ਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ। ਉਹ ਸਿਰਫ ਡਿਜੀਲਾਕਰ ਜਾਂ ਐਮਪਰਿਵਾਹਨ ਐਪ ਨੂੰ ਡਾਊਨਲੋਡ ਕਰਕੇ ਆਪਣੇ ਵਰਚੁਅਲ ਡੀਐਲ ਜਾਂ ਆਰਸੀ ਨੂੰ ਆਪਣੇ ਮੋਬਾਇਲ ਵਿਚ ਰੱਖ ਸਕਦਾ ਹੈ। ਇਹ ਹੁਣ ਪੂਰੀ ਤਰਾਂ ਵੈਧ ਹੈ ਅਤੇ ਚੈਕਿੰਗ ਸਮੇਂ ਦਿਖਾਇਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਜਦੋਂ ਬਿਨੈਕਾਰ ਦੀ ਆਰਸੀ ਜਾਂ ਡੀਐਲ ਨੂੰ ਰਜਿਸਟਰਡ ਅਤੇ ਲਾਇਸੈਂਸੀ ਅਥਾਰਟੀ ਵਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਪ੍ਰਵਾਨਗੀ ਸਬੰਧੀ ਸੰਦੇਸ਼ ਉਸ ਦੇ ਫੋਨ ‘ਤੇ ਆਉਂਦਾ ਹੈ ਅਤੇ ਫਿਰ ਇਹ ਦਸਤਾਵੇਜ ਐਪ ਵਿਚੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

Related Articles

LEAVE A REPLY

Please enter your comment!
Please enter your name here

Stay Connected

0FansLike
3,791FollowersFollow
0SubscribersSubscribe
- Advertisement -spot_img

Latest Articles