2.6 C
New York
Friday, December 9, 2022

Buy now

spot_img

ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਨੇ ਧਰਤੀ ਹੇਠਲੇ ਪਾਣੀ ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ’ਤੇ ਇਤਰਾਜ ਮੰਗੇ

ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਨੇ ਧਰਤੀ ਹੇਠਲੇ ਪਾਣੀ ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ’ਤੇ ਇਤਰਾਜ ਮੰਗੇ

ਚੰਡੀਗੜ: 12 ਨਵੰਬਰ:

ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ, ਪੰਜਾਬ ਵਲੋਂ ਜਲ ਸਰੋਤ (ਰੈਗੂਲੇਸ਼ਨ ਅਤੇ ਪ੍ਰਬੰਧਨ) ਐਕਟ, 2020 ਦੀ ਧਾਰਾ 15 (4) ਤਹਿਤ, 17 ਦਸੰਬਰ 2020 ਤੱਕ ਪੰਜਾਬ ਗਰਾਊਂਡਵਾਟਰ ਐਕਸਟ੍ਰੈਕਸ਼ਨ ਐਂਡ ਕਨਜ਼ਰਵੇਸ਼ਨ ਗਾਈਡਲਾਈਨਜ਼, 2020 ਦੇ ਖਰੜੇ ਵਿਚ ਦਰਜ ਆਪਣੇ ਪ੍ਰਸਤਾਵਿਤ ਦਿਸਾ-ਨਿਰਦੇਸਾਂ ’ਤੇ ਜਨਤਾ ਦੇ ਇਤਰਾਜਾਂ ਦੀ ਮੰਗ ਕੀਤੀ ਹੈ।

ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਇਤਰਾਜ਼ ਦੇਣ ਲਈ ਦਰਖਾਸਤ 500 ਰੁਪਏ ਦੀ ਰਸੀਦ ਨਾਲ ਈਮੇਲ .0.. ਰਾਹੀਂ ਜਾਂ ਡਾਕ ਰਾਹੀਂ ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ, ਐਸਸੀਓ 149-152, ਸੈਕਟਰ 17 ਸੀ, ਚੰਡੀਗੜ, 160017 ’ਤੇ ਭੇਜੇ ਜਾ ਸਕਦੇ ਹਨ।

ਇਸ ਖਰੜੇ ਵਿੱਚ ਇਹ ਪ੍ਰਸਤਾਵਿਤ ਹੈ ਕਿ ਪੰਜਾਬ ਵਿੱਚ ਹਰੇਕ ਉਪਭੋਗਤਾ ਵਲੋਂ ਵਪਾਰਕ ਅਤੇ ਉਦਯੋਗਿਕ ਉਦੇਸਾਂ ਦੀ ਪੂਰਤੀ ਲਈ ਧਰਤੀ ਹੇਠਲੇ ਪਾਣੀ ਨੂੰ ਕੱਢਣ ਵਾਸਤੇ ਅਥਾਰਟੀ ਦੀ ਆਗਿਆ ਲੈਣੀ ਲਾਜਮੀ ਹੋਵੇਗੀ। ਅਥਾਰਟੀ ਨੇ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਅਤੇ ਪੀਣ ਵਾਲੇ ਅਤੇ ਘਰੇਲੂ ਵਰਤੋਂ ਲਈ ਧਰਤੀ ਹੇਠਲੇ ਪਾਣੀ ਨੂੰ ਕੱਢਣ ਦੀ ਛੋਟ ਦਿੱਤੀ ਹੈ। ਉਨਾਂ ਦੱਸਿਆ ਕਿ ਇਨਾਂ ਦਿਸਾ-ਨਿਰਦੇਸ਼ਾਂ ਵਿੱਚ ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ ਚਾਰਜਿਜ਼ ਲਗਾਉਣ ਦਾ ਪ੍ਰਸਤਾਵ ਵੀ ਹੈ ਜੋ ਕਿ ਸਾਰੇ ਉਪਭੋਗਤਾਵਾਂ ਵੱਲੋਂ ਲਗਾਏ ਜਾਣ ਵਾਲੇ ਪਾਣੀ ਦੇ ਮੀਟਰਾਂ ’ਤੇ ਅਧਾਰਤ ਹੋਣਗੇ। ਲਘੂ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਰਾਹਤ ਦੇਣ ਲਈ, ਧਰਤੀ ਹੇਠੋਂ ਪ੍ਰਤੀ ਦਿਨ 10 ਕਿਊਬਿਕ ਮੀਟਰ ਤੱਕ ਪਾਣੀ ਕੱਢਣ ਲਈ ਘੱਟ ਦਰਾਂ ਦੇ ਨਾਲ ਸਲੈਬ ਰੇਟ ਪ੍ਰਸਤਾਵਿਤ ਕੀਤੇ ਗਏ ਹਨ।

ਉਨਾਂ ਦੱਸਿਆ ਕਿ ਸੂਬੇ ਨੂੰ ਹਰੇ, ਪੀਲੇ ਅਤੇ ਸੰਤਰੀ ਤਿੰਨ ਜੋਨਾਂ ਵਿਚ ਵੰਡਿਆ ਗਿਆ ਹੈ। ਸੰਤਰੀ ਜ਼ੋਨ, ਜਿੱਥੇ ਕਿ ਪਾਣੀ ਦੀ ਜ਼ਿਆਦਾ ਕਿੱਲਤ ਹੈ, ਵਿੱਚ ਧਰਤੀ ਹੇਠਲਾ ਪਾਣੀ ਕੱਢਣ ਦੇ ਚਾਰਜਿਜ਼ ਸਭ ਤੋਂ ਜ਼ਿਆਦਾ ਹੋਣਗੇ ਅਤੇ ਸਭ ਤੋਂ ਘੱਟ ਚਾਰਜ ਹਰੇ ਜੋਨ ਵਿਚ ਹੋਣਗੇ। ਬੁਲਾਰੇ ਅਨੁਸਾਰ ਖਰੜੇ ਦੇ ਵਿਸਥਾਰਤ ਦਿਸਾ-ਨਿਰਦੇਸਾਂ ਵੈਬਸਾਈਟਾਂ … ਅਤੇ …. ’ਤੇ ਉਪਲਬਧ ਹਨ।

———–

Related Articles

LEAVE A REPLY

Please enter your comment!
Please enter your name here

Stay Connected

0FansLike
3,601FollowersFollow
0SubscribersSubscribe
- Advertisement -spot_img

Latest Articles