Subscribe Now

* You will receive the latest news and updates on your favorite celebrities!

Trending News

Blog Post

ਪੰਜਾਬ ਬਜਟ: ਜੋ ਕਿਹਾ ਉਹ ਕੀਤਾ- ਸੁਨੀਲ ਜਾਖੜ
punjab

ਪੰਜਾਬ ਬਜਟ: ਜੋ ਕਿਹਾ ਉਹ ਕੀਤਾ- ਸੁਨੀਲ ਜਾਖੜ 

ਚੰਡੀਗੜ, 8 ਮਾਰਚ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਸੂਬੇ ਦੇ ਬਜਟ ਨੂੰ ਲੋਕਹਿੱਤ ਦਾ ਦਸਤਾਵੇਜ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ  ਜੋ ਕਿਹਾ ਉਹ ਕੀਤਾ ਗਿਆ ਹੈ ਅਤੇ ਅੱਜ ਪੇਸ਼ ਇਹ ਬਜਟ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ।

ਜਾਖੜ ਨੇ ਕਿਹਾ ਕਿ ਅੱਜ ਜਦ ਕੌਮਾਂਤਰੀ ਪੱਧਰ ਤੇ ਕੋਵਿਡ ਕਾਰਨ ਅਤੇ ਦੇਸ਼ ਅੰਦਰ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਮੰਦੀ ਛਾਈ ਹੋਈ ਹੈ ਤਾਂ ਅਜਿਹੇ ਮੁਸਕਿਲ ਦੌਰ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਤਰਾਂ ਦਾ ਲੋਕ ਕਲਿਆਣਕਾਰੀ ਬਜਟ ਪੇਸ਼ ਕਰਕੇ ਸਰਕਾਰ ਪ੍ਰਬੰਧਨ ਦੇ ਆਪਣੇ ਹੁਨਰ ਨੂੰ ਬਾਖੁਬੀ ਪ੍ਰਗਟਾਇਆ ਹੈ।

ਜਾਖੜ ਨੇ ਕਿਹਾ ਕਿ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ  ਅਤੇ ਸਗੁਨ ਸਕੀਮ ਦੀ ਰਕਮ 51000 ਕਰਕੇ ਸਰਕਾਰ ਨੇ ਨਾ ਸਿਰਫ ਆਪਣੇ ਚੋਣ ਵਾਅਦੇ ਪੁਗਾਏ ਹਨ ਬਲਕਿ ਸਰਕਾਰ ਨੇ ਬਜੁਰਗਾਂ ਅਤੇ ਧੀਆਂ ਪ੍ਰਤੀ ਆਪਣੇ ਸਮਾਜਿਕ ਫਰਜਾਂ ਦੀ ਵੀ ਪੂਰਤੀ ਕੀਤੀ ਹੈ। ਇਸੇ ਤਰਾਂ ਔਰਤਾਂ ਨੂੰ ਬੱਸ ਸਫਰ ਮੁਫ਼ਤ ਕਰਕੇ ਸਰਕਾਰ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਉਨਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਇਸੇ ਤਰਾਂ ਬੇਜਮੀਨੇ ਖੇਤ ਮਜਦੂਰਾਂ ਲਈ 526 ਕਰੋੜ ਰੁਪਏ ਰੱਖੇ ਗਏ ਹਨ। ਉਨਾਂ ਨੇ ਕਿਹਾ ਕਿ ਇਹ ਫੈਸਲੇ ਸਮਾਜ ਦੇ ਕਮਜੋਰ ਵਰਗਾਂ ਲਈ ਵੱਡੀ ਰਾਹਤ ਵਾਲੇ ਸਿੱਧ ਹੋਣਗੇ।

Related posts

Leave a Reply

Required fields are marked *