Saturday , May 30 2020
Breaking News

ਪੰਜਾਬ ਪੁਲੀਸ ਵੱਲੋਂ ਮੈਡੀਕਲ ਅਤੇ ਹੋਰ ਸੇਵਾਵਾਂ ਲਈ ਪਾਇਲਟ ਪ੍ਰਾਜੈਕਟ ਵਜੋਂ ਸੰਗਰੂਰ ਤੋਂ ਪੁਲੀਸ ਐਮਰਜੈਂਸੀ ਸਰਵਿਸਿਜ਼ ਐਪ (ਪੇਸਾ) ਦੀ ਸੁਰੂਆਤ


ਘਰ-ਘਰ ਸੇਵਾਵਾਂ ਪਹੁੰਚਾਣ ਲਈ ਪ੍ਰਾਈਵੇਟ ਕਲੀਨਿਕਸ, ਐਂਬੂਲੈਂਸਾਂ, ਐਨਜੀਓਜ, ਬਿੱਗ ਬਾਜ਼ਾਰ ਅਤੇ ਹੋਰਨਾਂ ਦਾ ਲਿਆ ਜਾ ਰਿਹੈ ਸਹਿਯੋਗ
ਚੰਡੀਗੜ , 29 ਮਾਰਚ:
ਕੋਵੀਡ -19 ਲਾਕਡਾਉਨ ਦੌਰਾਨ ਲੋਕਾਂ ਨੂੰ ਉਨ•ਾਂ ਦਰ ‘ਤੇ ਐਮਰਜੈਂਸੀ ਡਾਕਟਰੀ ਅਤੇ ਨਿਯਮਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ, ਪੰਜਾਬ ਪੁਲਿਸ ਨੇ ਪਾਇਲਟ ਪ੍ਰਾਜੈਕਟ ਵਜੋਂ ਇੱਕ ਪੁਲਿਸ ਐਮਰਜੈਂਸੀ ਸਰਵਿਸਿਜ਼ ਐਪ (ਪੇਸਾ) ਦੀ ਸੁਰੂਆਤ ਕੀਤੀ ਹੈ ਜਿਸ ਦਾ ਵਿਸਥਾਰ ਜਲਦ ਹੀ ਸੂਬੇ ਭਰ ਵਿੱਚ ਕੀਤਾ ਜਾਵੇਗਾ।
ਸੰਗਰੂਰ ਜ਼ਿਲ•ੇ ਵਿੱਚ ਐਪ ਲਾਂਚ ਹੋਣ ਦੇ ਪਹਿਲੇ ਦਿਨ 1000 ਤੋਂ ਵੱਧ ਵਿਅਕਤੀਆਂ ਨੂੰ ਐਪ ਦਾ ਲਾਭ ਮਿਲਿਆ। ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਇਹ ਐਪ ਗੂਗਲ ਪਲੇ ਸਟੋਰ ਉੱਤੇ ਉੱਪਲਬਧ ਹੈ ਅਤੇ ਰਾਤੋ ਰਾਤ 700 ਤੋਂ ਵੱਧ ਉਪਭੋਗਤਾਵਾਂ ਦੁਆਰਾ ਇਹ ਐਪ ਡਾਨਲੋਡ ਕੀਤੀ ਜਾ ਚੁੱਕੀ ਹੈ।ਇਸ ਐਪ ‘ਤੇ ਸੇਵਾਵਾਂ ਦੀ ਸਪੁਰਦਗੀ ਪਹਿਲਾਂ ਹੀ ਸੁਰੂ ਹੋ ਗਈ ਹੈ।
ਵਿਭਾਗ ਨੇ ਐਪ ਦੇ ਜਰੀਏ ਕੋਰੋਨਾ ਤੋਂ ਇਲਾਵਾ ਹੋਰ ਮੈਡੀਕਲ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਕਲੀਨਿਕਾਂ ਅਤੇ ਐਂਬੂਲੈਂਸਾਂ ਦੇ ਨਾਲ-ਨਾਲ ਐਨਜੀਓਜ ਨਾਲ ਸਮਝੌਤਾ ਕੀਤਾ ਹੈ। ਇਹ ਐਪ ਵੈਟਰਨਰੀ ਡਾਕਟਰ, ਪਲੰਬਰ, ਇਲੈਕਟ੍ਰਿਸ਼ਨ, ਐਲ.ਪੀ.ਜੀ. ਗੈਸ ਸਿਲੰਡਰ ਤੋਂ ਇਲਾਵਾ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ। ਡੀਜੀਪੀ ਨੇ ਕਿਹਾ ਕਿ ਉਪਭੋਗਤਾ ਦੇ ਫੀਡਬੈਕ ਅਨੁਸਾਰ ਸੇਵਾਵਾਂ ਦੀ ਸੂਚੀ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ।
੨੪X੭ ਐਪ ਸੇਵਾਵਾਂ ਦਾ ਪ੍ਰਬੰਧਨ ਕਰਨ ਲਈ ਫੀਲਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੰਜ ਫੋਨ ਨੰਬਰਾਂ ਵਾਲਾ ਇੱਕ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਖਪਤਕਾਰਾਂ ਨੂੰ ਸਾਰੀਆਂ ਨਿਯਮਬੱਧ ਸੇਵਾਵਾਂ ਉਹਨਾਂ ਦੇ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਖਪਤਕਾਰ ਸਿੱਧਾ ਡਿਲਿਵਰੀ ਕਰਨ ਵਾਲੇ ਵਿਅਕਤੀ ਨੂੰ ਹੀ ਇਸ ਦਾ ਭੁਗਤਾਨ ਕਰ ਸਕਦਾ ਹੈ।
ਪੀਈਐਸਏ ਐਪਲੀਕੇਸਨ ਨੂੰ ਗੂਗਲ ਪਲੇ ਸਟੋਰ ਤੋ https://play.google.com/store/apps/details?id=com.pesa.user
ਲਿੰਕ ਜਾਂ ਵੈਬਸਾਈਟ ਤੋ https://pesappindia.com ਲਿੰਕ ਦੀ ਵਰਤੋਂ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਡਾਊਨਲੋਡ ਕਰਨ ਲਈ ਲਿੰਕ ਅਤੇ ਕਿਊਆਰ ਕੋਡ ਜਲਿ•ਾ ਪੁਲਿਸ ਵੈਬਸਾਈਟ (www.sangrurpolice.in)’ਤੇ ਵੀ ਉਪਲਬਧ ਹਨ।
ਸਿਰਫ ਇਕ ਦਿਨ ਵਿਚ ਸਮੇਂ ਤੋਂ ਪਹਿਲਾਂ ਨਵਜਨਮੇ ਬੱਚੇ ਸਮੇਤ 150 ਤੋਂ ਵੱਧ ਵਿਅਕਤੀਆਂ ਨੂੰ ਨਿੱਜੀ ਕਲੀਨਿਕਾਂ ਨਾਲ ਜੋੜ ਕੇ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਐਪ ਨੇ ਗਰੀਬ ਅਤੇ ਰੋਜਾਨਾ ਦਿਹਾੜੀ ਕਰਨ ਵਾਲਿਆਂ ਨੂੰ ਖਾਣੇ ਦੇ ਪੈਕੇਟ ਮੁਹੱਈਆ ਕਰਾਉਣ ਵਿਚ ਵੀ ਸਹਾਇਤਾ ਕੀਤੀ ਹੈ। ਵਿਭਾਗ ਨੇ ਆਟਾ, ਦਾਲ, ਖੰਡ, ਗੁੜ, ਚਾਹ, ਮੱਖਣ, ਘਿਓ, ਟੂਥਪੇਸਟ, ਸਾਬਣ ਅਤੇ ਹੋਰ ਕਰਿਆਨੇ ਦੇ ਸਾਮਾਨ ਸਮੇਤ ਕੁੱਲ 40 ਜਰੂਰੀ ਚੀਜਾਂ ਖਪਤਕਾਰਾਂ ਨੂੰ ਮੁੱਹਈਆ ਕਰਵਾਉਣ ਲਈ ਨਿੱਜੀ ਅਦਾਰਿਆਂ ਜਿਵੇਂ ਬਿਗ ਬਾਜਾਰ ਅਤੇ ਹੋਰਨਾਂ ਨਾਲ ਭਾਈਵਾਲੀ ਕੀਤੀ ਹੈ।
ਡੀਜੀਪੀ ਮੁਤਾਬਕ, ਬਿਜਲੀ ਨਾਲ ਸਬੰਧਿਤ ਜਿਵੇਂ ਗੀਜਰ, ਫਰਿੱਜ ਦੀ ਮੁਰੰਮਤ ਅਤੇ ਪਲੰਬਿੰਗ ਦੀਆਂ ਸਮੱਸਿਆਵਾਂ ਸਮੇਤ ਲਗਭਗ 35 ਕਾਲਾਂ ਪ੍ਰਾਪਤ ਹੋਈਆਂ ਸਨ ਅਤੇ ਇਹਨਾਂ ਦੀਆਂ ਤੁਰੰਤ ਸੇਵਾਵਾਂ ਮੁਹੱਈਆ ਕਰਵਾਈਆ ਗਈਆਂ। ਐਲਪੀਜੀ ਸਿਲੰਡਰਾਂ ਲਈ ਕਈ ਕਾਲਾਂ ਆਈਆਂ ਜਿਸ ਵਿੱਚ ਕੁਝ ਅਜਿਹੀਆਂ ਕਾਲਾਂ ਵੀ ਸ਼ਾਮਲ ਸਨ ਜੋ ਸਿਲੰਡਰ ਲਈ ਪੈਸੇ ਦੇਣ ਦੇ ਸਮਰੱਥ ਸਨ।
ਮੁਸਤੈਦੀ ਨਾਲ ਹਰਕਤ ਵਿਚ ਆਉਂਦਿਆਂ ਪੁਲਿਸ ਨੇ ਵੱਖ ਵੱਖ ਥਾਵਾਂ ‘ਤੇ ਫਸੇ ਹੋਏ 300 ਤੋਂ ਵੱਧ ਲੋਕਾਂ ਨੂੰ ਕਰਫਿਊ  ਪਾਸ ਦਿੱਤੇ। ਕਰਫਿਊ ਦੀ ਉਲੰਘਣਾ ਸੰਬੰਧੀ ਆਈਆਂ ਕਾਲਾਂ ‘ਤੇ ਵੀ ਤੁਰੰਤ ਕਾਰਵਾਈ ਕੀਤੀ ਗਈ। ਲੋੜਵੰਦਾਂ ਨੂੰ ਵੈਟਰਨਰੀ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਪਸੂਆਂ / ਪੋਲਟਰੀ ਫੀਡ ਲਿਆਉਣ- ਲਿਜਾਣ ਸਬੰਧੀ ਮੁੱਦਿਆਂ ਦਾ ਹੱਲ ਵੀ ਕੀਤਾ ਗਿਆ।
ਐਪ ਨੂੰ ਵਰਤੋਂ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਕਿਹਾ ਕਿ ਐਪ ਡਾਉਨਲੋਡ ਕਰਨ ਤੋਂ ਬਾਅਦ ਵਰਤੋਂਕਾਰ ਨੂੰ ਨਾਮ, ਮੋਬਾਈਲ ਨੰਬਰ ਅਤੇ ਪਤਾ ਦਰਜ ਕਰਨਾ ਪੈਂਦਾ ਹੈ। ਸਿਸਟਮ ਆਪਣੇ-ਆਪ ਡਿਲੀਵਰੀ ਲਈ ਉਪਭੋਗਤਾ ਦਾ ਸਥਾਨ ਤਲਾਸ ਲੈਂਦਾ ਹੈ ਅਤੇ ਡਿਲੀਵਰੀ ਦੇਣ ਵਾਲੀਆਂ ਚੀਜਾਂ ਗੁਣਵੱਤਾ ਜਾਂ ਮਾਤਰਾ ਵਿਚ ਤਬਦੀਲੀ, ਜਾਂ ਕਰਫਿਊ  ਬਾਰੇ ਕੋਈ ਹੋਰ ਅਪਡੇਟ ਆਦਿ ਸੰਬੰਧੀ ਵੀ ਨੋਟੀਫਿਕੇਸਨਾਂ ਸਾਂਝਾ ਕਰਦਾ ਹੈ।
ਇਹ ਐਪ ਆਨਲਾਈਨ ਪ੍ਰੀ-ਪੇਮੈਂਟ ਦਾ ਵਿਕਲਪ ਵੀ ਪ੍ਰਦਾਨ ਕਰਦਾ ਹੈ, ਤਾਂ ਜੋ ਨਕਦੀ-ਸੰਕਟ ਅਤੇ ਨਕਦ ਪ੍ਰਬੰਧਨ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ।
ਐਡਮਿਨ ਡੈਸਬੋਰਡ ਅਗਲੇ ਦਿਨ ਲਈ ਖੇਤਰ / ਸਥਾਨ  ਮੁਤਾਬਕ ਡਿਲੀਵਰੀ ਸੂਚੀਆਂ ਤਿਆਰ ਕਰਦਾ ਹੈ। ਡਿਲੀਵਰੀ ਐਪ ਰਾਹੀਂ ਉਨ•ਾਂ ਲੋਕਾਂ ਦੀ ਸੂਚੀ ਡਿਲੀਵਰੀ ਦੇਣ ਵਾਲੇ ਨੂੰ ਫਾਰਵਰਡ ਕੀਤੀ ਜਾਂਦੀ ਹੈ ਜਿਨ•ਾਂ ਨੇ ਕਿਸੇ ਚੀਜ ਦੀ ਮੰਗ ਕੀਤੀ ਹੋਵੇ ।ਡਿਲਿਵਰੀ ਦੀ ਸਥਿਤੀ ਨੂੰ ਸਿਰਫ ਇੱਕ ਬਟਨ ਦਬਾ ਕੇ  ਵੇਖਿਆ ਜਾ ਸਕਦਾ ਹੈ।
ਇਸ ਸੁਚੱਜੀ ਐਪ ਵਿਚ ਨਾਗਰਿਕਾਂ ਨੂੰ ਸਪਲਾਈ ਕਰਨ ਵਾਲਿਆਂ ਜਿਵੇਂ ਬਿੱਗ ਬਾਜਾਰ, ਮੋਰ ਅਤੇ ਕਰਿਆਨਾ ਐਸੋਸੀਏਸਨਾਂ ਨਾਲ ਸਿੱਧਾ ਸੰਪਰਕ ਜੋੜਨ ਦਾ ਪ੍ਰਬੰਧ ਹੈ, ਜੋ ਮੰਗ ਅਨੁਸਾਰ ਸਿੱਧੇ ਡਿਲੀਵਰੀ ਭੇਜ ਸਕਦੇ ਹਨ।
———-

———–

About admin

Check Also

ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਹੁਣ ਜਨਤਕ ਥਾਵਾਂ ‘ਤੇ ਮਾਸਕ ਨਾ ਪਾਉਣ ਅਤੇ ਥੁੱਕਣ ‘ਤੇ ਹੋਵੇਗਾ 500 ਰੁਪਏ ਜੁਰਮਾਨਾ

ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਹੁਣ ਜਨਤਕ ਥਾਵਾਂ ‘ਤੇ ਮਾਸਕ ਨਾ ਪਾਉਣ ਅਤੇ ਥੁੱਕਣ …

Leave a Reply

Your email address will not be published. Required fields are marked *