4.5 C
New York
Sunday, January 29, 2023

Buy now

spot_img

ਪੰਜਾਬ ਪੁਲੀਸ ਨੇ ਬੀਐਸਐਫ ਦੇ ਸਿਪਾਹੀ ਸਮੇਤ ਦੋ ਹੋਰਾਂ ਦੀ ਗਿ੍ਰਫਤਾਰੀ ਨਾਲ 11 ਕਿਲੋ ਹੈਰੋਇਨ ਦੀ ਪਾਕਿ ਨਾਲ ਜੁੜੇ ਮਾਮਲੇ ਦੀ ਗੁੱਥੀ ਸੁਲਝਾਈ

ਪੰਜਾਬ ਪੁਲੀਸ ਨੇ ਬੀਐਸਐਫ ਦੇ ਸਿਪਾਹੀ ਸਮੇਤ ਦੋ ਹੋਰਾਂ ਦੀ ਗਿ੍ਰਫਤਾਰੀ ਨਾਲ 11 ਕਿਲੋ ਹੈਰੋਇਨ ਦੀ ਪਾਕਿ ਨਾਲ ਜੁੜੇ ਮਾਮਲੇ ਦੀ ਗੁੱਥੀ ਸੁਲਝਾਈ
ਹੁਣ ਤੱਕ ਸੱਤ ਮੁਲਜ਼ਮ ਕੀਤੇ ਕਾਬੂ; ਸਰਹੱਦ ਪਾਰੋਂ ਤਸਕਰੀ ਵਾਲੇ ਹਥਿਆਰ ਤੇ 19.25 ਲੱਖ ਦੀ ਡਰੱਗ ਮਨੀ ਕੀਤੀ ਬਰਾਮਦ
ਚੰਡੀਗੜ, 18 ਨਵੰਬਰ: ਬੀਤੇ ਕੱਲ 11 ਕਿਲੋਗ੍ਰਾਮ ਹੈਰੋਇਨ ਦੀ ਖੇਪ ਦੀ ਜਾਂਚ ਸਬੰਧੀ ਅਗਲੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਹਾਇਤਾ ਪ੍ਰਾਪਤ ਤਸਕਰ ਦੀ ਗੁੱਥੀ ਸੁਲਝਾਉਂਦਿਆਂ ਮੁੱਖ ਦੋਸ਼ੀ ਬੀਐਸਐਫ ਸਿਪਾਹੀ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਗਿ੍ਰਫਤਾਰ ਕੀਤਾ ਹੈ।
ਪੁਲਿਸ ਨੇ ਦੋ ਵਾਰ ਨਸ਼ੇ ਦੀਆਂ ਖੇਪਾਂ ਦੇ ਨਾਲ ਸਰਹੱਦ ਪਾਰੋਂ ਭੇਜੇ ਗਏ ਹਥਿਆਰ ਵੀ ਬਰਾਮਦ ਕੀਤੇ ਹਨ।
ਅੱਜ ਦੀ ਗਿਰਫਤਾਰੀ ਦੇ ਨਾਲ ਇਸ ਮਾਮਲੇ ਵਿੱਚ ਹੁਣ ਤੱਕ ਸੱਤ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।
ਅੱਜ ਸਾਂਝੀ ਕਾਰਵਾਈ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਤਾਲਮੇਲ ਕਰਕੇ ਗੰਗਾਨਗਰ (ਰਾਜਸਥਾਨ) ਸਥਿਤ ਬੀਐਸਫੀ ਦੇ ਕੰਪਲੈਕਸ ਤੋਂ ਗਿ੍ਰਫਤਾਰ ਕੀਤੇ ਗਏ ਸਿਪਾਹੀ ਬਰਿੰਦਰ ਸਿੰਘ ਕੋਲੋਂ ਇੱਕ 0.30 ਦਾ ਵਿਦੇਸ਼ੀ ਪਿਸਤੌਲ, 1 ਬੁਲਟ ਮੋਟਰਸਾਇਕਲ ਅਤੇ 745 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਅੱਜ ਦੋ ਹੋਰ ਮੁਲਜ਼ਮ ਬਲਕਾਰ ਸਿੰਘ ਬੱਲੀ  ਪੁੱਤਰ ਗੁਰਮੇਲ ਸਿੰਘ ਵਾਸੀ ਸ੍ਰੀਕਰਨਪੁਰ ਗੰਗਾਨਗਰ, ਅਤੇ ਜਗਮੋਹਨ ਸਿੰਘ ਜੱਗੂ ਵਾਸੀ ਗੰਗਾਨਗਰ ਨੂੰ ਗਿ੍ਰਫ਼ਤਾਰ ਕੀਤਾ ਗਿਆ। ਇਕ ਹੋਰ ਤਸਕਰੀ ਵਿੱਚ .30 ਬੋਰ ਦੀ ਪਿਸਤੌਲ ਅਤੇ 8 ਲੱਖ ਰੁਪਏ, ਇਕ ਵਰਨਾ ਕਾਰ ਵੀ ਬਲਕਾਰ ਸਿੰਘ ਤੋਂ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਬੀਐਸਐਫ ਦਾਗ ਸਿਪਾਹੀ ਨੇ ਭਾਰਤ-ਪਾਕਿ ਸਰਹੱਦ ਪਾਰੋਂ ਨਸ਼ੇ ਲਿਆਉਣ ਅਤੇ ਦੋਸ਼ੀਆਂ ਦੇ ਹਵਾਲੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹੌਲਦਾਰ ਬਰਿੰਦਰ ਸਿੰਘ, ( ਨੰ. 11050069, 91 ਬੀ.ਐਨ.) ਹੈਕਕੁਆਟਰ ਸ੍ਰੀਕਰਨਪੁਰ ਵਾਸੀ ਜੱਸੀ ਪੌਅ ਵਾਲੀ, ਜ਼ਿਲਾ ਬਠਿੰਡਾ, ਜੋ ਮੌਜੂਦਾ ਸਮੇਂ 14-ਐਸ ਮਾਝੀਵਾਲਾ ਚੌਕੀ, ਕਰਨਨਪੁਰ ਵਿਖੇ ਤਾਇਨਾਤ ਸੀ ਤੋਂ ਰਾਜਸਥਾਨ ਵਿਚ ਬੀਐਸਐਫ ਦੇ ਖੇਤਰ ਵਿਚ ਸਾਂਝੇ ਤੌਰ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਕੱਲ ਚਾਰ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਸੀ ਜਿਨਾਂ ਦੇ ਕਬਜ਼ੇ ਵਿਚੋਂ 11 ਕਿੱਲੋ ਹੈਰੋਇਨ ਅਤੇ 11.25 ਲੱਖ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਇਕ ਆਈ 20 ਕਾਰ (ਐਚਆਰ 26 ਬੀਕਿਊ4401) ਅਤੇ ਵਰਨਾ ਕਾਰ ਵੀ ਜ਼ਬਤ ਕੀਤੀ ਗਈ ਹੈ।
ਜਾਂਚ ਦੌਰਾਨ ਹੁਣ ਤਕ ਇਹ ਪਤਾ ਲੱਗਾ ਹੈ ਕਿ ਰਾਜਸਥਾਨ ਵਿਚ ਭਾਰਤ-ਪਾਕਿ ਸਰਹੱਦ ਪਾਰੋਂ 2 ਖੇਪਾਂ ਵਿਚ ਕ੍ਰਮਵਾਰ 5 ਕਿੱਲੋ (ਲਗਭਗ 3 ਮਹੀਨੇ ਪਹਿਲਾਂ) ਅਤੇ 20 ਕਿਲੋ ਹੈਰੋਇਨ (ਲਗਭਗ 1 ਮਹੀਨਾ ਪਹਿਲਾਂ) ਤਸਕਰੀ ਕੀਤੀ ਗਈ ਸੀ। 5 ਕਿੱਲੋ ਹੈਰੋਇਨ ਵਿਚੋਂ 4 ਕਿੱਲੋ ਦੀ ਪਹਿਲੀ ਖੇਪ ਦੀ ਵਿਕਰੀ ਤੋਂ ਮਿਲੀ ਨਾਜਾਇਜ਼ ਨਸ਼ੇ ਦੀ ਆਮਦਨੀ (ਲਗਭਗ 78 ਲੱਖ ਰੁਪਏ) ਅਤੇ ਦੂਜੀ ਖੇਪ ਲਈ ਰੁਪਏ ਪਹਿਲਾਂ ਹੀ ਹਵਾਲਾ ਰਾਹੀਂ ਪਾਕਿਸਤਾਨ ਪਹੁੰਚ ਗਏ ਸੀ।
ਡੀਜੀਪੀ ਨੇ ਅੱਗੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਅਨੁਸਾਰ ਨਸ਼ੇ ਦੀ ਦੂਜੀ ਖੇਪ (20 ਕਿਲੋ) ਤੋਂ ਨਸ਼ੇ ਦੀ ਹਾਲੇ ਪਾਕਿਸਤਾਨ ਵਿੱਚ ਵਾਪਸ ਨਹੀਂ ਭੇਜੀ ਜਾ ਸਕੀ।
ਉਨਾਂ ਦੱਸਿਆ ਕਿ ਹਰ ਨਸ਼ੇ ਦੀ ਖੇਪ ਨਾਲ ਪਾਕਿਸਤਾਨ ਤੋਂ 2 ਹਥਿਆਰ ਵੀ ਭੇਜੇ ਗਏ ਸਨ, ਜਿਨਾਂ ਵਿਚੋਂ ਅੱਜ ਦੋਵੇਂ ਹਥਿਆਰ 73 ਜ਼ਿੰਦਾ ਕਾਰਤੂਸ ਅਤੇ 5 ਮੈਗਜ਼ੀਨ ਬਰਾਮਦ ਕਰ ਲਏ ਗਏ ਹਨ।
ਇਸ ਮੁਹਿੰਮ ਦੀ ਅਗਵਾਈ ਪੰਜਾਬ ਪੁਲਿਸ ਦੀ ਟੀਮ ਨੇ ਕੀਤੀ ਜੋ ਕਿ ਅੱਜ ਸਵੇਰੇ ਗੰਗਾਨਗਰ ਪਹੁੰਚੀ ਸੀ ਜਿਸ ਨੇ ਬੀਐਸਐਫ ਦੇ ਅਧਿਕਾਰੀਆਂ ਨੂੰ ਪੂਰੇ ਵੇਰਵੇ ਦਿੱਤੇ ਅਤੇ ਉਂਨਾਂ ਇਸ ਉੱਚ ਪੱਧਰੀ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ। ਉਪਰੰਤ ਬੀਐਸਐਫ ਦੇ ਸਿਪਾਹੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਇਸ ਸਬੰਧੀ ਐਫਆਈਆਰ ਨੰ: 313/2020 ਐਨਡੀਪੀਐਸ ਐਕਟ, 1985 ਦੀ ਧਾਰਾ 21 (ਸੀ) ਤਹਿਤ ਥਾਣਾ ਸ਼ਾਹਕੋਟ, ਜਲੰਧਰ (ਦਿਹਾਤੀ) ਵਿਖੇ ਦਰਜ ਕੀਤੀ ਗਈ ਹੈ। ਕੱਲ ਗਿ੍ਰਫਤਾਰ ਕੀਤੇ ਗਏ 4 ਨਸ਼ਾ ਅਤੇ ਹਥਿਆਰ ਤਸਕਰਾਂ ਵਿੱਚ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ  ਕਿਲਸਾ ਥਾਣਾ ਸਦਰ ਫਿਰੋਜਪੁਰ, ਹਰਜਿੰਦਰਪਾਲ ਸਿੰਘ ਪੁੱਤਰ ਪਰੇਮ ਸਿੰਘ ਵਾਸੀ ਕਿਲਸਾ ਥਾਣਾ ਸਦਰ ਫਿਰੋਜਪੁਰ, ਸੰਜੀਤ ਉਰਫ ਮਿੰਟੂ ਪੁੱਤਰ ਅਨੈਤ ਰਾਮ ਵਾਸੀ ਮੁਹੱਲਾ ਭਾਰਤ ਨਗਰ, ਫਿਰੋਜ਼ਪੁਰ, ਕਿਸ਼ਨ ਸਿੰਘ ਉਰਫ ਦੌਲਤ ਪੁੱਤਰ ਗੁਰਦੇਵ ਸਿੰਘ ਵਾਸੀ 14-ਐਸ ਮਾਜੀਵਾਲ, ਥਾਣਾ ਕਰਨਪੁਰ ਜ਼ਿਲਾ ਗੰਗਾਨਗਰ, ਰਾਜਸਥਾਨ ਦੇ ਨਾਮ ਸ਼ਾਮਲ ਹਨ।
———

Related Articles

LEAVE A REPLY

Please enter your comment!
Please enter your name here

Stay Connected

0FansLike
3,685FollowersFollow
0SubscribersSubscribe
- Advertisement -spot_img

Latest Articles