9.8 C
New York
Monday, January 30, 2023

Buy now

spot_img

ਪੰਜਾਬ ਪੁਲਿਸ ਅਤੇ ਬੀਐਸਐਫ ਨੇ ਗੁਰਦਾਸਪੁਰ ਬਾਰਡਰ ਨੇੜੇ ਪਾਕਿਸਤਾਨ ਵਲੋਂ ਆ ਰਹੇ ਡਰੋਨ ‘ਤੇ ਦਾਗੀਆਂ ਗੋਲੀਆਂ ਡਰੋਨ ਵੱਲੋਂ ਸੁੱਟੇ 11 ਆਰਗੇਜ-84 ਹੱਥ ਗੋਲੇ ਕੀਤੇ ਬਰਾਮਦ

ਪੰਜਾਬ ਪੁਲਿਸ ਅਤੇ ਬੀਐਸਐਫ ਨੇ ਗੁਰਦਾਸਪੁਰ ਬਾਰਡਰ ਨੇੜੇ ਪਾਕਿਸਤਾਨ ਵਲੋਂ ਆ ਰਹੇ ਡਰੋਨ ‘ਤੇ ਦਾਗੀਆਂ ਗੋਲੀਆਂ
ਡਰੋਨ ਵੱਲੋਂ ਸੁੱਟੇ 11 ਆਰਗੇਜ-84 ਹੱਥ ਗੋਲੇ ਕੀਤੇ ਬਰਾਮਦ
ਪੁਲਿਸ ਨੇ 14 ਮਾਰਚ ਵਾਲੇ ਅੰਮਿ੍ਰਤਸਰ (ਦਿਹਾਤੀ) ਡਰੋਨ ਮਾਡਿਊਲ ਕੇਸ ਵਿਚ ਦਿੱਲੀ ਤੋਂ ਦੋ ਹੋਰਾਂ ਨੂੰ ਕੀਤਾ ਗਿ੍ਰਫ਼ਤਾਰ, ਕੁੱਲ 8 ਦੋਸ਼ੀ ਗਿ੍ਰਫ਼ਤਾਰ
ਪਾਕਿ ਅਧਾਰਤ ਹਥਿਆਰ ਸਮਗਲਰਾਂ ਅਤੇ ਖਾਲਿਸਤਾਨੀ ਸਮੂਹਾਂ ਨਾਲ ਸਬੰਧਾਂ ਦਾ ਪਰਦਾਫਾਸ਼ ਕਰਨ ਲਈ ਜਾਂਚ ਕੀਤੀ ਜਾਵੇਗੀ: ਡੀ.ਜੀ.ਪੀ.
ਚੰਡੀਗੜ, 21 ਦਸੰਬਰ : ਅੰਮਿ੍ਰਤਸਰ (ਦਿਹਾਤੀ) ਜਲਿੇ ਵਿਚ ਅੰਤਰਰਾਸਟਰੀ ਸੰਪਰਕ ਵਾਲੇ ਇਕ ਡਰੋਨ ਮੋਡੀਊਲ ਦਾ ਪਰਦਾਫਾਸ਼ ਕਰਨ ਤੋਂ ਪੰਜ ਦਿਨ ਬਾਅਦ, ਐਤਵਾਰ ਨੂੰ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਮਿਲ ਕੇ ਸਾਂਝੇ ਤੌਰ ‘ਤੇ ਗੁਰਦਾਸਪੁਰ ਜਲਿੇ ਵਿਚ ਸਰਹੱਦ ਨੇੜਿਓਂ 19 ਦਸੰਬਰ ਦੀ ਰਾਤ ਨੂੰ ਪਾਕਿਸਤਾਨ ਦੇ ਇਕ ਡਰੋਨ ਦੁਆਰਾ ਲਿਆਂਦੇ ਗਏ 11 ਆਰਗੇਜ -84 ਹੱਥ ਗੋਲੇ ਬਰਾਮਦ ਕੀਤੇ।
ਹੈਰਾਨ ਕਰ ਦੇਣ ਵਾਲੀ ਇਹ ਬਰਾਮਦਗੀ ਉਸ ਵੇਲੇ ਹੋਈ ਜਦੋਂ ਇਕ ਪੁਲਿਸ ਟੀਮ 14 ਦਸੰਬਰ ਵਾਲੇ ਅੰਮਿ੍ਰਤਸਰ (ਦਿਹਾਤੀ) ਜਲਿੇ ਦੇ ਡਰੋਨ ਮੌਡੀਊਲ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ਦਿੱਲੀ ਦੇ ਦੋ ਸਪਲਾਇਰ/ਡਰੋਨ ਅਸੈਂਬਲਰਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਇਸ ਕੇਸ ਨਾਲ ਜੁੜੇ ਜੇਲ ਵਿੱਚ ਬੰਦ ਚਾਰ ਤਸਕਰਾਂ ਸਮੇਤ ਕੁੱਲ ਅੱਠ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ।
ਇਸ ਮਾਮਲੇ ਵਿਚ ਚਾਰ ਡਰੋਨ, ਇਕ ਅੰਸਕ ਰੂਪ ਵਿਚ ਬਣਾਏ ਡਰੋਨ, ਵੀਡੀਓ ਟ੍ਰਾਂਸਮੀਟਰ ਸਿਸਟਮ, ਡਰੋਨ ਹਾਰਡਵੇਅਰ ਅਤੇ ਹੋਰ ਅਹਿਮ ਸਬੂਤ ਬਰਾਮਦ ਕੀਤੇ ਗਏ, ਇਸ ਮਾਮਲੇ ਦੀ ਜਾਂਚ ਨਾਲ ਤਾਜਾ ਡਰੋਨ ਮੋਡੀਊਲ ਅਤੇ ਪਹਿਲੇ ਦੋ ਮੋਡੀਊਲਾਂ ਦੀਆਂ ਕਾਰਵਾਈਆਂ ਵਿਚ ਸਾਮਲ ਪਾਕਿਸਤਾਨ ਅਧਾਰਤ ਇਕਾਈਆਂ ਨਾਲ ਅਹਿਮ ਸੰਬੰਧ ਸਾਹਮਣੇ ਆਏ ਹਨ। ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਸਮੇਤ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਜੁੜੇ ਮੁਲਜਮਾਂ ਦੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਹੋਰ ਤਕਨੀਕੀ ਵਿਸਲੇਸਣ ਅਤੇ ਜਾਂਚ ਜਾਰੀ ਹੈ।
 ਸਨੀਵਾਰ ਰਾਤ ਨੂੰ ਵਾਪਰੀ ਇਸ ਹੈਰਾਨ ਕਰ ਦੇਣ ਵਾਲੀ ਘਟਨਾ ਦਾ ਵੇਰਵਾ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗੁਰਦਾਸਪੁਰ ਜਲਿੇ ਵਿਚ ਭਾਰਤ-ਪਾਕਿ ਸਰਹੱਦ ਪਾਰੋਂ ਡਰੋਨ ਦੀ ਹਰਕਤ ਬਾਰੇ ਬੀਐਸਐਫ ਨੂੰ ਸੂਚਨਾ ਮਿਲਣ ਉਪਰੰਤ ਪੰਜਾਬ ਪੁਲਿਸ ਨੇ ਜਾਂਚ ਮੁਹਿੰਮ ਸ਼ੁਰੂ ਕੀਤੀ। ਗੁਰਦਾਸਪੁਰ ਸੈਕਟਰ ਦੇ ਬੀਓਪੀ ਚਕਰੀ ਵਿਖੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਰਾਤ ਕਰੀਬ 11:30 ਵਜੇ ਇੱਕ ਪਾਕਿ ਡਰੋਨ ਨੂੰ ਭਾਰਤੀ ਖੇਤਰ ਵਿੱਚ ਦਾਖ਼ਲ ਹੁੰਦੇ ਦੇਖਿਆ ਅਤੇ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਡਰੋਨ ਨੂੰ ਹੇਠਾਂ ਸੁੱਟਣ ਦੀ ਕੋਸਸਿ ਵਿੱਚ ਕਈ ਗੋਲੀਆਂ ਚਲਾਈਆਂ।
 ਉਸੇ ਸਮੇਂ ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਪੁਲਿਸ ਨੂੰ ਘਟਨਾ ਬਾਰੇ ਦੱਸਿਆ ਅਤੇ ਐਸਐਚਓ ਥਾਣਾ ਦੋਰਾਂਗਲਾ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਡਰੋਨ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਤਾਇਨਾਤ ਕੀਤਾ। ਡਰੋਨ ਦੀ ਗੂੰਜਦੀ ਆਵਾਜ ਸੁਣਦਿਆਂ ਹੀ ਪੁਲਿਸ ਮੁਲਾਜਮਾਂ ਨੇ ਏ.ਕੇ. 47 ਅਤੇ ਐਸਐਲਆਰ ਰਾਈਫਲਜ ਨਾਲ ਡਰੋਨ ਨੂੰ ਸੁੱਟਣ ਲਈ ਗੋਲੀਆਂ ਦਾਗੀਆਂ ਪਰ ਡਰੋਨ ਜਲਦੀ ਹੀ ਗਾਇਬ ਹੋ ਗਿਆ।
ਐਤਵਾਰ ਸਵੇਰੇ ਇਸ ਖੇਤਰ ਵਿਚ ਜਾਂਚ ਅਭਿਆਨ ਚਲਾਇਆ ਗਿਆ, ਜਿਸ ਨਾਲ ਥਾਣਾ ਦੋਰੰਗਲਾ ਦੇ ਖੇਤਰ ਵਿਚ ਪਿੰਡ ਧੁੱਸੀ ਬੰਧ ਨੇੜੇਓਂ 11 ਆਰਗੇਸ-84 ਹੱਥ ਗੋਲਿਆਂ ਵਾਲਾ ਇੱਕ ਪਲਾਸਟਿਕ ਦਾ ਡੱਬਾ ਬਰਾਮਦ ਹੋਇਆ। ਹੱਥ ਗੋਲਿਆਂ ਦਾ ਡੱਬਾ ਇਕ ਲੱਕੜ ਦੇ ਫਰੇਮ ਨਾਲ ਜੁੜਿਆ ਹੋਇਆ ਸੀ ਅਤੇ ਨਾਈਲੋਨ ਦੀ ਰੱਸੀ ਨਾਲ ਡਰੋਨ ਤੋਂ ਹੇਠਾਂ ਜਮੀਨ ਵੱਲ ਸੁੱਟਿਆ ਗਿਆ ਸੀ।
ਡੀਜੀਪੀ ਨੇ ਕਿਹਾ ਕਿ ਆਸਟ੍ਰੀਆ ਦੇ ਬਣੇ ਇਹ ਅਰਗੇਸ ਟਾਈਪ ਐਚ ਜੀ 84 ਸੀਰੀਜ ਦੇ ਮਨੁੱਖਾਂ ਲਈ ਘਾਤਕ ਹੱਥ ਗੋਲੇ ਹਨ ਜੋ ਇਕ ਰਵਾਇਤੀ ਹੈਂਡ ਗ੍ਰੇਨੇਡ ਪ੍ਰਣਾਲੀ ਨਾਲ ਲੈਸ ਹਨ ਜੋ ਇਕ ਧਮਾਕੇ ‘ਤੇ ਤੇਜ ਰਫਤਾਰ ਨਾਲ 30 ਮੀਟਰ ਦੀ ਦੂਰੀ ਦੇ ਟੀਚੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਲਈ ਬਣਾਏ ਗਏ ਹਨ। ਉਹਨਾਂ ਅੱਗੇ ਕਿਹਾ ਕਿ ਹਾਲਾਂਕਿ ਡਰੋਨ ਬਰਾਮਦ ਨਹੀਂ ਹੋਇਆ ਪਰ ਇਹ ਸੱਕ ਜਾਹਰ ਕੀਤਾ ਜਾ ਰਿਹਾ ਹੈ ਕਿ ਇਹ ਬਰਾਮਦ ਹੋਈ ਵਿਸਫੋਟਕ ਸਮੱਗਰੀ ਨੂੰ ਸੁੱਟ ਕੇ ਵਾਪਸ ਪਾਕਿਸਤਾਨ ਜਾਣ ਵਿੱਚ ਸਫ਼ਲ ਹੋ ਗਿਆ।
ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਸਬੰਧੀ ਐਫਆਈਆਰ ਨੰ. 159 ਮਿਤੀ 20/12/20 ਨੂੰ ਥਾਣਾ ਦੋਰਾਂਗਲਾ, ਜਲਿਾ ਗੁਰਦਾਸਪੁਰ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਸੇ ਦੌਰਾਨ, 14 ਦਸੰਬਰ ਵਾਲੇ ਡਰੋਨ ਮੌਡੀਊਲ ਮਾਮਲੇ ਦੀ ਜਾਂਚ ਨਾਲ ਲੱਕੀ ਧਵਨ ਪੁੱਤਰ ਤਿਲਕ ਰਾਜ ਧਵਨ ਵਾਸੀ ਬੀ.ਬੀ. 28 ਡੀ, ਡੇਅਰੀ ਸਬਜੀ ਮੰਡੀ, ਜਨਕਪੁਰੀ, ਦਿੱਲੀ ਨੂੰ ਗਿ੍ਰਫ਼ਤਾਰ ਕੀਤਾ ਗਿਆ, ਜਿਸ ਤੋਂ ਮੁੱਖ ਦੋਸ਼ੀ ਲਖਬੀਰ ਸਿੰਘ ਨੇ ਕਵਾਡਕੌਪਟਰ ਡਰੋਨ ਸਮੇਤ ਸਕਾਈਡਰਾਇਡ ਟੀ 10 2.4ਜੀਐਚਜੈਡ 10 ਸੀ ਐਚ ਐਫਐਚ ਐਸ ਐਸ ਟ੍ਰਾਂਸਮੀਟਰ ਨਾਲ ਮਿਨੀ ਰਿਸੀਵਰ ਅਤੇ ਕੈਮਰਾ ਖਰੀਦਿਆ ਸੀ। ਡੀਜੀਪੀ ਨੇ ਅੱਗੇ ਦੱਸਿਆ ਕਿ 19 ਦਸੰਬਰ ਨੂੰ ਏਐਸਪੀ (ਯੂਟੀ) ਦੇ ਐਸਐਚਓ ਥਾਣਾ ਘਰਿੰਡਾ, ਮਨਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਦੁਆਰਾ ਧਵਨ ਦੇ ਟੀਆਰਡੀ ਇੰਟਰਪ੍ਰਾਈਜਜ, ਬੀ.ਬੀ. – 28 ਡੀ, ਜਨਕਪੁਰੀ, ਨਵੀਂ ਦਿੱਲੀ ਵਿਖੇ ਛਾਪਾ ਮਾਰਿਆ ਗਿਆ।
ਧਵਨ ਦੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਹ ਬਿਨਾਂ ਕਿਸੇ ਸਰਕਾਰੀ ਅਧਿਕਾਰਤ ਜਾਂ ਡਰੋਨ ਦੇ ਲਾਇਸੈਂਸ ਅਤੇ ਡਰੋਨ ਦੇ ਹਿੱਸਿਆਂ ਦੀ ਖਰੀਦ, ਵਿਕਰੀ, ਅਸੈਂਬਲ ਕਰਨ ਅਤੇ ਮੁਰੰਮਤ ਕਰਨ ਵਿਚ ਸਾਮਲ ਸੀ। ਉਸ ਦੇ ਸਥਾਨ ਤੋਂ ਚਾਰਾਂ ਮੋਬਾਈਲ ਫੋਨ, 13 ਰਬੜ ਸਟੈਂਪਾਂ ਅਤੇ ਰਸੀਦਾਂ ਵਾਲੀਆਂ 2 ਫਾਈਲਾਂ ਵੀ ਬਰਾਮਦ ਕੀਤੀਆਂ ਗਈਆਂ।
ਲੱਕੀ ਧਵਨ ਨੇ ਅੱਗੇ ਖੁਲਾਸਾ ਕੀਤਾ ਕਿ ਉਸ ਨੇ ਸਰਕਾਰੀ ਨਿਰਦੇਸਾਂ ਅਨੁਸਾਰ ਲੋੜੀਂਦੇ ਬਿਨਾਂ ਕਿਸੇ ਰਸਮੀ ਦਸਤਾਵੇਜ ਜਾਂ ਬਿਲਿੰਗ ਦੇ ਲਖਬੀਰ ਸਿੰਘ ਨੂੰ ਕਵਾਡਕਾੱਪਟਰ ਡਰੋਨ ਅਤੇ ਸਕਾਈਡਰਾਇਡ ਟੀ10 ਸਿਸਟਮ ਸਪਲਾਈ ਕੀਤਾ ਸੀ। ਲਖਬੀਰ ਸਿੰਘ ਨੇ ਧੋਖਾਧੜੀ ਨਾਲ ਡਰੋਨ ਖਰੀਦਣ ਲਈ ਅਰਸਦੀਪ ਸਿੰਘ ਨਾਮੀ ਵਿਅਕਤੀ ਦੇ ਨਾਮ ‘ਤੇ ਜਾਅਲੀ ਆਧਾਰ ਕਾਰਡ ਵੀ ਬਣਾਇਆ ਸੀ। ਬਰਾਮਦ ਕੀਤੇ ਗਏ ਲੱਕੀ ਧਵਨ ਦੇ ਮੋਬਾਈਲ ਫੋਨ ‘ਚੋਂ ਇਲੈਕਟ੍ਰੋਨਿਕ ਤੌਰ ‘ਤੇ ਬਣਾਇਆ ਜਾਅਲੀ ਆਧਾਰ ਕਾਰਡ ਵੀ ਬਰਾਮਦ ਕੀਤਾ ਗਿਆ। ਉਸ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 465, 467, 468, 471, 473, 420 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਸ੍ਰੀ ਦਿਨਕਰ ਗੁਪਤਾ ਮੁਤਾਬਕ ਲੱਕੀ ਧਵਨ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਲਖਬੀਰ ਸਿੰਘ ਨੂੰ ਸਪਲਾਈ ਕੀਤੇ ਗਏ ਡਰੋਨ ਨੂੰ ਦਿੱਲੀ ਦੇ ਮਿਹਰਗੰਜ ਦੀ ਤੀਜੀ ਮੰਜ਼ਲ, ਏ-62 ਦੇ ਰਹਿਣ ਵਾਲੇ ਬਲਦੇਵ ਸਿੰਘ ਪੁੱਤਰ ਹਰਿੰਦਰ ਸਿੰਘ ਵਲੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਬਾਅਦ ਥਾਣਾ ਘਰਿੰਡਾ ਦੀ ਪੁਲਿਸ ਪਾਰਟੀ ਨੇ ਮਿਹਰਗੰਜ ਵਿਖੇ ਬਲਦੇਵ ਸਿੰਘ ਦੀ ਵਰਕਸ਼ਾਪ  ‘ਤੇ ਛਾਪਾ ਮਾਰਿਆ, ਜਿੱਥੋਂ ਉਸਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਜਾਂਚ ਕਰਨ ’ਤੇ ਵਰਕਸ਼ਾਪ ਵਿੱਚੋਂ 4 ਡਰੋਨ ਅਤੇ ਡਰੋਨ ਹਾਰਡਵੇਅਰ-ਇੱਕ 450 ਕੁਆਡਕਾੱਪਟਰ ਡਰੋਨ, 1 ਡੀ.ਜੇ.ਆਈ ਫੈਂਟਮ ਡਰੋਨ, 2 ਡੀ.ਜੇ.ਆਈ. 249 ਮੈਵਿਕ ਮਿੰਨੀ ਡਰੋਨ, 1 ਵੀਡੀਓ ਟ੍ਰਾਂਸਮੀਟਰ ਸਿਸਟਮ, ਇੱਕ 650 ਕੁਆਡਕਾਪਟਰ ਡਰੋਨ ਰਿਪੇਅਰ ਕਿੱਟ ਅਤੇ 1 ਮੋਬਾਈਲ ਫੋਨ ਬਰਾਮਦ ਹੋਏ।
ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਵੱਖ-ਵੱਖ ਈ-ਕਾਮਰਸ ਸਾਈਟਾਂ ਜਿਵੇਂ ਐਮਾਜਾਨ ਅਤੇ ਇੰਡੀਆਮਾਰਟ ਤੋਂ ਡਰੋਨ ਦੇ ਕਲ-ਪੁਰਜ਼ੇ ਖਰੀਦੇ ਸਨ। ਫਿਰ ਉਸ ਨੇ ਆਪਣੇ ਵਰਕਸ਼ਾਪ ਨੂੰ ਡਰੋਨ ਦੀ ਮੁਰੰਮਤ ਅਤੇ ਅਸੈਂਬਲ ਕਰਨ ਦੇ ਨਾਲ ਨਾਲ ਮੁਨਾਫਾ ਕਮਾਉਣ ਦੇ ਉਦੇਸ਼ ਲਈ ਵੱਖਰੀਆਂ ਕੀਮਤਾਂ ‘ਤੇ ਡਰੋਨ ਵੇਚਣ ਲਈ ਵਰਤਦਾ ਰਿਹਾ। ਅਜਿਹੀ ਸਾਰੀ ਖਰੀਦ-ਫ਼ਰੋਖ਼ਤ ਦੇ ਲੈਣ-ਦੇਣ ਦੀ ਡੀ.ਜੀ.ਸੀ.ਏ. ਵਲੋਂ ਨਿਰਧਾਰਤ ਨਿਯਮਾਂ ਟ੍ਰਾਂਜੈਕਸ਼ਨ ਦਸਤਾਵੇਜਾਂ ਤੋਂ ਬਗੈਰ ਸੁਚੱਜੇ ਰੂਪ ਵਿੱਚ ਬਿਲਿੰਗ ਕੀਤੀ ਜਾਂਦੀ ਸੀ। ਡੀ.ਜੀ.ਪੀ ਨੇ ਅੱਗੇ ਕਿਹਾ ਕਿ ਬਲਦੇਵ ਸਿੰਘ ਕੋਲ ਡਰੋਨ ਅਤੇ ਡਰੋਨ ਦੇ ਪੁਰਜੇ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਚਲਾਉਣ ਲਈ ਕੋਈ ਸਰਕਾਰੀ ਅਧਿਕਾਰ ਨਹੀਂ ਸੀ , ਟੀ.ਆਰ.ਡੀ ਐਂਟਰਪ੍ਰਾਈਜਜ਼ ਦੇ ਮਾਲਕ ਲੱਕੀ ਧਵਨ ਦਾ ਮਾਮਲਾ ਵੀ ਅਜਿਹਾ ਹੀ ਸੀ।
ਸ੍ਰੀ ਗੁਪਤਾ ਅਨੁਸਾਰ ਉਕਤ ਡੀ.ਜੀ.ਸੀ.ਏ. ਨਿਯਮਾਂ ਦੀ ਉਲੰਘਣਾ ਕਰਨ ਤੋਂ ਇਲਾਵਾ ਬਲਦੇਵ ਸਿੰਘ ਵਲੋਂ ਡਰੋਨ ਉਤਪਾਦਨ-ਕਰਤਾਵਾਂ ਵਲੋਂ ਰੱਖ-ਰਖਾਅ ਲਈ ਤਕਨੀਕੀ ਜ਼ਰੂਰਤਾਂ ਦੇ ਪ੍ਰਬੰਧਾਂ ਦੀ ਵੀ ਉਲੰਘਣਾ ਕੀਤੀ ਸੀ ਕਿਉਂਕਿ ਡਰੋਨ ਸਥਾਨਕ ਤੌਰ ‘ਤੇ ਤਿਆਰ ਕੀਤਾ ਗਿਆ ਸੀ। ਡੀ.ਜੀ.ਸੀ.ਏ. ਨਿਯਮਾਂ ਵਿਚ ਦਰਸਾਇਆ ਗਿਆ ਹੈ ਕਿ ਖਰੀਦੇ ਗਏ ਡਰੋਨ ਡੀ.ਜੀ.ਸੀ.ਏ. ਕੋਲ ਰਜਿਸਟਰਡ ਕਰਾਉਣੇ ਅਤੇ ਅਰਜ਼ੀ ਦੇ ਕੇ ਵਿਸ਼ੇਸ਼ ਪਛਾਣ ਨੰਬਰ (ਯੂ.ਆਈ.ਐਨ) ਪ੍ਰਾਪਤ ਕਰਨਾ ਲਾਜ਼ਮੀ ਹੈ ਜਿਸ ਦੀ ਪਾਲਣਾ ਲਖਬੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਨਹੀਂ ਕੀਤੀ ਸੀ। ਇਸ ਲਈ ਕਿਸੇ ਸਰਕਾਰੀ ਏਜੰਸੀ ਵਲੋਂ ਡਰੋਨ ‘ਤੇ ਨਜ਼ਰ ਨਹੀਂ ਰੱਖੀ ਜਾ ਸਕਦੀ ਸੀ।
ਦੋਵੇਂ ਦੋਸ਼ੀ ਲੱਕੀ ਧਵਨ ਅਤੇ ਬਲਦੇਵ ਸਿੰਘ ਉੱਤੇ ਏਅਰਕਰਾਫਟ ਐਕਟ ਦੀ  ਧਾਰਾ 10, 11, 12, ਆਈਪੀਸੀ ਦੀ ਧਾਰਾ 336, 287 ਤਹਿਤ ਥਾਣਾ ਘਰਿੰਡਾ ਵਿਖੇ ਮਿਤੀ 14 ਦਸੰਬਰ ਨੂੰ ਡਰੋਨ ਮੋਡਿਊਲ ਮਾਮਲੇ ਵਿਚ ਐਫ.ਆਈ.ਆਰ ਨੰ. 202 ਰਾਹੀਂ ਮਾਮਲਾ ਦਰਜ ਕੀਤਾ ਗਿਆ ਸੀ।
ਲਖਬੀਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਭਿੱਖੀਵਿੰਡ, ਤਰਨਤਾਰਨ ਤੋਂ ਸੈਕਿੰਡ ਹੈਂਡ ਵਾਹਨਾਂ ਦੀ ਧੋਖਾਧੜੀ ਵਿੱਚ ਵੀ ਸ਼ਾਮਲ ਸੀ ਅਤੇ ਉਹਨਾਂ ਦੇ ਚੈਸੀ ਨੰਬਰ ਵਿਚ ਹੇਰਾ-ਫੇਰੀ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕਰਦਾ ਸੀ ਤਾਂ ਜੋ ਮੁਨਾਫੇ ’ਤੇ ਵਾਹਨਾਂ ਨੂੰ ਵੇਚਿਆ ਜਾ ਸਕੇ। ਲਖਬੀਰ ਸਿੰਘ ਦੇ ਖੁਲਾਸੇ ਤੋਂ ਬਾਅਦ ਇਕ ਚਿੱਟੀ ਸਕਾਰਪੀਓ, ਜਿਸ ਦਾ ਨੰਬਰ ਐਚਆਰ 35 ਐਮ 3709 ਅਤੇ ਪੀਬੀ 10 ਐੱਫ ਐਕਸ 5996 ਨੰਬਰ ਵਾਲੀ ਇਕ ਕਾਲੀ ਸਕਾਰਪੀਓ ਅਤੇ ਐਚ ਆਰ 29 ਏਐਮ 6672 ਨੰਬਰ ਦੀ ਇਕ ਚਿੱਟੀ ਸਵਿਫਟ ਵੀ ਬਰਾਮਦ ਹੋਈ ਹੈ।
ਇਸ ਤੋਂ ਇਲਾਵਾ ਅਜਨਾਲਾ ਸਥਿਤ ਚਾਰ ਤਸਕਰ, ਜੋ ਅੰਮਿ੍ਰਤਸਰ ਜੇਲ ਵਿੱਚੋਂ ਲਖਬੀਰ ਸਿੰਘ ਦੇ ਸੰਪਰਕ ਵਿੱਚ ਆਏ ਸਨ, ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਫੱਤੇਵਾਲ, ਥਾਣਾ ਅਜਨਾਲਾ, ਸਰਬਜੀਤ ਸਿੰਘ ਪੁੱਛਰ ਪੂਰਨ ਸਿੰਘ ਵਾਸੀ ਪਿੰਡ ਫੱਤੇਵਾਲ, ਥਾਣਾ ਅਜਨਾਲਾ, ਸਿਮਰਨਜੀਤ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਸਾਹੋਵਾਲ, ਥਾਣਾ ਅਜਨਾਲਾ ਅਤੇ ਸੁਰਜੀਤ ਮਸੀਹ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਗੁਰਾਲਾ ਥਾਣਾ ਅਜਨਾਲਾ  ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ। ਅੰਮਿ੍ਰਤਸਰ (ਦਿਹਾਤੀ) ਪੁਲਿਸ ਵੱਲੋਂ ਸੂਚਨਾ ਦੇ ਅਧਾਰ ‘ਤੇ ਉਹਨਾਂ ਦੇ ਕਬਜੇ ਵਿਚੋਂ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਅਗਲੇਰੀ ਜਾਂਚ ਵਿਚ ਪਾਕਿਸਤਾਨ ਦੀਆਂ ਤਿੰਨ ਪ੍ਰਮੁੱਖ ਵਿਅਕਤੀ ਚਿਸ਼ਤੀ, ਮਲਿਕ ਅਤੇ ਮਕਸੂਦ ਦੇ ਨਾਮ ਸਾਹਮਣੇ ਆਏ ਹਨ ਜੋ ਗਿ੍ਰਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਸੰਪਰਕ ਵਿਚ ਸਨ। ਚਿਸ਼ਤੀ ਸਤੰਬਰ 2019 ਵਿਚ ਪੰਜਾਬ ਪੁਲਿਸ ਦੁਆਰਾ ਸੁਲਝਾਏ ਅਕਾਸ਼ਦੀਪ ਡਰੋਨ ਮੋਡਿਊਲ ਮਾਮਲੇ ਵਿਚ ਗਿ੍ਰਫ਼ਤਾਰ ਕੀਤੇ ਗਏ ਦੋਸ਼ੀਆਂ ਨਾਲ ਵੀ ਨੇੜਲੇ ਸੰਪਰਕ ਵਿਚ ਸੀ। ਇਸ ਤੋਂ ਇਲਾਵਾ ਮਲਿਕ ਜਨਵਰੀ 2020 ਵਿਚ ਪੰਜਾਬ ਪੁਲਿਸ ਦੁਆਰਾ ਸੁਲਝਾਏ ਡਰੋਨ ਮੌਡਿਊਲ ਮਾਮਲੇ ਵਿਚ ਗਿ੍ਰਫ਼ਤਾਰ ਕੀਤੇ ਗਏ ਦੋਸ਼ੀ ਅਜੈਪਾਲ ਸਿੰਘ ਦੇ ਸੰਪਰਕ ਵਿਚ ਸੀ।
ਦਿੱਲੀ ਦੇ ਜਨਕਪੁਰੀ ਵਿਖੇ ਟੀ.ਆਰ.ਡੀ. ਐਂਟਰਪ੍ਰਾਈਜਜ਼ ਦੇ ਦਫ਼ਤਰ ਤੋਂ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਅਤੇ ਫਾਈਲਾਂ ਦੀ ਪੰਜਾਬ ਅਤੇ ਹੋਰ ਰਾਜਾਂ ਨੂੰ ਡਰੋਨ ਅਤੇ ਡਰੋਨ ਹਾਰਡਵੇਅਰ ਦੀ ਸਪਲਾਈ ਅਤੇ ਖਰੀਦਾਂ ਦਾ ਪਤਾ ਲਗਾਉਣ ਲਈ ਚੰਗੀ ਤਰਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਡੀ.ਜੀ.ਸੀ.ਏ. ਨਿਯਮਾਂ ਅਤੇ ਏਅਰਕ੍ਰਾਫਟ ਐਕਟ ਦੀਆਂ ਹੋਰ ਸੰਭਾਵਿਤ ਉਲੰਘਣਾ ਦਾ ਜਾਇਜਾ ਵੀ ਲਿਆ ਗਿਆ ਹੈ। ਇਸਦੇ ਨਾਲ ਹੀ ਸਰਹੱਦੀ ਰਾਜ ਵਿਚ ਹੋਰ ਗੈਰ-ਕਾਨੂੰਨੀ ਢੰਗ ਨਾਲ ਖਰੀਦੇ ਡਰੋਨਾਂ ਦੀ ਪਛਾਣ ਕਰਨ ਨੂੰ ਵੀ ਅਮਲ ਵਿੱਚ ਲਿਆਂਦਾ ਗਿਆ ਹੈ।
———
ਦਫਤਰ ਮੁੱਖ ਚੋਣ ਅਫਸਰ ਪੰਜਾਬ

Related Articles

LEAVE A REPLY

Please enter your comment!
Please enter your name here

Stay Connected

0FansLike
3,687FollowersFollow
0SubscribersSubscribe
- Advertisement -spot_img

Latest Articles