Tuesday , September 29 2020
Breaking News

ਪੰਜਾਬ ਨਿਊ ਯੀਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ ‘ਚ ਬਣਿਆ ਕਰੋੜਪਤੀ

ਪੰਜਾਬ ਨਿਊ ਯੀਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ ‘ਚ ਬਣਿਆ ਕਰੋੜਪਤੀ
ਚੰਡੀਗੜ•, 27 ਜਨਵਰੀ
‘ਕਿਸਮਤ ਚਮਕਦੀ ਦਾ ਪਤਾ ਨਹੀਂ ਲੱਗਦਾ’, ਇਹ ਗੱਲ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ ‘ਤੇ ਬਿਲਕੁਲ ਢੁਕਦੀਂ ਹੈ, ਜਿਸ ਨੂੰ ਪੰਜਾਬ ਰਾਜ ਨਿਊ ਯੀਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ ਵਿੱਚ ਡੇਢ ਕਰੋੜ ਰੁਪਏ ਦਾ ਜੇਤੂ ਬਣਾ ਦਿੱਤਾ।
ਰਾਕੇਸ਼ ਸ਼ਰਮਾ, ਜੋ ਪੇਸ਼ੇ ਵਜੋਂ ਆੜ•ਤੀਆ ਹੈ, ਨੇ ਇਨਾਮ ਜਿੱਤਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਸ ਨੇ 17 ਜਨਵਰੀ ਨੂੰ ਬਾਅਦ ਦੁਪਹਿਰ 2 ਵਜੇ ਸਾਈਕਲ ‘ਤੇ ਲਾਟਰੀ ਟਿਕਟਾਂ ਵੇਚ ਰਹੇ ਵਿਅਕਤੀ ਕੋਲੋਂ ਨਿਊ ਯੀਅਰ ਬੰਪਰ ਦੀ ਟਿਕਟ ਖਰੀਦੀ ਸੀ। ਦੱਸਣਯੋਗ ਹੈ ਕਿ ਇਸੇ ਦਿਨ ਹੀ ਨਿਊ ਯੀਅਰ ਬੰਪਰ ਦਾ ਡਰਾਅ ਨਿਕਲਣਾ ਸੀ। ਰਾਕੇਸ਼ ਨੇ ਦੱਸਿਆ ਕਿ ਉਸ ਨੇ ਬਾਅਦ ਦੁਪਹਿਰ 2 ਵਜੇ ਟਿਕਟ ਖਰੀਦੀ ਸੀ ਅਤੇ ਸ਼ਾਮ ਨੂੰ 5 ਵਜੇ ਉਹ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਗਿਆ।
ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਸ੍ਰੀ ਰਾਕੇਸ਼ ਸ਼ਰਮਾ ਨੇ ਕਿਹਾ ਕਿ ਉਸ ਦੇ ਦੋ ਬੱਚੇ ਹਨ ਅਤੇ ਇਹ ਇਨਾਮੀ ਰਾਸ਼ੀ ਉਨ•ਾਂ ਨੂੰ ਹੋਰ ਵਧੀਆ ਸਿੱਖਿਆ ਦਿਵਾਉਣ ਅਤੇ ਜ਼ਿੰਦਗੀ ਵਿੱਚ ਸਥਾਪਤ ਕਰਨ ਵਿੱਚ ਸਹਾਈ ਹੋਵੇਗੀ।
ਇਨਾਮੀ ਰਾਸ਼ੀ ਲਈ ਚੰਡੀਗੜ• ਵਿਖੇ ਪੰਜਾਬ ਲਾਟਰੀਜ਼ ਵਿਭਾਗ ਕੋਲ ਦਸਤਾਵੇਜ਼ ਜਮ•ਾਂ ਕਰਵਾਉਣ ਬਾਅਦ ਰਾਕੇਸ਼ ਕੁਮਾਰ ਨੇ ਵਿਭਾਗ ਵੱਲੋਂ ਪਾਰਦਰਸ਼ੀ ਢੰਗ ਨਾਲ ਕੱਢੇ ਜਾਂਦੇ ਡਰਾਅ ‘ਤੇ ਤਸੱਲੀ ਪ੍ਰਗਟਾਈ। ਉਨ•ਾਂ ਕਿਹਾ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿੱਚੋਂ ਹੀ ਐਲਾਨੇ ਜਾਂਦਾ ਹੈ।
ਇਸੇ ਦੌਰਾਨ ਜੰਮੂ ਦੇ ਰਹਿਣ ਵਾਲੇ ਰੋਹਿਨ ਸ਼ਰਮਾ, ਜੋ ਨਿਊ ਯੀਅਰ ਬੰਪਰ ਦਾ 10 ਲੱਖ ਰੁਪਏ ਦਾ ਦੂਜਾ ਇਨਾਮ ਜੇਤੂ ਹੈ, ਨੇ ਵੀ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ•ਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਇਨ•ਾਂ ਦੋਵੇਂ ਜੇਤੂਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਇਨਾਮੀ ਰਾਸ਼ੀ ਉਨ•ਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।

About admin

Check Also

BADALS RESORTING TO GUTTER LEVEL POLITICS TO REVIVE SUNK POLITICAL FORTUNES, BY HOOK OR BY CROOK, SAYS CAPT AMARINDER

BADALS RESORTING TO GUTTER LEVEL POLITICS TO REVIVE SUNK POLITICAL FORTUNES, BY HOOK OR BY …

Leave a Reply

Your email address will not be published. Required fields are marked *

%d bloggers like this: