9.8 C
New York
Monday, January 30, 2023

Buy now

spot_img

ਪੰਜਾਬ ਦੇ ਸਹਿਕਾਰਤਾ ਖੇਤਰ ਵਿੱਚ ਤੇਜ਼ ਤੇ ਟਿਕਾਊ ਖੇਤੀ ਵਿਕਾਸ ਲਈ ਸੀ.ਆਈ.ਪੀ.ਟੀ. ਅਤੇ ਸਹਿਕਾਰਤਾ ਵਿਭਾਗ ਦਰਮਿਆਨ ਸਮਝੌਤਾ

ਪੰਜਾਬ ਦੇ ਸਹਿਕਾਰਤਾ ਖੇਤਰ ਵਿੱਚ ਤੇਜ਼ ਤੇ ਟਿਕਾਊ ਖੇਤੀ ਵਿਕਾਸ ਲਈ ਸੀ.ਆਈ.ਪੀ.ਟੀ. ਅਤੇ ਸਹਿਕਾਰਤਾ ਵਿਭਾਗ ਦਰਮਿਆਨ ਸਮਝੌਤਾ
ਚੰਡੀਗੜ, 21 ਅਕਤੂਬਰ
ਕੋਲੰਬੀਆ ਸੈਂਟਰ, ਕੋਲੰਬੀਆ ਯੂਨੀਵਰਸਿਟੀ ਵੱਲੋਂ ਸਥਾਪਤ ਸੈਂਟਰ ਫਾਰ ਇੰਟਰਨੈਸ਼ਨਲ ਪ੍ਰਾਜੈਕਟ ਟਰੱਸਟ (ਸੀ.ਆਈ.ਪੀ.ਟੀ.) ਅਤੇ ਸਹਿਕਾਰਤਾ ਵਿਭਾਗ, ਪੰਜਾਬ ਵੱਲੋਂ ਅੱਜ ਸਮਝੌਤਾ ਪੱਤਰ (ਐਲ.ਓ.ਯੂ.) ਸਹੀਬੱਧ ਕੀਤਾ ਗਿਆ ਹੈ। ਦੋਵੇਂ ਪਾਰਟੀਆਂ ਪੰਜਾਬ ਵਿੱਚ ਸਹਿਕਾਰੀ ਸਭਾਵਾਂ ਨੂੰ ਭਵਿੱਖ ਵਿੱਚ ਖੇਤੀਬਾੜੀ ਦੇ ਤੇਜ਼ੀ ਨਾਲ, ਬਰਾਬਰੀ ਅਤੇ ਟਿਕਾਊ ਵਿਕਾਸ ਦੇ ਕੇਂਦਰ ਵਜੋਂ ਸਥਾਪਤ ਕਰਨ ਲਈ ਆਪਸੀ ਸਹਿਯੋਗ ਨਾਲ ਕੰਮ ਕਰਨਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸਮਝੌਤੇ ਦਾ ਮੁੱਢਲਾ ਉਦੇਸ ਸਹਿਕਾਰੀ ਸਭਾਵਾਂ ਦੀ ਸਰਗਰਮ ਸ਼ਮੂਲੀਅਤ ਨਾਲ ਪੰਜਾਬ ਦੀ ਖੇਤੀਬਾੜੀ ਵਿਚ ਪਾਣੀ ਅਤੇ ਊਰਜਾ ਦੀ ਸਥਿਰ ਵਰਤੋਂ ਲਈ ਆਪਸੀ ਸਹਿਯੋਗ ਦੇ ਨਾਲ ਨਾਲ ਸਮਰਥਨ ਦੇਣਾ ਹੈ ਅਤੇ ਖੋਜ ਵਿਚ ਨਵੀਨਤਾਵਾਂ ਤੇ ਵਿਸਥਾਰ ਅਤੇ ਉਤਪਾਦ ਤੋਂ ਹੋਰ ਵਸਤਾਂ ਤਿਆਰ ਕਰਨਾ/ਮਜ਼ਬੂਤ ਵੈਲੀਊ ਚੇਨਜ ਨੂੰ ਉਤਸਾਹਤ ਕਰਨਾ ਹੈ ਜੋ ਮੈਂਬਰ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਵੀ ਕਰ ਸਕਦੀਆਂ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਐਲ.ਓ.ਯੂ. ਦੇ ਹੋਰਨਾਂ ਖੇਤਰਾਂ ਵਿੱਚ ਕਿਸਾਨੀ ਲਾਮਬੰਦੀ, ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਦੇ ਸਟਾਫ ਦੀ ਸਮਰੱਥਾ ਵਧਾਉਣ ਦੀਆਂ ਗਤੀਵਿਧੀਆਂ, ਸਹਿਕਾਰੀ ਸਭਾਵਾਂ ਲਈ ਆਮਦਨੀ ਦੇ ਨਵੇਂ ਤਰੀਕਿਆਂ ਦੀ ਖੋਜ ਅਤੇ ਕਿਸਾਨਾਂ ਲਈ ਆਮਦਨ ਵਧਾਉਣ ਦੇ ਵਿਕਲਪ, ਖੇਤੀਬਾੜੀ ਵਿੱਚ ਸਰੋਤ ਸੰਭਾਲ ਜਿਵੇਂ ਪਾਣੀ ਦੀ ਬਚਤ, ਫਸਲਾਂ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ, ਖੇਤੀਬਾੜੀ ਸਬੰਧੀ ਖਰੀਦ ਲਈ ਕਿਸਾਨਾਂ ਲਈ ਲਾਭਦਾਇਕ ਕਰਜ਼ਾ ਸਹੂਲਤ ਸ਼ਾਮਲ ਹੈ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਸਹਿਯੋਗ ਨਾਲ ਸੀ.ਆਈ.ਪੀ.ਟੀ. ਸਹਿਕਾਰੀ ਸਭਾਵਾਂ ਦੀ ਸ਼ਮੂਲੀਅਤ ਵਾਲੇ ਵੱਖ-ਵੱਖ ਪ੍ਰੋਗਰਾਮਾਂ ਅਤੇ ਦਖਲਾਂ ਲਈ ਬਾਹਰੀ ਫੰਡਾਂ ਦੇ ਤਰੀਕਿਆਂ ਦੀ ਪੜਚੋਲ ਕਰੇਗੀ। ਇਹ ਪਾਰਟੀਆਂ ਰਾਸਟਰੀ ਅਤੇ ਅੰਤਰ ਰਾਸਟਰੀ ਪੱਧਰ ’ਤੇ ਉੱਚ ਪ੍ਰਭਾਵ ਵਾਲੇ ਖੋਜ ਫੰਡਾਂ ਦੇ ਮੌਕਿਆਂ ਦੀ ਵੀ ਪੜਤਾਲ ਕਰਨਗੀਆਂ ਅਤੇ ਇਸ ਉਦੇਸ਼ ਲਈ ਹੋਰ ਭਾਈਵਾਲਾਂ ਨੂੰ ਵੀ ਸ਼ਾਮਲ ਕਰ ਸਕਦੀਆਂ ਹਨ।
ਬੁਲਾਰੇ ਨੇ ਅੱਗੇ ਕਿਹਾ ਕਿ ਸਹਿਕਾਰਤਾ ਵਿਭਾਗ ਆਪਣੇ ਅਧਿਕਾਰੀਆਂ (ਡੀ.ਆਰ.ਐਸ. ਅਤੇ ਏ.ਡੀ.ਆਰ.ਐਸ.) ਰਾਹੀਂ ਸਹਿਕਾਰੀ ਸਭਾਵਾਂ ਅਤੇ ਉਨਾਂ ਦੇ ਸਟਾਫ ਦੀ ਸਰਗਰਮ ਭਾਗੀਦਾਰੀ ਰਾਹੀਂ ਸੀ.ਆਈ.ਪੀ.ਟੀ. ਦੇ ਖੇਤਰੀ ਦਖਲ ਅਤੇ ਹੋਰ ਸਾਰੀਆਂ ਸਹਿਕਾਰੀ ਗਤੀਵਿਧੀਆਂ ਵਿੱਚ ਵੀ ਸਹਾਇਤਾ ਪ੍ਰਦਾਨ ਕਰੇਗਾ।

Related Articles

LEAVE A REPLY

Please enter your comment!
Please enter your name here

Stay Connected

0FansLike
3,687FollowersFollow
0SubscribersSubscribe
- Advertisement -spot_img

Latest Articles