Subscribe Now

* You will receive the latest news and updates on your favorite celebrities!

Trending News

Blog Post

ਪੰਜਾਬ ਦੇ ਰਾਜਪਾਲ ਚੰਡੀਗੜ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਕਰਨਗੇ ਉਦਘਾਟਨ
Lifestyle, News

ਪੰਜਾਬ ਦੇ ਰਾਜਪਾਲ ਚੰਡੀਗੜ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਕਰਨਗੇ ਉਦਘਾਟਨ 

ਪੰਜਾਬ ਦੇ ਰਾਜਪਾਲ ਚੰਡੀਗੜ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਕਰਨਗੇ ਉਦਘਾਟਨ

ਚੰਡੀਗੜ, 29 ਨਵੰਬਰ:

30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਚੰਡੀਗੜ ਵਿਖੇ ਮਿਊਜ਼ੀਅਮ ਆਫ਼ ਟ੍ਰੀਜ਼ ਦਾ ਉਦਘਾਟਨ ਕਰਨਗੇ।

ਕੋਵਿਡ-19 ਕਰਕੇ ਉਦਘਾਟਨ ਆਨਲਾਈਨ ਹੋਵੇਗਾ। ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਅਤੇ ਪੀ.ਐਚ.ਡੀ.ਸੀ.ਸੀ.ਆਈ. ਦੇ ਪ੍ਰਧਾਨ ਕਰਨ ਗਿਲਹੋਤਰਾ ਇਸ ਆਨਲਾਈਨ ਉਦਘਾਟਨ ਵਿੱਚ ਹਿੱਸਾ ਲੈਣਗੇ।

ਸਾਬਕਾ ਆਈ.ਏ.ਐੱਸ. ਅਧਿਕਾਰੀ ਅਤੇ ਲੇਖਕ ਡੀ.ਐਸ. ਜਸਪਾਲ ਦੁਆਰਾ ਵਿਚਾਰਿਆ ਅਤੇ ਤਿਆਰ ਕੀਤਾ ਗਿਆ ਮਿਊਜ਼ੀਅਮ ਆਫ਼ ਟ੍ਰੀਜ਼ ਸਿੱਖ ਧਰਮ ਦੇ ਪਵਿੱਤਰ ਰੁੱਖਾਂ ਦੀ ਜੈਨੇਟਿਕ ਤੌਰ ਤੇ ਸਹੀ ਪ੍ਰਤਿਕਿ੍ਰਤੀਆਂ ਤੋਂ ਤਿਆਰ ਕੀਤਾ ਗਿਆ ਇਕ ਪਵਿੱਤਰ ਬਾਗ ਹੈ। ਪਵਿੱਤਰ ਅਸਥਾਨਾਂ ਦੇ ਨਾਮ ਰੁੱਖਾਂ ਦੇ ਨਾਂ ’ਤੇ ਰੱਖਣਾ ਸਿੱਖ ਧਰਮ ਲਈ ਵਿਲੱਖਣ ਹੈ।

ਦੁਨੀਆਂ ਵਿੱਚ ਆਪਣੀ ਕਿਸਮ ਦੇ ਪਹਿਲੇ ਇਸ ਪ੍ਰਾਜੈਕਟ ਲਈ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਫੰਡਿੰਗ ਕੀਤੀ ਹੈ ਅਤੇ ਰਜਿਸਟਰਡ ਐਨ.ਜੀ.ਓ. ਚੰਡੀਗੜ ਨੇਚਰ ਐਂਡ ਹੈਲਥ ਸੁਸਾਇਟੀ ਦੁਆਰਾ ਇਸਨੂੰ ਪ੍ਰੋਤਸ਼ਾਹਿਤ ਕੀਤਾ ਗਿਆ ਹੈ।

ਇਹ ਭਾਰਤ ਦਾ ਇਕਮਾਤਰ ਆਊਟਡੋਰ ਵਾਕ-ਥਰੂ ਅਜਾਇਬ ਘਰ ਹੈ ਜਿੱਥੇ ਯਾਤਰੀ ਵੱਖ ਵੱਖ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ ਤੇ ਸਹੀ ਪ੍ਰਤਿਕਿ੍ਰਤੀਆਂ ਵੇਖ ਸਕਦੇ ਹਨ।

ਹਰ ਦਰੱਖਤ ਦੇ ਨਾਲ ਅੱਠ ਫੁੱਟ ਉੱਚੀਆਂ ਤਖ਼ਤੀਆਂ ਲੱਗੀਆਂ ਹਨ ਜਿਸ ’ਤੇ ਦਰੱਖਤ ਦੀ ਤਸਵੀਰ ਨਾਲ ਹੀ ਇਸ ਦੀਆਂ ਬਨਸਪਤੀ ਵਿਸ਼ੇਸ਼ਤਾਵਾਂ ਦਾ ਵੇਰਵਾ ਅਤੇ ਦਰੱਖਤ ਅਤੇ ਪਵਿੱਤਰ ਅਸਥਾਨ ਦੇ ਇਤਿਹਾਸਕ ਅਤੇ ਧਾਰਮਿਕ ਪਿਛੋਕੜ ਵਿਚਕਾਰ ਸਬੰਧ ਬਾਰੇ ਦਰਸਾਇਆ ਗਿਆ ਹੈ।

ਮੂਲ ਰੁੱਖਾਂ ਦੇ ਸਹੀ ਜੀਨੋਟਾਈਪ ਨੂੰ ਦੁਬਾਰਾ ਤਿਆਰ ਕਰਕੇ, ਬਚੇ ਹੋਏ ਪਵਿੱਤਰ ਰੁੱਖਾਂ ਦੀ ਸੰਭਾਲ ਅਤੇ ਪ੍ਰਸਾਰ ਲਈ ਅਜਾਇਬ ਘਰ ਨੇ ਬਾਰਾਂ ਪਵਿੱਤਰ ਰੁੱਖਾਂ ਦੀਆਂ ਜੈਨੇਟਿਕ ਤੌਰ ਤੇ ਸਹੀ ਪ੍ਰਤਿਕਿ੍ਰਤੀਆਂ ਸਫ਼ਲਤਾਪੂਰਵਕ ਤਿਆਰ ਕੀਤੀਆਂ ਹਨ ਜਿਸ ਵਿੱਚ ਦਰਬਾਰ ਸਾਹਿਬ, ਅੰਮਿ੍ਰਤਸਰ ਦੀ ਦੁੱਖ ਭੰਜਨੀ ਬੇਰੀ ; ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੀ ਬੇਰੀ, ; ਗੁਰਦੁਆਰਾ ਬਾਬੇ-ਦੀ-ਬੇਰੀ, ਸਿਆਲਕੋਟ, ਪਾਕਿਸਤਾਨ ਦੀ ਬੇਰੀ ਸ਼ਾਮਲ ਹਨ।

————

Related posts

Leave a Reply

Required fields are marked *