2.5 C
New York
Thursday, December 1, 2022

Buy now

spot_img

ਪੰਜਾਬ ਦੇ ਭਾਜਪਾ ਆਗੂ ਪੰਜਾਬੀਆਂ ਤੋਂ ਮੂੰਹ ਲੁਕਾ ਰਹੇ ਹਨ ਜਦਕਿ ਇਨਾਂ ਦੇ ਹਰਿਆਣੇ ਵਾਲੇ ਹਮਰੁਤਬਾ ਆਗੂਆਂ ਵਲੋਂ ਬਿੱਲਾਂ ’ਤੇ ਕੀਤੀ ਜਾ ਰਹੀ ਹੈ

———–
ਪੰਜਾਬ ਦੇ ਭਾਜਪਾ ਆਗੂ ਪੰਜਾਬੀਆਂ ਤੋਂ ਮੂੰਹ ਲੁਕਾ ਰਹੇ ਹਨ ਜਦਕਿ ਇਨਾਂ ਦੇ ਹਰਿਆਣੇ ਵਾਲੇ ਹਮਰੁਤਬਾ ਆਗੂਆਂ ਵਲੋਂ ਬਿੱਲਾਂ ’ਤੇ ਕੀਤੀ ਜਾ ਰਹੀ ਹੈ ਬੇਤੁਕੀ ਬਿਆਨਬਾਜ਼ੀ: ਵਿਜੈ ਇੰਦਰ ਸਿੰਗਲਾ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਖੇਤੀਬਾੜੀ ਪੱਖੀ ਬਿੱਲਾਂ ਰਾਹੀਂ ਕਿਸਾਨਾਂ ਦੇ ਸਾਰੇ ਮੁੱਦਿਆਂ ਦਾ ਹੱਲ ਕੱਢਿਆ: ਸਿੰਗਲਾ
ਚੰਡੀਗੜ, 21 ਅਕਤੂਬਰ:
ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਕਿਸਾਨ ਪੱਖੀ ਬਿੱਲਾਂ ’ਤੇ ਭਾਜਪਾ ਆਗੂਆਂ ਵੱਲੋਂ ਬੇਤੁਕੀ ਬਿਆਨਬਾਜ਼ੀ ਕਰਨ ਲਈ ਕਰੜੇ ਹੱਥੀਂ ਲਿਆ ਅਤੇ ਹਰਿਆਣਾ ਭਾਜਪਾ ਮੁਖੀ ਵਲੋਂ ਪੰਜਾਬ ਦੇ ਮਾਮਲਿਆਂ ਵਿੱਚ ਟਿੱਪਣੀਆਂ ਕਰਨ ਦੇ ਤਰਕਹੀਣ ਅਧਾਰ ’ਤੇ ਸਵਾਲ ਚੁੱਕੇ। ਸ਼੍ਰੀ ਸਿੰਗਲਾ ਨੇ ਕਿਹਾ, ‘‘ਕੀ ਪੰਜਾਬ ਦੇ ਭਾਜਪਾ ਆਗੂਆਂ ਨੇ ਆਪਣੇ ਸੂਬੇ ਦੇ ਹਿੱਤ ਕਿਸੇ ਹੋਰ ਨੂੰ ਵੇਚ ਦਿੱਤੇ ਹਨ ਜੋ ਸਾਡੇ ਮੁੱਦਿਆਂ ’ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਜਦਕਿ ਭਾਜਪਾ ਦੇ ਵਿਧਾਇਕ ਸਾਡੇ ਵੱਲੋਂ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਤਾਂ ਬਿਨਾਂ ਕੁਝ ਬੋਲਿਆਂ ਹੀ ਵਾਕਆਊਟ ਕਰ ਗਏ ਸਨ।’’
ਸਖ਼ਤ ਸ਼ਬਦਾਂ ਵਿੱਚ ਟਵੀਟ ਵੀ ਕੀਤਾ ਅਤੇ ਲਿਖਿਆ  ਕਿ ਕੀ ਇਹ ਬੇਵਕੂਫੀ ਨਹੀਂ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਇਤਿਹਾਸਕ ਬਿੱਲ ਪਾਸ ਕਰਵਾਉਣ ਮੌਕੇ ਭਾਜਪਾ ਆਗੂਆਂ ਵਲੋਂ ਵਾਕਆਊਟ ਕੀਤਾ ਗਿਆ ਸੀ ਜਦਕਿ ਇਕ ਦਿਨ ਬਾਅਦ ਭਾਜਪਾ ਦੇ ਹਰਿਆਣਾ ਮੁਖੀ ਦੀ ਨੀਂਦ ਇਨਾਂ ਬਿੱਲਾਂ ’ਤੇ ਟਿੱਪਣੀ ਕਰਨ ਲਈ ਖੁੱਲੀ। ਪੰਜਾਬ ਭਾਜਪਾ ਪ੍ਰਧਾਨ ਜਾਂ ਸੂਬੇ ਤੋਂ ਆਉਦੇ ਕੇਂਦਰੀ ਮੰਤਰੀ ਸਮੇਤ ਭਾਜਪਾ ਦੇ ਸੰਸਦ ਮੈਂਬਰਾਂ ਨੇ ਚੁੱਪੀ ਧਾਰੀ ਰੱਖੀ। ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਹੁਣ ਭਾਜਪਾ ਹਾਲਤ ਕਿੰਨੀ ਤਰਸਯੋਗ ਹੈ।
ਸ਼੍ਰੀ ਸਿੰਗਲਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਕੇਂਦਰ ਦੇ ਖੇਤੀ ਬਿੱਲਾਂ ਵਿਰੁੱਧ ਪੰਜਾਬ ਦਾ ਕੋਈ ਭਾਜਪਾ ਆਗੂ, ਸੂਬਾ ਪ੍ਰਧਾਨ, ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰਾਂ ਨੇ ਚੁੱਪ ਵੱਟ ਰੱਖੀ ਹੈ। ਕੀ ਉਹ ਪੰਜਾਬ ਦੇ ਵਾਸੀ ਨਹੀਂ ਜਾਂ ਸੂਬੇ ਦੇ ਕਿਸਾਨਾਂ ਨੂੰ ਜਵਾਬਦੇਹ ਨਹੀਂ ਹਨ?
ਉਨਾਂ ਕਿਹਾ ਕਿ ਜਦੋਂ ਇਨਾਂ ਬਿੱਲਾਂ ‘ਤੇ ਬਹਿਸ ਦਾ ਸਮਾਂ ਆਇਆ ਤਾਂ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਦੇ ਦੋਵੇਂ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਇਨਾਂ ਬਿੱਲਾਂ ਵਿਰੁੱਧ ਇੱਕ ਸ਼ਬਦ ਤੱਕ ਨਹੀਂ ਬੋਲਿਆ। ਉਨਾਂ ਕਿਹਾ ਕਿ ਪੰਜਾਬ ਭਾਜਪਾ ਦੇ ਆਗੂ ਆਪਣੇ ਘਰਾਂ ਦੇ ਅੰਦਰ ਲੁਕੇ ਬੈਠੇ ਹਨ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਨਾਂ ਨੇ ਸੂਬੇ ਦੇ ਕਿਸਾਨੀ, ਮਜ਼ਦੂਰਾਂ, ਆੜਤੀਆਂ ਅਤੇ ਖੇਤੀਬਾੜੀ  ਕਿੱਤੇ ਨਾਲ ਜੁੜੇ ਹੋਰ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪੰਜਾਬ ਦੇ ਹਿੱਤਾਂ ਨਾਲ ਖੜੇ ਹਨ ਅਤੇ ਹੁਣ ਇੱਕ ਵਾਰ ਫਿਰ ਉਹ ਕਿਸਾਨਾਂ ਦੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦਿਵਾਉਣ ਦਾ ਭਰੋਸਾ ਦੇ ਕੇ ‘ਕਿਸਾਨੀ ਦਾ ਰਾਖਾ’ ਬਣ ਗਏ ਹਨ।
ਉਨਾਂ ਅੱਗੇ ਕਿਹਾ ਕਿ ਇਨਾਂ ਬਿੱਲਾਂ ਵਿੱਚ ਕਿਸਾਨਾਂ ਸਾਰੇ ਸ਼ੰਕਿਆਂ ਦਾ ਹੱਲ ਕੀਤਾ ਗਿਆ ਹੈ ਜਿਸ ਵਿੱਚ ਐਮ.ਐਸ.ਪੀ ਤੋਂ ਘੱਟ ਕੀਮਤ ’ਤੇ ਫਸਲਾਂ ਖਰੀਦਣ ਵਾਲੇ ਖਰੀਦਦਾਰ ਜਾਂ ਵਪਾਰੀ ਨੂੰ ਘੱਟੋ ਘੱਟ ਤਿੰਨ ਸਾਲ ਦੀ ਕੈਦ ਨਾਲ ਜੁਰਮਾਨੇ ਦੀ ਵੀ ਵਿਵਸਥਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਸੀ ਜਦੋਂ ਪੰਜਾਬ ਦੇ ਕੁੱਲ 117 ਵਿੱਚੋਂ 115 ਵਿਧਾਇਕਾਂ ਨੇ ਇਨਾਂ ਬਿੱਲਾਂ ਦੇ ਹੱਕ ਵਿੱਚ ਵੋਟ ਦਿੱਤੀ ਅਤੇ ਇਥੋਂ ਤੱਕ ਕਿ ਸੱਤਾਧਾਰੀ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਮਿਲ ਕੇ ਰਾਜਪਾਲ ਤੱਕ ਪਹੰੁਚ ਕਰਕੇ ਅਪੀਲ ਕੀਤੀ ਕਿ ਉਹ ਭਾਰਤ ਦੇ ਰਾਸ਼ਟਰਪਤੀ ਨੂੰ ਇਨਾਂ ਬਿੱਲਾਂ ‘ਤੇ ਦਸਤਖਤ ਕਰਨ ਲਈ ਰਾਜ਼ੀ ਕਰਨ। ਉਨਾਂ ਕਿਹਾ ਕਿ ਰਾਜ ਦੇ ਖੇਤੀਬਾੜੀ ਨਾਲ ਸਬੰਧਤ ਸਾਰੇ ਭਾਈਵਾਲਾਂ ਨੇ ਨਵੇਂ ਪਾਸ ਕੀਤੇ ਬਿੱਲਾਂ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ ਅਤੇ ਬਾਕਾਇਦਾ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਉਹ ਪੰਜਾਬ ਦੀ ਆਰਥਿਕਤਾ ਦੀ ਰੀੜ ਨੂੰ ਬਚਾਉਣ ਲਈ ਡੱਟੇ ਹੋਏ ਹਨ।
————

Related Articles

LEAVE A REPLY

Please enter your comment!
Please enter your name here

Stay Connected

0FansLike
3,590FollowersFollow
0SubscribersSubscribe
- Advertisement -spot_img

Latest Articles