Friday , July 10 2020
Breaking News

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਸੋਢੀ ਹੋਰਾਸਿਸ ਇੰਡੀਆ ਵਰਚੁਅਲ ਸੰਮੇਲਨ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਸੋਢੀ ਹੋਰਾਸਿਸ ਇੰਡੀਆ ਵਰਚੁਅਲ ਸੰਮੇਲਨ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ
ਸੰਮੇਲਨ ਦੌਰਾਨ, ਮੰਤਰੀ ਕੋਵਿਡ ਦੌਰਾਨ ਪੈਦਾ ਹੋਏ ਹਾਲਾਤਾਂ ਨਾਲ ਸਿੱਝਣ ਲਈ ਨਵੀਨਤਾਕਾਰੀ ਵਿਚਾਰਾਂ ਦਾ ਸੁਝਾਅ ਦੇਣਗੇ
ਡਿਵੈਲਪਮੈਂਟ ਹੈੱਡ (ਏਸ਼ੀਆ) ਨੇ ਰਾਣਾ ਸੋਢੀ ਨੂੰ ਵੀਡੀਓ ਕਾਨਫਰੰਸ ਰਾਹੀਂ ਰਸਮੀ ਤੌਰ ’ਤੇ ਦਿੱਤਾ ਸੱਦਾ
ਚੰਡੀਗੜ, 19 ਜੂਨ:
ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ 22 ਜੂਨ ਨੂੰ ਹੋਰਾਸਿਸ ਇੰਡੀਆ ਵਰਚੁਅਲ ਸੰਮੇਲਨ ਵਿਖੇ ਕੋਵਿਡ -19 ਦੇ ਮੱਦੇਨਜ਼ਰ ਕਾਰੋਬਾਰ ਸਬੰਧੀ ਨਵੀਨਤਾਕਾਰੀ ਵਿਚਾਰਾਂ ਬਾਰੇ ਵਿਚਾਰ ਵਟਾਂਦਰੇ ਲਈ ਪੰਜਾਬ ਦੀ ਨੁਮਾਇੰਦਗੀ ਕਰਨਗੇ। ਇਹ ਸੰਮੇਲਨ ਪਹਿਲਾਂ ਵੀਅਤਨਾਮ ਵਿੱਚ ਹੋਣਾ ਸੀ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਦੀ ਸਹਿ-ਮੇਜ਼ਬਾਨੀ ਨਾਲ ਹੋਰਾਸਿਸ ਇੰਡੀਆ ਵੱਲੋਂ ਹਰ ਸਾਲ ਇਹ ਸੰਮੇਲਨ ਕਰਵਾਇਆ ਜਾਂਦਾ ਹੈ ਅਤੇ ਇਸ ਸਾਲ ਇਹ ਸੰਮੇਲਨ ਨਵੇਂ ਡਿਜੀਟਲ ਕਾਨਫਰੰਸਿੰਗ ਪਲੇਟਫਾਰਮ ਜ਼ਰੀਏ ਹੋਰਾਸਿਸ ਵਿਜ਼ਨਜ਼ ਕਮਿਉਨਿਟੀ ਦੇ 400 ਸਭ ਤੋਂ ਸੀਨੀਅਰ ਮੈਂਬਰਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਮੰਚ ਪ੍ਰਦਾਨ ਕਰੇਗਾ।
ਵੇਰਵਿਆਂ ਦੀ ਪੁਸ਼ਟੀ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਹ ਸੰਮੇਲਨ ਵਿੱਚ ਪੰਜਾਬ ਨੂੰ ਦਰਪੇਸ਼ ਪ੍ਰਤਿਭਾ ਪਲਾਇਨ (ਬ੍ਰੇਨ-ਡਰੇਨ) ਦੀ ਸਮੱਸਿਆ ਦੇ ਨਵੀਨਤਾਕਾਰੀ ਢੰਗ-ਤਰੀਕਿਆਂ ਬਾਰੇ ਵਿਚਾਰ ਪੇਸ਼ ਕਰਨਗੇ। “ਇਸ ਮੌਕੇ ਇਸ ਮੰਚ ’ਤੇ ਇਕੱਠੇ ਹੋਏ ਮੈਂਬਰ ਭਾਰਤ ਅਤੇ ਖ਼ਾਸਕਰ ਪੰਜਾਬ ਅਤੇ ਵਿਸ਼ਵ ਦੀ ਆਰਥਿਕਤਾ ਉੱਤੇ ਥੋੜੇ ਅਤੇ ਲੰਮੇ ਸਮੇਂ ਦੇ ਪ੍ਰਭਾਵਾਂ ਉੱਤੇ ਡੂੰਘਾਈ ਨਾਲ ਵਿਚਾਰ ਕਰਨਗੇ।ਉਨਾਂ ਕਿਹਾ ਕਿ ਭਾਰਤ ਸਰਕਾਰ ਅਤੇ ਭਾਰਤੀ ਕਾਰੋਬਾਰੀ ਆਗੂਆਂ ਨੂੰ ਕੋਵਿਡ-19 ਕਰਕੇ ਦਰਪੇਸ਼ ਆ ਰਹੀਆਂ ਚੁਣੌਤੀਆਂ ਸਰਗਰਮੀ ਨਾਲ ਨਜਿੱਠਣ ਦੀ ਲੋੜ ਹੈ। ਇਸ ਸਥਿਤੀ ਨੇ ਸਾਡੇ ਸਾਹਮਣੇ ਬਹੁਤ ਸਾਰੇ ਪ੍ਰਸ਼ਨ ਖੜੇ ਕੀਤੇ ਹਨ ਜਿਵੇਂ ਕਿ ਕਿਹੜੇ ਆਰਥਿਕ ਖੇਤਰ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ? ਸਰਕਾਰ ਦੇਸ਼ ਵਿੱਚ ਸੰਭਾਵਤ ਮੰਦੀ ਅਤੇ ਇਸ ਨਾਲ ਸਬੰਧਤ ਵਿਦੇਸ਼ੀ ਗਤੀਵਿਧੀਆਂ ਦਾ ਮੁਕਾਬਲਾ ਕਿਵੇਂ ਕਰਦੀ ਹੈ? ਉਨਾਂ ਕਿਹਾ ਕਿ ਡੈਲੀਗੇਟ ਭਾਰਤ ਸਰਕਾਰ ਦੇ ਮੰਤਰੀਆਂ, ਭਾਰਤੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਭਾਰਤ ਦੇ ਕੁਝ ਉੱਘੇ ਕਾਰੋਬਾਰੀ ਆਗੂਆਂ ਤੋਂ ਉੱਚ ਪੱਧਰੀ ਸੰਖੇਪ ਜਾਣਕਾਰੀ ਪ੍ਰਾਪਤ ਕਰਨਗੇ। ਡੈਲੀਗੇਟਸ ਨੂੰ ਉਨਾਂ ਨਾਲ ਵਿਚਾਰਚਰਚਾ ਜ਼ਰੀਏ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਸਾਂਝੇ ਤੌਰ ’ਤੇ ਹੱਲ ਵਿਕਸਿਤ ਕਰਨ ਦਾ ਮੌਕਾ ਮਿਲੇਗਾ ਜਿਸ ਨਾਲ ਕੋਵਿਡ-19 ਤੋਂ ਬਾਅਦ ਦੇ ਸਮੇਂ ਲਈ ਭਾਰਤ ਅਤੇ ਵਿਸ਼ਵ ਲਈ ਟਿਕਾਊ ਅਤੇ ਕਾਰਗਰ ਆਰਥਿਕ ਪ੍ਰਣਾਲੀ ਤਿਆਰ ਕਰਨ ਵਿੱਚ ਮਦਦ ਮਿਲੇਗੀ।
ਰਾਣਾ ਸੋਢੀ ਨੂੰ ਸਿੰਗਾਪੁਰ ਸਥਿਤ ਬਰਡ ਲਾਈਫ ਇੰਟਰਨੈਸ਼ਨਲ ਦੇ ਡਿਵੈਲਪਮੈਂਟ ਹੈੱਡ (ਏਸ਼ੀਆ) ਸ਼੍ਰੀਮਤੀ ਨੀਤੂ ਮਹਿਤਾ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਉਨਾਂ ਨੇ ਪੰਜਾਬੀ ਸੱਭਿਆਚਾਰ ਤੋਂ ਲੈ ਕੇ ਪਕਵਾਨਾਂ, ਲੋਕ-ਕਥਾਵਾਂ, ਨੌਜਵਾਨਾਂ ਦੇ ਭਵਿੱਖ , ਲੋਕ ਸੰਗੀਤ ਅਤੇ ਪੰਛੀਆਂ ਦੀਆਂ ਰੱਖਾਂ ਨੂੰ ਬਚਾਉਣ ਦੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ।
ਇਹ ਜ਼ਿਕਰ ਕੀਤਾ ਗਿਆ ਕਿ 12 ਸਾਲ ਪਹਿਲਾਂ ਸ਼ੁਰੂ ਕੀਤੀ ਗਈ, ਹੋਰਾਸਿਸ ਇੰਡੀਆ ਸੰਮੇਲਨ ਭਾਰਤੀ ਕਾਰੋਬਾਰੀ ਆਗੂਆਂ ਅਤੇ ਉਨਾਂ ਦੇ ਆਲਮੀ ਹਮਰੁਤਬਾ ਦਾ ਸਭ ਤੋਂ ਮਹੱਤਵਪੂਰਣ ਸਾਲਾਨਾ ਸੰਮੇਲਨ ਬਣ ਗਿਆ ਹੈ। ਇਸ ਸੰਮੇਲਨ ਜ਼ਰੀਏ ਹੋਰਾਸਿਸ ਭਾਰਤੀ ਅਰਥਚਾਰੇ ਨਾਲ ਜੁੜੇ ਵਿਭਿੰਨ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਲਈ ਕਾਰੋਬਾਰੀ ਆਗੂਆਂ ਅਤੇ ਸਰਕਾਰ ਨੂੰ ਮੰਚ ਪ੍ਰਦਾਨ ਕਰਦੀ ਹੈ। ਹੋਰਾਸਿਸ ਉੱਭਰ ਰਹੀਆਂ ਅਤੇ ਵਿਕਸਤ ਮਾਰਕੀਟਾਂ ਵਿੱਚੋਂ ਕੰਪਨੀਆਂ ਨੂੰ ਆਪਣੀਆਂ ਸੰਸਥਾਵਾਂ ਨੂੰ ਆਲਮੀ ਪੱਧਰ ’ਤੇ ਪੇਸ਼ ਕਰਨ ਲਈ ਮੰਚ ਪ੍ਰਦਾਨ ਕਰਦੀਆਂ ਹਨ।

About admin

Check Also

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ ਹੋਰ ਵਾਧਾ ਕਰਨ ਦਾ ਮਾਮਲਾ ਵਿੱਤ ਵਿਭਾਗ ਕੋਲ ਉਠਾਇਆ ਜਾਵੇਗਾ : ਆਸ਼ੂ

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ …

Leave a Reply

Your email address will not be published. Required fields are marked *