2.4 C
New York
Tuesday, January 25, 2022

Buy now

spot_img

ਪੰਜਾਬ ਦਾ ਕੋਵਿਡ ਡਾਟਾ ਸਭ ਤੋਂ ਭਰੋਸੇਮੰਦ ਅਤੇ ਸਹੀ ਪਾਇਆ ਗਿਆ ਮਹਾਂਮਾਰੀ ਸੰਬੰਧੀ ਅੰਕੜਿਆਂ ਦੀ ਸਟੀਕਤਾ ਵਿੱਚ ਉੱਚ ਮਾਪਦੰਡ ਸਥਾਪਤ ਕੀਤਾ

ਚੰਡੀਗੜ੍ਹ, 10 ਜੂਨ:

ਜਦੋਂ ਵਿਸ਼ਵ ਭਰ ਦੀਆਂ ਜਿਆਦਾਤਰ ਸਰਕਾਰਾਂ ਵੱਲੋਂ ਦਰਸਾਇਆ ਗਿਆ ਕੋਵਿਡ ਡਾਟਾ ਗਲਤ ਪਾਇਆ ਗਿਆ, ਤਾਂ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੇ ਅੰਕੜਿਆਂ ਨੇ ਭਰੋਸੇਯੋਗਤਾ ਅਤੇ ਕੁਸ਼ਲਤਾ ਪੱਖੋ ਉੱਚ ਮਾਪਦੰਡ ਸਥਾਪਤ ਕੀਤਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ ਦੇ ਸ਼ੁਰੂ ਹੋਣ ਦੇ ਸਮੇਂ ਤੋਂ ਹੀ, ਸੂਬੇ ਦੇ ਸਿਹਤ ਅਧਿਕਾਰੀਆਂ ਵੱਲੋਂ ਕੋਰੋਨਾ ਸਬੰਧੀ ਅੰਕੜਿਆਂ ਨੂੰ ਉਚਿਤ ਢੰਗ ਨਾਲ ਇਕੱਤਰ ਕਰਕੇ ਡਾਟਾ ਤਿਆਰ ਕੀਤਾ ਜਾ ਰਿਹਾ ਸੀ।

ਬੁਲਾਰੇ ਨੇ ਅੱਗੇ ਕਿਹਾ ਕਿ ਇਹਨਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਹੀ ਪੰਜਾਬ ਕੋਰੋਨਾ ਦੀਆਂ ਦੋਵਾਂ ਲਹਿਰਾਂ ਦੌਰਾਨ ਹੋਰਨਾਂ ਰਾਜਾਂ ਨਾਲੋਂ ਕਾਰਗਰ ਢੰਗ ਨਾਲ ਨਜਿੱਠ ਸਕਿਆ।

ਬੁਲਾਰੇ ਨੇ ਦ ਪ੍ਰਿੰਟ ਵਿਚ ਇਕ ਮੀਡੀਆ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਮਹਾਂਮਾਰੀ ਡਾਟਾ ਦੀ ਭਰੋਸੇਯੋਗਤਾ ਨੇ ਉੱਚ ਪੱਧਰੀ ਮਾਪਦੰਡਾਂ ਨੂੰ ਸਥਾਪਤ ਕੀਤਾ ਹੈ ਜਿਥੇ ਹੋਰਨਾਂ ਕਈ ਰਾਜਾਂ ਵਿੱਚ ਇਸ ਦੀ ਘਾਟ ਵੇਖਣ ਨੂੰ ਮਿਲੀ।

Related Articles

LEAVE A REPLY

Please enter your comment!
Please enter your name here

Stay Connected

0FansLike
3,138FollowersFollow
0SubscribersSubscribe
- Advertisement -spot_img

Latest Articles