14 C
New York
Friday, September 30, 2022

Buy now

spot_img

ਪੰਜਾਬ ਜੀਐਸਟੀ ਦੀ ਵਿਸ਼ੇਸ਼ ਜਾਂਚ ਟੀਮ ਨੇ ਟੈਕਸ ਵਿੱਚ ਧੋਖਾਧੜੀ ਕਰਨ ਵਾਲਿਆਂ ’ਤੇ ਕੱਸਿਆ ਸ਼ਿਕੰਜਾ, 3 ਗਿ੍ਰਫਤਾਰ

ਪੰਜਾਬ ਜੀਐਸਟੀ ਦੀ ਵਿਸ਼ੇਸ਼ ਜਾਂਚ ਟੀਮ ਨੇ ਟੈਕਸ ਵਿੱਚ ਧੋਖਾਧੜੀ ਕਰਨ ਵਾਲਿਆਂ ’ਤੇ ਕੱਸਿਆ ਸ਼ਿਕੰਜਾ, 3 ਗਿ੍ਰਫਤਾਰ

ਚੰਡੀਗੜ, 10 ਨਵੰਬਰ:

ਟੈਕਸ ਚੋਰੀ ਕਰਨ ਵਾਲਿਆਂ ’ਤੇ   ਵੱਡੀ ਕਾਰਵਾਈ ਦਰਜ ਕਰਦਿਆਂ ਪੰਜਾਬ ਜੀਐਸਟੀ ਵਿਭਾਗ, ਲੁਧਿਆਣਾ  ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਫਰਜ਼ੀ /ਗੈਰ-ਮੌਜੂਦ  ਕੰਪਨੀਆਂ ਦਿਖਾ ਕੇ ਵਸਤਾਂ (ਰੈਡੀਮੇਡ ਗਾਰਮੈਂਟਜ਼) ਦੀ ਅਸਲ ਖ਼ਰੀਦ ਕੀਤੇ ਬਿਨਾਂ ਜਾਅਲੀ ਬਿੱਲ ਤਿਆਰ ਕਰਕੇ ਕਥਿਤ ਤੌਰ ’ਤੇ ਟੈਕਸ ਦੀ ਚੋਰੀ ਤੇ ਧੋਖਾਧੜੀ ਕਰਨ ਵਾਲਿਆਂ ’ਤੇ ਛਾਪੇਮਾਰੀ ਕੀਤੀ ਗਈ । ਜਿਸ ਤਹਿਤ ਟੈਕਸ ਵਿੱਚ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਜੀਐਸਟੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟੀਮ ਵਲੋਂ 4 ਕਾਰੋਬਾਰੀ ਥਾਂਵਾਂ ‘ਤੇ ਜਾਂਚ ਅਤੇ ਜ਼ਬਤੀ ਕਰਨ ਸਬੰਧੀ ਕਾਰਵਾਈ ਕੀਤੀ ਗਈ  ਤਾਂ ਜੋ ਮਾਲ ਦੀ ਅਸਲ ਰਸੀਦ ਬਗ਼ੈਰ  ਜਾਅਲੀ ਬਿੱਲ ਤਿਆਰ ਕਰਨ ਦੇ ਮੂਲ ਢੰਗ-ਤਰੀਕਿਆਂ ਸਬੰਧੀ  ਸਬੂਤ ਜੁਟਾਏ ਜਾ ਸਕਣ। ਲਾਭਪਾਤਰੀਆਂ (ਦੋਸ਼ੀ) ਤੱਕ ਧੋਖਾਧੜੀ ਵਾਲੀ ਆਈ.ਟੀ.ਸੀ. ਪਹੁੰਚਾਉਣ ਲਈ ਪੰਜ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਵਿਅਕਤੀਆਂ ਜਿਵੇਂ ਵੇਟਰ, ਆਟੋ-ਰਿਕਸ਼ਾ ਚਾਲਕ, ਦਿਹਾੜੀਦਾਰ ਆਦਿ ਦੇ ਨਾਮ ’ਤੇ ਜਾਅਲੀ ਪਛਾਣ ਪੱਤਰ ਦੀ ਵਰਤੋਂ ਕਰਦਿਆਂ ਇਸ ਧਾਂਦਲੀ ਨੂੰ ਅੰਜਾਮ ਦਿੱਤਾ ਗਿਆ।

ਬੁਲਾਰੇ ਨੇ  ਅੱਗੇ ਦੱਸਿਆ ਕਿ ਦੋਸ਼ੀਆਂ ਨੂੰ ਨਿਰਯਾਤ ਦੇ ਉਦੇਸ਼ ਲਈ ਨਕਲੀ ਰਸੀਦਾਂ ਰਾਹੀਂ ਤਿਆਰ ਕੀਤੀ ਜਾਅਲੀ ਆਈ.ਟੀ.ਸੀ. ਦੀ ਵਰਤੋਂ ਕੀਤੀ ਗਈ ਸੀ, ਜਿਸਦੇ ਆਈ.ਜੀ.ਐੱਸ.ਟੀ. ਭੁਗਤਾਨ ਕੀਤੇ ਗਏ ਸਨ ਅਤੇ ਬਾਅਦ ਕਸਟਮ ਅਧਿਕਾਰੀਆਂ ਵੱਲੋਂ ਰਿਫੰਡ ਲੈਣ ਦਾ ਦਾਅਵਾ ਵੀ ਕੀਤਾ ਗਿਆ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਰ-ਮੌਜੂਦ ਕੰਪਨੀਆਂ ਦੀਆਂ ਜਾਅਲੀ ਰਸੀਦਾ ਤਿਆਰ ਕਰਨ ਲਈ ਜਾਅਲੀ ਬਿਲਿੰਗ ਨੈਟਵਰਕ ਦੀ ਵਰਤੋਂ ਕੀਤੀ ਗਈ ਸੀ। ਜਿਸ ਦੇ ਸਿੱਟੇ ਵਜੋਂ 30 ਕਰੋੜ ਤੋਂ ਵੱਧ ਦੀ ਕੁੱਲ ਆਈ.ਟੀ.ਸੀ. ਰਾਹੀਂ ਘਪਲਾ ਕੀਤਾ ਜਾ ਰਿਹਾ ਸੀ ਅਤੇ ਇਨਾਂ 3 ਮੁਲਜ਼ਮਾਂ ਨੇ ਇਸ ਧਾਂਦਲੀ ਵਿੱਚ ਲਗਭਗ 23 ਕਰੋੜ ਰੁਪਏ ਦਾ ਘਪਲਾ ਕੀਤਾ ਸੀ । ਦੋਸ਼ੀਆਂ ਨੂੰ ਜੀਐਸਟੀ ਕਾਨੂੰਨਾਂ ਦੀਆਂ ਧਾਰਾਵਾਂ ਤਹਿਤ ਗਿ੍ਰਫਤਾਰ ਕੀਤਾ ਗਿਆ ਹੈ ਅਤੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੋਰ ਲਾਭਪਾਤਰੀਆਂ ਖ਼ਿਲਾਫ਼ ਵੀ ਕਾਰਵਾਈ ਆਰੰਭੀ ਜਾ ਰਹੀ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
3,507FollowersFollow
0SubscribersSubscribe
- Advertisement -spot_img

Latest Articles