Subscribe Now

* You will receive the latest news and updates on your favorite celebrities!

Trending News

Blog Post

ਪੰਜਾਬ ਅਚੀਵਮੈਂਟ ਸਰਵੇ ਦਾ ਆਖਰੀ ਪੜਾਅ ਸ਼ੁਰੂ, ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ
Lifestyle, News

ਪੰਜਾਬ ਅਚੀਵਮੈਂਟ ਸਰਵੇ ਦਾ ਆਖਰੀ ਪੜਾਅ ਸ਼ੁਰੂ, ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ 

ਪੰਜਾਬ ਅਚੀਵਮੈਂਟ ਸਰਵੇ ਦਾ ਆਖਰੀ ਪੜਾਅ ਸ਼ੁਰੂ, ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ

ਚੰਡੀਗੜ, 11 ਨਵੰਬਰ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਪੰਜਾਬ ਅਚੀਵਮੈਂਟ ਸਰਵੇ (ਪੀ.ਏ.ਐਸ.) ਦੇ ਆਖਰੀ ਪੜਾਅ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਸਰਵੇ ਦਾ ਆਯੋਜਨ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਵਾਉਣ ਲਈ ਕੀਤਾ ਗਿਆ ਹੈ।

ਬੁਲਾਰੇ ਅਨੁਸਾਰ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਦਾ ਸਰਵੇ ਅੱਜ 11 ਨਵੰਬਰ ਨੂੰ ਸ਼ੁਰੂ ਹੋਇਆ ਅਤੇ ਪ੍ਰਾਇਮਰੀ ਕਲਾਸਾਂ ਦਾ ਸਰਵੇ 17 ਨਵੰਬਰ ਤੱਕ ਚੱਲੇਗਾ। ਹਾਈ ਸਕੂਲ ਦੇ ਵਿਦਿਆਰਥੀਆਂ ਦਾ ਸਰਵੇ ਇਮਤਿਹਾਨ 20 ਨਵੰਬਰ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਅਰਥੀਆਂ ਦਾ ਸਰਵੇ 24 ਨਵੰਬਰ ਨੂੰ ਖਤਮ ਹੋਵੇਗਾ। ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਦਾ ਸਰਵੇਖਣ 18 ਨਵੰਬਰ ਤੋਂ ਸ਼ੁਰੂ ਹੋ ਕੇ 21 ਨਵੰਬਰ ਤੱਕ ਚੱਲੇਗਾ।

ਬੁਲਾਰੇ ਅਨੁਸਾਰ ਆਖਰੀ ਗੇੜ ਦੇ ਸਰਵੇ ਵਿੱਚ ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਬੱਡੀ ਗਰੁੱਪਾਂ ਵੱਲੋਂ ਉਨਾਂ ਵਿਦਿਆਰਥੀਆਂ ਦੀ ਖਾਸ ਤੌਰ ’ਤੇ ਮਦਦ ਕੀਤੀ ਜਾ ਰਹੀ ਹੈ ਜਿਨਾਂ ਦੇ ਕੋਲ ਮੋਬਾਇਲ ਨਹੀਂ ਹਨ। ਇਸ ਪੜਾਅ ਲਈ ਅਧਿਆਪਕਾਂ ਨੇ ਵੀ ਘਰ ਘਰ ਜਾ ਕੇ ਵਿਦਿਆਰਥੀਆਂ ਨੂੰ ਸਰਵੇ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਸਰਵੇ ਦਾ ਪਹਿਲਾ ਪੜਾ 21 ਸਤੰਬਰ ਤੋਂ ਸ਼ੁਰੂ ਹੋਇਆ ਸੀ।

ਬੁਲਾਰੇ ਦੇ ਅਨੁਸਾਰ ਇਸ ਸਰਵੇ ਨਾਲ ਵਿਦਿਆਰਥੀਆਂ ਵਿੱਚ ਮੁਕਾਬਲੇ ਵਾਲੇ ਇਮਤਿਹਾਨਾਂ ਬਾਰੇ ਸਮਝ ਵਧੇਗੀ ਅਤੇ ਇਸ ਨਾਲ ਸਿੱਖਿਆ ਵਿੱਚ ਗੁਣਾਤਮਿਕ ਤਬਦੀਲੀ ਆਵੇਗੀ। ਉਨਾਂ ਕਿਹਾ ਕਿ ਇਸ ਦੌਰਾਨ ਜ਼ਿਆਦਾਤਰ ਸਵਾਲ ਅਜੈਕਟਿਵ ਟਾਈਪ ਪੁੱਛੇ ਜਾ ਰਹੇ ਹਨ ਜਿਨਾਂ ਦੇ ਨਾਲ ਵਿਦਿਆਰਥੀਆਂ ਵਿੱਚ ਇੱਕ ਦਮ ਸੋਚਣ ਦੀ ਕਾਬਲੀਅਤ ਪੈਦਾ ਹੋਵਗੀ। ਇਸ ਦੇ ਨਾਲ ਵਿਦਿਆਰਥੀਆਂ ਦੀ ਕੁਸ਼ਲਤਾ ਵਿੱਚ ਵਾਧਾ ਹੋਣ ਦੇ ਕਾਰਨ ਇਹ ਸਰਵੇ ਭਵਿੱਖ ਵਿੱਚ ਉਨਾਂ ਲਈ ਬਹੁਤ ਜ਼ਿਆਦਾ ਲਾਹੇਬੰਦ ਹੋਵੇਗਾ।

———–

Related posts

Leave a Reply

Required fields are marked *