(ਮੁਹਾਲੀ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਹਰਜੀਤ ਸਿੰਘ ਦੀ ਰਿਪੋਰਟ ) ਮੋਹਾਲੀ ਪੁਲਿਸ ਦੇ ਸੀ ਆਈ ਏ ਸਟਾਫ ਦੀ ਟੀਮ ਵੱਲੋਂ ਹਥਿਆਰ ਸਪਲਾਈ ਕਰਨ ਵਾਲੇ ਇਕ ਨੌਜਵਾਨ ਮੁਹੰਮਦ ਸ਼ਾਹਰੁਖ ਉਰਫ ਨੀਲਾ ਨੂੰ ਗ੍ਰਿਫ਼ਤਾਰ ਕੀਤਾ ਹੈ ਫੜੇ ਗਏ ਵਿਅਕਤੀ ਕੋਲੋਂ 5 ਪਿਸਟਲ 32 ਬੋਰ (ਕੰਟਰੀ ਮੇਡ) 9 ਮੈਗਜ਼ੀਨ ਅਤੇ 3 ਦੇਸੀ ਕੱਟੇ 315 ਬੋਰ ਬਰਾਮਦ ਕੀਤੇ ਗਏ ਜ਼ਿਲ੍ਹਾ ਮੋਹਾਲੀ ਦੇ ਐੱਸ ਐੱਸ ਪੀ ਸ੍ਰੀ ਸਤਿੰਦਰ ਸਿੰਘ ਨੇ ਇਸ ਸਬੰਧੀ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਵਿਅਕਤੀ ਨੂੰ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐਸ ਪੀ (ਡੀ )ਸ੍ਰੀ ਹਰਮਨਦੀਪ ਸਿੰਘ ਹਾਂਸ,ਐੱਸ ਪੀ( ਆਪ੍ਰੇਸ਼ਨ) ਸ੍ਰੀ ਮੁਖਤਿਆਰ ਰਾਏ ਤੇ ਡੀ ਐੱਸ ਪੀ(ਡੀ) ਸ੍ਰੀ ਗੁਰਚਰਨ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਇੰਚਾਰਜ ਸੀ ਆਈ ਏ ਸਟਾਫ਼ ਦੀ ਨਿਗਰਾਨੀ ਹੇਠ ਪਿੰਡ ਸੰਤੇ ਮਾਜਰਾ ਦੇ ਗੁਰਦੁਆਰਾ ਸਾਹਿਬ ਨੇਡ਼ੇ ਨਾਕੇ ਤੇ ਕਾਬੂ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਸੀ ਆਈ ਏ ਸਟਾਫ਼ ਮੋਹਾਲੀ ਦੀ ਪੁਲਿਸ ਪਾਰਟੀ ਸ਼ੱਕੀ ਵਿਅਕਤੀ ਦੀ ਤਲਾਸ਼ ਦੇ ਸੰਬੰਧ ਵਿਚ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਖਰੜ ਲਾਂਡਰਾਂ ਰੋਡ ਉੱਪਰ ਸੰਤੇਮਾਜਰਾ ਦੇ ਗੁਰਦੁਆਰਾ ਸਾਹਿਬ ਨੇੜਲੇ ਬੱਸ ਅੱਡੇ ਤੇ ਇਕ ਮੋਨਾ ਨੌਜਵਾਨ ਬੱਸ ਅੱਡੇ ਦੇ ਸ਼ੈਲਟਰ ਵਿਚ ਪਲਾਸਟਿਕ ਦਾ ਝੋਲਾ ਲੈ ਕੇ ਖੜ੍ਹਾ ਮਿਲਿਆ ਇਸ ਵਿਅਕਤੀ ਦੇ ਸ਼ੱਕੀ ਹਾਲਤ ਵਿਚ ਖੜ੍ਹੇ ਹੋਣ ਤੇ ਸੀ ਆਈ ਏ ਦੀ ਪੁਲਿਸ ਪਾਰਟੀ ਨੇ ਉਸ ਨੂੰ ਚੈਕਿੰਗ ਕਰਵਾਉਣ ਲਈ ਕਿਹਾ ਤਾਂ ਨੌਜਵਾਨ ਇਕਦਮ ਪਿੰਡ ਸੰਤੇ ਮਾਜਰਾ ਵੱਲ ਨੂੰ ਭੱਜ ਪਿਆ ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵਲੋਂ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਦੀ ਤਲਾਸ਼ੀ ਲੈਣ ਤੇ ਪਲਾਸਟਿਕ ਦੇ ਝੋਲੇ ਵਿਚੋਂ 32 ਬੋਰ ਦੇ 5 ਪਿਸਟਲ 9 ਮੈਗਜ਼ੀਨ ਅਤੇ 315 ਬੋਰ ਦੇ 3 ਦੇਸੀ ਕੱਟੇ ਬਰਾਮਦ ਹੋਏ ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦਾ ਨਾਂ ਮੁਹੰਮਦ ਸ਼ਾਹਰੁਖ ਉਰਫ ਨੀਲਾ ਹੈ ਉਹ ਪਿੰਡ ਬਰੇੜੀ ਥਾਣਾ ਕੋਤਵਾਲੀ ਜ਼ਿਲ੍ਹਾ ਮੁਜ਼ੱਫਰਨਗਰ ਯੂਪੀ ਦਾ ਰਹਿਣ ਵਾਲਾ ਹੈ ਉਨ੍ਹਾਂ ਦੱਸਿਆ ਕਿ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੇ ਖਿਲਾਫ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਥਾਣਾ ਮੁਜੱਫ਼ਰਨਗਰ ਵਿਖੇ ਦਰਜ ਹੈ ਅਤੇ ਉਹ ਮੁਜ਼ੱਫਰਨਗਰ ਜੇਲ ਵਿਚ ਕਰੀਬ 6 ਮਹੀਨੇ ਬੰਦ ਰਿਹਾ ਐੱਸ ਐੱਸ ਪੀ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਆਪਣੇ ਪਿੰਡ ਦੇ ਬਿਜਲੀ ਦੇ ਠੇਕੇਦਾਰ ਕੋਲ ਵੈਲਡਿੰਗ ਦਾ ਕੰਮ ਕਰਦਾ ਸੀ ਜਿਥੇ ਉਸ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਤਨਖਾਹ ਮਿਲਦੀ ਸੀ ਇਸ ਵਿਅਕਤੀ ਨੇ ਇਹ ਵੀ ਦੱਸਿਆ ਕਿ ਉਸ ਨੇ ਯੂ ਪੀ ,ਬਿਹਾਰ ,ਗੁਜਰਾਤ ,ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਠੇਕੇਦਾਰ ਨਾਲ ਵੈਲਡਿੰਗ ਦਾ ਕੰਮ ਕੀਤਾ ਹੈ ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਇਹ ਪਤਾ ਲੱਗ ਸਕੇ ਕਿ ਉਸ ਨੇ ਹੁਣ ਤਕ ਕਿੰਨੇ ਪਿਸਟਲ ਕਿੱਥੇ ਕਿੱਥੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕੀਤੇ ਹਨ ਅਤੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਪੁਲਿਸ ਵੱਲੋਂ ਮੁਹੰਮਦ ਸ਼ਾਹਰੁਖ਼ ਦੇ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25/54/59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਵੱਲੋਂ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਮਾਮਲੇ ਦੀ ਜਾਂਚ ਜਾਰੀ ਹੈ