Saturday , July 4 2020
Breaking News

ਪਿੰਡਾਂ ਦੇ ਵਿੱਚ ਰਾਸ਼ਨ ਸਪਲਾਈ ਕੀਤਾ ਗਿਆ…..

ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਲਾਏ ਗਏ ਪਹਿਲਾਂ ਲੋਕਡਾਨ ਅਤੇ ਉਸ ਤੋਂ ਬਾਅਦ ਉਠਾਏ ਗਏ ਸਖ਼ਤ ਕਦਮ ਕਰਫ਼ਿਊ ਤੋਂ ਬਾਅਦ ਅੱਜ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਸਿਰਫ ਸਖਤੀ ਹੀ ਨਹੀਂ ਲੋਕਾਂ ਦੇ ਨਹੀਂ ਵਰਤ ਰਹੀ ਵੱਲ ਕੇ ਸਰਕਾਰ ਦਾ ਦਿਲ ਵੀ ਬਹੁਤ ਨਰਮ ਹੈ ਅਤੇ ਉਹ ਆਪਣੇ ਹਰ ਨਾਗਰਿਕ ਦਾ ਪੂਰੀ ਤਰ੍ਹਾਂ ਧਿਆਨ ਰੱਖਦੀ ਹੈ ਅਤੇ ਜੋ ਸਖ਼ਤੀ ਕੀਤੀ ਜਾ ਰਹੀ ਹੈ ਉਹ ਵੀ ਲੋਕ ਹਿਤਾਂ ਨੂੰ ਦੇਖਦੇ ਹੋਏ ਹੀ ਇਹ ਫ਼ੈਸਲਾ ਲਿਆ ਗਿਆ ਹੈ ਪੰਜਾਬ ਸਰਕਾਰ ਦੇ ਹੁਕਮਾਂ ਦੇ ਉੱਪਰ ਅੱਜ ਮਹਿਕਮਾ ਫੂਡ ਸਪਲਾਈ ਅਤੇ ਤਹਿਸੀਲਦਾਰ ਮੈਡਮ ਗੁਰਲੀਨ ਕੌਰ ਦੀ ਅਗਵਾਈ ਦੇ ਹੇਠ ਭਵਾਨੀਗੜ੍ਹ ਦੇ ਪਿੰਡਾਂ ਅਤੇ ਸ਼ਹਿਰ ਦੇ ਲਈ ਰਾਸ਼ਨ ਦੇ ਭਰੇ ਟਰੱਕ ਰਵਾਨਾ ਕੀਤੇ ਗਏ ਇਸ ਮੌਕੇ ਤਹਿਸੀਲਦਾਰ ਮੈਡਮ ਗੁਰਲੀਨ ਕੌਰ ਅਤੇ ਫੂਡ ਸਪਲਾਈ ਦੇ ਇੰਸਪੈਕਟਰ ਮਾਨਕ ਸੋਢੀ ਨੇ ਦੱਸਿਆ ਕਿ ਇਹ ਰਾਸ਼ਨ ਵਾਜਬ ਰੇਟਾਂ ਦੇ ਉੱਪਰ ਲੋਕਾਂ ਨੂੰ ਮਹੱਈਆ ਕਰਵਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਫੈਸਲਾ ਲਿਆ ਹੈ ਕਿ ਕਰਫ਼ਿਊ ਦੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਉਸੇ ਦੇ ਮੱਦੇਨਜ਼ਰ ਅੱਜ ਇਹ ਪਿੰਡਾਂ ਦੇ ਵਿੱਚ ਰਾਸ਼ਨ ਸਪਲਾਈ ਕੀਤਾ ਗਿਆ ਹੈ ਅਤੇ ਆਉਣ ਵਾਲ਼ੇ ਦਿਨਾਂ ਦੇ ਵਿੱਚ ਵੀ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ …

Leave a Reply

Your email address will not be published. Required fields are marked *