2.4 C
New York
Tuesday, January 25, 2022

Buy now

spot_img

ਨੈਸ਼ਨਲ ਟੇਲੇਂਟ ਖੋਜ ਪ੍ਰੀਖਿਆ ਵਾਸਤੇ ਇਮਤਿਹਾਨ 14 ਫਰਵਰੀ ਨੂੰ

ਨੈਸ਼ਨਲ ਟੇਲੇਂਟ ਖੋਜ ਪ੍ਰੀਖਿਆ ਵਾਸਤੇ ਇਮਤਿਹਾਨ 14 ਫਰਵਰੀ ਨੂੰ

ਚੰਡੀਗੜ, 12 ਜਨਵਰੀ

ਨੈਸ਼ਨਲ ਟੇਲੇਂਟ ਖੋਜ ਪ੍ਰੀਖਿਆ (ਐਨ.ਟੀ.ਐਸ.ਈ., ਸਟੇਜ-2) ਦਾ ਇਮਤਿਹਾਨ 14 ਫਰਵਰੀ 2021 ਨੂੰ ਹੋਵੇਗਾ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਇਮਤਿਹਾਨ ਲਈ ਰੋਲ ਨੰਬਰ/ਐਡਮਿਟ ਕਾਰਡ ਜਨਵਰੀ ਦੇ ਤੀਜੇ ਹਫ਼ਤੇ ਐਨ.ਸੀ.ਈ.ਆਰ.ਟੀ. ਵੱਲੋਂ ਐਨ.ਸੀ.ਈ.ਆਰ.ਟੀ. ਦੀ ਵੈਬਸਾਈਟ ’ਤੇ ਅੱਪਲੋਰਡ ਕੀਤੇ ਜਾਣਗੇ। ਬੁਲਾਰੇ ਅਨੁਸਾਰ ਵਿਦਿਆਰਥੀ ਇਸ ਵੈਬਸਾਈਟ ਤੋਂ ਆਪਣੇ ਰੋਲ ਨੰਬਰ ਡਾਊਨ ਲੋਰਡ ਕਰ ਸਕਦੇ ਹਨ। ਇਸ ਇਮਤਿਹਾਨ ਲਈ ਪਹਿਲਾਂ ਸੈਂਟਰ ਲੁਧਿਆਣਾ ਵਿਖੇ ਬਣਾਇਆ ਗਿਆ ਸੀ ਪਰ ਹੁਣ ਇਹ ਤਬਦੀਲ ਕਰਕੇ ਚੰਡੀਗੜ ਕਰ ਦਿੱਤਾ ਹੈ।

ਬੁਲਾਰੇ ਅਨੁਸਾਰ ਐਨ.ਸੀ.ਈ.ਆਰ.ਟੀ. ਨਵੀਂ ਦਿੱਲੀ ਵੱਲੋਂ ਲਈ ਜਾਣ ਵਾਲੀ ਸਟੇਜ-2 ਦੀ ਪ੍ਰੀਖਿਆ ਪਾਸ ਕਰਨ ਵਾਲੇ ਲਗਪਗ ਦੋ ਹਜ਼ਾਰ ਵਿਦਿਆਰਥੀਆਂ ਨੂੰ ਐਨ.ਸੀ.ਈ.ਆਰ.ਟੀ. ਵੱਲੋਂ ਵਜੀਫ਼ਾ ਦਿੱਤਾ ਜਾਵੇਗਾ। 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਇਹ ਵਜੀਫਾ 1250 ਰੁਪਏ ਪ੍ਰਤੀ ਮਹੀਨਾ, ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਲਈ 2000 ਰੁਪਏ ਪ੍ਰਤੀ ਮਹੀਨਾ ਅਤੇ ਹੋਰਨਾਂ ਕਲਾਸਾਂ ਲਈ ਯੂ.ਜੀ.ਸੀ. ਦੇ ਨਿਯਮਾਂ ਅਨੁਸਾਰ ਮਿਲੇਗਾ। ਇਸ ਵਜੀਫ਼ੇ ਲਈ ਕੇਂਦਰ ਸਰਕਾਰ ਦੀ ਰਾਖਵਾਂਕਰਨ ਦੀ ਨੀਤੀ ਅਨੁਸਾਰ ਰਾਖਵਾਂਕਰਨ ਹੋਵੇਗਾ।

Related Articles

LEAVE A REPLY

Please enter your comment!
Please enter your name here

Stay Connected

0FansLike
3,138FollowersFollow
0SubscribersSubscribe
- Advertisement -spot_img

Latest Articles