Subscribe Now

* You will receive the latest news and updates on your favorite celebrities!

Trending News

Blog Post

ਨਰਿੰਦਰ ਪਾਲ ਵਰਮਾ ਲਾਲੀ ਨੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ
punjab

ਨਰਿੰਦਰ ਪਾਲ ਵਰਮਾ ਲਾਲੀ ਨੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ 

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਨਰਿੰਦਰ ਪਾਲ ਵਰਮਾ ਲਾਲੀ ਨੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ
ਚੰਡੀਗੜ, 18 ਫਰਵਰੀ : ਪਨਸਪ ਦੇ ਨਵਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਨਰਿੰਦਰ ਪਾਲ ਵਰਮਾ ਲਾਲੀ ਨੇ ਅੱਜ ਆਪਣਾ ਅਹੁਦਾ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਭਰਤ ਭੂਸ਼ਨ ਆਸ਼ੂ, ਸ. ਭਰਤ ਇੰਦਰ ਸਿੰਘ ਚਾਹਲ, ਸਲਾਹਕਾਰ, ਮੁੱਖ ਮੰਤਰੀ ਪੰਜਾਬ ਦੀ ਹਾਜਰੀ ਵਿੱਚ ਸੰਭਾਲ ਲਿਆ।
ਇਸ ਮੌਕੇ ਸ਼੍ਰੀ ਨਰਿੰਦਰ ਪਾਲ ਵਰਮਾ ਲਾਲੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਉਨਾਂ ਨੂੰ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਇਸ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦਾ ਯਤਨ ਕਰਨਗੇ। ਉਨਾਂ ਕਿਹਾ ਕਿ ਪੰਜਾਬ ਰਾਜ ਖੇਤੀ ਅਧਾਰਤ ਆਰਥਿਕਤਾ ਵਾਲਾ ਸੂਬਾ ਹੈ ਅਤੇ ਪਨਸਪ ਵਿਭਾਗ ਦੀ ਇਸ ਵਿੱਚ ਬਹੁਤ ਅਹਿਮ ਭੂਮਿਕਾ ਹੈ ਕਿਉਕਿ ਇਹ ਸਿੱਧਾ ਕਿਸਾਨੀ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਸਰਮਾ ਬਿੱਟੂ ਮੇਅਰ ਪਟਿਆਲਾ, ਸ੍ਰੀ ਦਿਲਰਾਜ ਸਿੰਘ ਆਈ.ਏ.ਐੱਸ., ਐਮ ਡੀ ਪਨਸੁਪ, ਸ੍ਰੀ ਕੇ.ਕੇ. ਸਰਮਾ ਚੇਅਰਮੈਨ ਪੀ.ਆਰ.ਟੀ.ਸੀ., ਸੰਜੀਵ ਗਰਗ ਕਮਿਸਨਰ ਆਰ.ਟੀ.ਆਈ, ਬਿਮਲਾ ਦੇਵੀ, ਸੀਨੀਅਰ ਵਾਈਸ ਚੇਅਰਪਰਸਨ ਪੰਜਾਬ ਸਟੇਟ ਵੂਮੈਨ ਕਮਿਸਨ, ਅਨਿਲ ਮਹਿਤਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਖਾਦੀ ਬੋਰਡ, ਜਗਜੀਤ ਸਿੰਘ ਸੱਗੂ ਸੀਨੀਅਰ ਵਾਈਸ ਚੇਅਰਮੈਨ ਰਮਗੜੀਆ ਵੈਲਫੇਅਰ ਬੋਰਡ ਦੇ , ਵੇਦ ਕਪੂਰ ਵਾਈਸ ਚੇਅਰਮੈਨ ਪਬਲਿਕ ਹੈਲਥ, ਸ੍ਰੀ ਕੇ.ਕੇ. ਮਲਹੋਤਰਾ ਪ੍ਰਧਾਨ ਜਲਿਾ ਕਾਂਗਰਸ ਕਮੇਟੀ ਪਟਿਆਲਾ ਸ੍ਰੀ ਨਿੰਪੀ ਐਮ.ਸੀ., ਐਡਵੋਕੇਟ ਐਚ ਪੀ ਐਸ ਵਰਮਾ, ਸ੍ਰੀ ਹੋਬੀ ਧਾਲੀਵਾਲ, ਸ੍ਰੀ ਅਜਨੀਸ ਚੇਅਰਮੈਨ ਕੋਅ ਅਪ੍ਰੇਟਿਵ, ਅਨਿਲ ਕੁਮਾਰ, ਅਮਿਤ ਕੰਬੋਜ, ਅਸਵਨੀ ਕੁਮਾਰ, ਡੈਬੀ ਸੋਢੀ, ਚੌਧਰੀ ਰਣਧੀਰ ਸਿੰਘ ਚੇਅਰਮੈਨ ਡੇਅਰੀ ਫਾਰਮਾ ਹਰਿਆਣਾ, ਨਰੇਸ ਦਿੜਬਾ ਐਮ.ਸੀ., ਸ੍ਰੀ ਇੰਦਰਜੀਤ ਦੂਆ ਅਨੁਜ ਖੋਸਲਾ ਚੇਅਰਮੈਨ ਏ.ਉ.ਆਈ.ਸੀ.ਡੀ.ਹਰਿਆਣਾ, ਸੁਰਿੰਦਰ ਕੰਬੋਜ, ਰਮਨੀਕ ਬਾਂਸਲ ਸਮੇਤ ਪਟਿਆਲਾ ਨਾਲ ਸਬੰਧਤ ਕਈ ਪਤਵੰਤੇ ਸਾਮਲ ਸਨ।

Related posts

Leave a Reply

Required fields are marked *