ਭਵਾਨੀਗੜ/ਸੰਗਰੂਰ, 17 ਫਰਵਰੀ:
ਹਾਲ ਹੀ ਵਿਚ ਹੋਈਆਂ ਭਵਾਨੀਗੜ ਨਗਰ ਕੌਂਸਲ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਗਰਸ ਪਾਰਟੀ ਨੇ ਵੋਟਰਾਂ ਵੱਲੋਂ ਮਿਲੇ ਸਹਿਯੋਗ ਸਦਕਾ 15 ਵਿੱਚੋਂ 13 ਵਾਰਡਾਂ ’ਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਵੋਟਰਾਂ ਦਾ ਧੰਨਵਾਦ ਕਰਨ ਲਈ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ਹਿਰ ਵਿਚ ਰੋਡ ਸ਼ੋਅ ਕੱਢਿਆ ਅਤੇ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਸਮੂਹ ਭਵਾਨੀਗੜ ਵਾਸੀਆਂ ਦਾ ਧੰਨਵਾਦ ਵੀ ਕੀਤਾ।
ਜ਼ਿਕਰਯੋਗ ਹੈ ਕਿ ਵਾਰਡ ਨੰਬਰ ਇੱਕ ਤੋਂ ਕਾਂਗਰਸੀ ਆਗੂ ਨਰਦੇਵ ਸਿੰਘ ਦੀ ਧਰਮ ਪਤਨੀ ਸਤਿੰਦਰ ਕੌਰ, ਵਾਰਡ ਨੰ: 2 ਤੋਂ ਨੌਜਵਾਨ ਕਾਂਗਰਸੀ ਆਗੂ ਨਰਿੰਦਰ ਸਿੰਘ, ਵਾਰਡ ਨੰ: 4 ਜਨਰਲ ਤੋਂ ਕਾਂਗਰਸੀ ਆਗੂ ਸੰਜੀਵ ਕੁਮਾਰ, ਵਾਰਡ ਨੰ: 5 ਤੋਂ ਕਾਂਗਰਸ ਪਾਰਟੀ ਦੇ ਵਫ਼ਾਦਰ ਚੱਲੇ ਆ ਰਹੇ ਜਰਨੈਲ ਸਿੰਘ ਦੀ ਪਤਨੀ ਹਰਵਿੰਦਰ ਕੌਰ, ਵਾਰਡ ਨੰ: 7 ਤੋਂ ਸੁਖਜੀਤ ਕੌਰ ਪਤਨੀ ਸ੍ਰ. ਬਲਵਿੰਦਰ ਸਿੰਘ, ਵਾਰਡ ਨੰ: 8 ਜਨਰਲ ਤੋਂ ਨੌਜਵਾਨ ਕਾਂਗਰਸੀ ਆਗੂ ਗੁਰਤੇਜ ਸਿੰਘ, ਵਾਰਡ ਨੰ: 9 ਤੋਂ ਸੁਖਵਿੰਦਰ ਸਿੰਘ, ਵਾਰਡ ਨੰ: 10 ਤੋਂ ਹਰਮਨਪ੍ਰੀਤ ਸਿੰਘ, ਵਾਰਡ ਨੰ: 11 ਤੋਂ ਕਾਂਗਰਸੀ ਆਗੂ ਸ੍ਰੀ ਸੁਦਰਸ਼ਨ ਕੁਮਾਰ ਦੀ ਪਤਨੀ ਨੇਹਾ ਰਾਣੀ, ਵਾਰਡ ਨੰ: 12 ਤੋਂ ਸੰਜੀਵ ਕੁਮਾਰ, ਵਾਰਡ ਨੰ: 13 ਤੋਂ ਮੋਨਿਕਾ ਮਿੱਤਲ ਪਤਨੀ ਸ੍ਰੀ ਵਰਿੰਦਰ ਮਿੱਤਲ, ਵਾਰਡ ਨੰ: 14 ਤੋਂ ਵਿੱਦਿਆ ਦੇਵੀ ਪਤਨੀ ਸ੍ਰੀ ਰਾਜ ਕੁਮਾਰ ਅਤੇ ਵਾਰਡ ਨੰ: 15 ਤੋਂ ਕਾਂਗਰਸੀ ਉਮੀਦਵਾਰ ਸਵਰਨਜੀਤ ਸਿੰਘ ਨੇ ਜਿੱਤ ਹਾਸਲ ਕੀਤੀ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਭਵਾਨੀਗੜ ਸ਼ਹਿਰ ਦੇ ਸਰਵਪੱਖਪੀ ਵਿਕਾਸ ’ਤੇ ਧਿਆਨ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਜਿਸ ਸਦਕਾ ਲੋਕਾਂ ਨੇ ਪਾਰਟੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ। ਉਨਾਂ ਕਿਹਾ ਕਿ ਹੁਣ ਨਗਰ ਕੌਂਸਲ ਦੀ ਕਮਾਨ ਸੰਭਾਲ ਕੇ ਲੋਕਾਂ ਦੇ ਬਾਕੀ ਰਹਿੰਦੇ ਕੰਮਾਂ ਨੂੰ ਵੀ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ ਹੀ ਹਰ ਘਰ ਨੂੰ ਪਾਣੀ ਤੇ ਸੀਵਰੇਜ ਪਾਇਪਲਾਇਨ ਨਾਲ ਜੋੜਿਆ ਗਿਆ ਹੈ ਅਤੇ ਸ਼ਹਿਰ ਦੀ ਹਰ ਗਲੀ ਤੇ ਸੜਕ ਨੂੰ ਪੱਕਾ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਭਵਾਨੀਗੜ ਸ਼ਹਿਰ ਵਿੱਚ ਵੱਡੇ ਸ਼ਹਿਰਾਂ ਵਿੱਚ ਉਪਲਬਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨਾਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਤੇ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਲਈ ਗ੍ਰਾਂਟਾਂ ਲਿਆਉਣੀਆਂ ਨਿੱਜੀ ਪੱਧਰ ’ਤੇ ਯਕੀਨੀ ਬਣਾਈਆਂ ਜਾਂਦੀਆਂ ਹਨ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਹੁਣ ਨਗਰ ਕੌਂਸਲ ਦੀ ਅਗਵਾਈ ਕਾਂਗਰਸ ਪਾਰਟੀ ਦੇ ਹੱਥ ਆਉਣ ਤੋਂ ਬਾਅਦ ਸ਼ਹਿਰ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਭਵਾਨੀਗੜ ਸ਼ਹਿਰ ਵਿਚ ਕਾਂਗਰਸ ਪਾਰਟੀ ਵੱਲੋਂ ਅਜਿਹਾ ਬਾਇਓਡਾਇਵਰਸਿਟੀ ਪਾਰਕ ਤਿਆਰ ਕਰਵਾਇਆ ਗਿਆ ਹੈ ਜੋ ਵੱਡੇ-ਵੱਡੇ ਸ਼ਹਿਰਾਂ ਵਿਚ ਵੀ ਉਪਲਬਧ ਨਹੀਂ। ਉਨਾਂ ਕਿਹਾ ਕਿ ਹੁਣ ਸਿਰਫ਼ ਪਾਰਕ ਜਾਂ ਹੋਰ ਬੁਨਿਆਦੀ ਸਹੂਲਤਾਂ ਹੀ ਨਹੀਂ ਸਗੋਂ ਭਵਾਨੀਗੜ ਸ਼ਹਿਰ ਵਾਸੀਆਂ ਨੂੰ ਲੋੜੀਂਦੀ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾਵੇਗਾ।
ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਪਾਰਟੀ ਅਬਜ਼ਰਬਰ ਕੁਲਵੰਤ ਰਾਏ ਸਿੰਗਲਾ, ਪਰਦੀਪ ਕੱਦ ਮਾਰਕੀਟ ਕਮੇਟੀ ਚੇਅਰਮੈਨ, ਵਰਿੰਦਰ ਪੰਨਵਾਂ ਬਲਾਕ ਸੰਮਤੀ ਚੇਅਰਮੈਨ, ਜਗਤਾਰ ਨਮਾਦਾਂ, ਮਹੇਸ਼ ਕੁਮਾਰ ਵਰਮਾ, ਰਣਜੀਤ ਸਿੰਘ ਤੂਰ, ਸੁਖਜਿੰਦਰ ਸਿੰਘ ਤੂਰ, ਸੁਖਵੀਰ ਸਿੰਘ ਸੁੱਖੀ, ਵਿਪਨ ਸ਼ਰਮਾ, ਫਕੀਰ ਚੰਦ ਸਿੰਗਲਾ, ਸੁਖਮਹਿੰਦਰਪਾਲ ਸਿੰਘ ਤੂਰ, ਸੁਰਜੀਤ ਸਿੰਘ ਮੱਟਰਾਂ, ਬਿੱਟੂ ਖਾਨ, ਜੀਤ ਸਿੰਘ, ਗਿੰਨੀ ਕੱਦ ਅਤੇ ਜਰਨੈਲ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ
Related posts
Subscribe
* You will receive the latest news and updates on your favorite celebrities!
Quick Cook!
Review Of Healthy Breakfast Meals For Energy Boost
Lorem ipsum dolor sit amet, consectetur adipiscing elit. Quisque hendrerit fringilla enim, ut scelerisque dui. In hac habitasse platea dictumst….