Subscribe Now

* You will receive the latest news and updates on your favorite celebrities!

Trending News

Blog Post

ਧਰਮਸੋਤ ਨੇ ਜੰਗਲਾਤ ਵਿਭਾਗ ਦੇ ਰੁੱਖ ਕੱਟਣ ਤੇ ਵੇਚਣ ਦੀਆਂ ਖ਼ਬਰਾਂ ਦੀ 7 ਦਿਨਾਂ ‘ਚ ਰਿਪੋਰਟ ਮੰਗੀ
Lifestyle, News

ਧਰਮਸੋਤ ਨੇ ਜੰਗਲਾਤ ਵਿਭਾਗ ਦੇ ਰੁੱਖ ਕੱਟਣ ਤੇ ਵੇਚਣ ਦੀਆਂ ਖ਼ਬਰਾਂ ਦੀ 7 ਦਿਨਾਂ ‘ਚ ਰਿਪੋਰਟ ਮੰਗੀ 

ਧਰਮਸੋਤ ਨੇ ਜੰਗਲਾਤ ਵਿਭਾਗ ਦੇ ਰੁੱਖ ਕੱਟਣ ਤੇ ਵੇਚਣ ਦੀਆਂ ਖ਼ਬਰਾਂ ਦੀ 7 ਦਿਨਾਂ ‘ਚ ਰਿਪੋਰਟ ਮੰਗੀ
ਚੰਡੀਗੜ੍ਹ, 22 ਨਵੰਬਰ:
ਪੰਜਾਬ ਦੇ ਜੰਗਲਾਤ ਵਿਭਾਗ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਜ਼ਿਲ੍ਹਾ ਰੂਪਨਗਰ ਦੇ ਬੇਲਾ ਅਤੇ ਕਮਾਲਪੁਰ ਖੇਤਰ ‘ਚ ਵਿਭਾਗ ਦੇ ਰੁੱਖ ਗ਼ੈਰ ਕਾਨੂੰਨੀ ਤੌਰ ‘ਤੇ ਕੱਟਣ ਤੇ ਵੇਚਣ ਸੰਬੰਧੀ ਖ਼ਬਰਾਂ ਦਾ ਗੰਭੀਰ ਨੋਟਿਸ ਲਿਆ ਹੈ।
ਸ. ਧਰਮਸੋਤ ਨੇ ਇੱਕ ਪ੍ਰੈਸ ਬਿਆਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਬੇਲਾ ਅਤੇ ਕਮਾਲਪੁਰ ਜੰਗਲਾਤ ਖੇਤਰ ‘ਚ ਵੱਖ-ਵੱਖ ਰੁੱਖਾਂ ਨੂੰ ਗ਼ੈਰਕਾਨੂੰਨੀ ਤੌਰ ‘ਤੇ ਕੱਟਣ ਤੇ ਵੇਚਣ ਸੰਬੰਧੀ ਖ਼ਬਰਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ ਨੂੰ ਇਸ ਮਾਮਲੇ ਦੀ 7 ਦਿਨਾਂ ‘ਚ ਜਾਂਚ ਕਰਵਾ ਕੇ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਜੰਗਲਾਤ ਮੰਤਰੀ ਨੇ ਕਿਹਾ ਕਿ ਜਾਂਚ ਰਿਪੋਰਟ ‘ਚ ਵਿਭਾਗ ਦੇ ਕਿਸੇ ਵੀ ਅਧਿਕਾਰੀ/ਕਰਮਚਾਰੀ ਜਾਂ ਕਿਸੇ ਵੀ ਹੋਰ ਵਿਅਕਤੀ ਦਾ ਦੋਸ਼ ਸਾਹਮਣੇ ਆਉਣ ‘ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

Related posts

Lifestyle, News

ਪਰਾਲੀ ਨੂੰ ਅੱਗ ਲਾਏ ਬਿਨਾਂ ਕਣਕ ਦੀ ਬਿਜਾਈ ਕਰਨ ਵਾਲੇ ਪਿੰਡ ਕੁੱਪ ਦੇ ਕਿਸਾਨਾਂ ਦੀ ਐਸ.ਡੀ.ਐਮ ਨੇ ਕੀਤੀ ਹੌਸਲਾ ਅਫਜ਼ਾਈ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜਿਆਂ ਖੇਤ ਵਿਚ ਹੀ ਸੰਭਾਲਣਾ ਸਮੇਂ ਦੀ ਮੁੱਖ ਲੋੜ: ਐਸ.ਡੀ.ਐਮ. 

Leave a Reply

Required fields are marked *