12.5 C
New York
Sunday, April 2, 2023

Buy now

spot_img

ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ ਦੇਵੇਗੀ ਆਰਜੀ ਮਨਜ਼ੂਰੀ

ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ ਦੇਵੇਗੀ ਆਰਜੀ ਮਨਜ਼ੂਰੀ
ਚੰਡੀਗੜ•, 19 ਨਵੰਬਰ:
ਧਰਤੀ ਹੇਠੋਂ ਪਾਣੀ ਕੱਢਣ ਲਈ ਬਣਾਏ ਡਰਾਫਟ ਦੇ ਦਿਸ਼ਾਂ-ਨਿਰਦੇਸ਼ ਜਦੋਂ ਤੱਕ ਫਾਈਨਲ ਨਹੀਂ ਹੋ ਜਾਂਦੇ, ਓਦੋਂ ਤੱਕ ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ (ਪੀ.ਡਬਲਯੂ.ਆਰ.ਡੀ.ਏ.) ਸੂਬੇ ਦੀਆਂ ਉਦਯੋਗਿਕ ਅਤੇ ਵਪਾਰਕ ਇਕਾਈਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਕੱਢਣ ਦੀ ਆਰਜੀ ਮਨਜ਼ੂਰੀ ਦੇਵੇਗੀ। ਇਸ ਤੋਂ ਪਹਿਲਾਂ ਅਜਿਹੀਆਂ ਇਕਾਈਆਂ ਨੂੰ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਅਥਾਰਟੀ ਵਲੋਂ 12 ਨਵੰਬਰ, 2020 ਨੂੰ ਧਰਤੀ ਹੇਠੋਂ ਪਾਣੀ ਕੱਢਣ ਅਤੇ ਸੰਭਾਲ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ‘ਤੇ ਜਨਤਾ ਦੇ ਇਤਰਾਜ਼ਾਂ ਦੀ ਮੰਗ ਕੀਤੀ ਗਈ ਸੀ। ਇਹ irrigation.punjab.gov.in ਵੈੱਬਸਾਈਟ ‘ਤੇ “ਨੋਟਿਸ ਬੋਰਡ, ਵਟਸ ਨਿਊ“ ਫੋਲਡਰ ਵਿੱਚ ਅਤੇ ਵੈੱਬਸਾਈਟ www.punjab.gov.in ‘ਤੇ “ਵਟਸ ਨਿਊ“ ਫੋਲਡਰ ਵਿੱਚ ਉਪਲੱਬਧ ਹੈ।
ਉਨ•ਾਂ ਅੱਗੇ ਦੱਸਿਆ ਕਿ ਅਥਾਰਟੀ ਇਸ ਸ਼ਰਤ ‘ਤੇ ਆਰਜੀ ਮਨਜ਼ੂਰੀ ਦੇਵੇਗੀ ਕਿ ਬਿਨੈਕਾਰ ਡਰਾਫਟ ਵਿੱਚ ਦਰਜ ਦਿਸ਼ਾਂ-ਨਿਰਦੇਸ਼ਾਂ ਦੀਆਂ ਸਰਤਾਂ ਦੀ ਪਾਲਣਾ ਕਰੇਗਾ ਅਤੇ ਜਦੋਂ ਅੰਤਮ ਦਿਸ਼ਾ ਨਿਰਦੇਸ਼ ਨੋਟੀਫਾਈ ਕੀਤੇ ਜਾਣਗੇ ਤਾਂ ਉਨ•ਾਂ ਦੀ ਪਾਲਣਾ ਵੀ ਕਰੇਗਾ। ਡਰਾਫਟ ਵਿੱਚ ਦਰਜ ਦਿਸ਼ਾਂ-ਨਿਰਦੇਸ਼ਾਂ ਤਹਿਤ ਆਰਜੀ ਆਗਿਆ ਲੈਣ ਦੇ ਇੱਛੁਕ ਵਿਅਕਤੀ ਉੱਪਰ ਦੱਸੀਆਂ ਵੈਬਸਾਈਟਾਂ ‘ਤੇ ਉਪਲਬਧ ਫਾਰਮ ਰਾਹੀਂ ਅਥਾਰਟੀ ਨੂੰ ਅਰਜੀ ਭੇਜ ਸਕਦੇ ਹਨ।
ਉਨ•ਾਂ ਦੱਸਿਆ ਕਿ ਨੱਥੀ ਕੀਤੇ ਲੋੜੀਂਦੇ ਕਾਗਜ਼ਾਂ ਅਤੇ ਨਿਰਧਾਰਤ ਫੀਸ ਸਮੇਤ ਐਪਲੀਕੇਸ਼ਨ ਫਾਰਮ ਰਜਿਸਟਰਡ ਡਾਕ ਰਾਹੀਂ ਪੰਜਾਬ ਵਾਟਰ ਰੈਗੂਲੇਸਨ ਐਂਡ ਡਿਵੈਲਪਮੈਂਟ ਅਥਾਰਟੀ, ਐਸਸੀਓ 149-152, ਤੀਜੀ ਮੰਜਲ, ਸੈਕਟਰ 17-ਸੀ ਚੰਡੀਗੜ•, 160017 ਜਾਂ permission.pwrda0punjab.gov.in ਈਮੇਲ ਰਾਹੀਂ ਭੇਜੀ ਜਾ ਸਕਦੀ ਹੈ। ਬੁਲਾਰੇ ਅਨੁਸਾਰ ਕਿਸੇ ਵੀ ਕੰਮ ਦੇ ਦਿਨਾਂ ਵਿਚ ਦਫ਼ਤਰੀ ਸਮੇਂ ਦੌਰਾਨ ਫੋਨ ਨੰਬਰ 8847469231 ਜਾਂ ਈ-ਮੇਲ query.pwrda0punjab.gov.in ਰਾਹੀਂ ਪੁੱਛਗਿੱਛ ਕੀਤੀ ਜਾ ਸਕਦੀ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
3,758FollowersFollow
0SubscribersSubscribe
- Advertisement -spot_img

Latest Articles