ਮਲੇਰਕੋਟਲਾ/ ਸੰਗਰੂਰ , 22 ਮਈ
ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ ਸਿਮਰਪਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤੀ ਸਾਲ 2021-22 ਲਈ ਦਫ਼ਤਰ ਉਪ ਮੰਡਲ ਮੈਜਿਸਟੇਰਟ, ਮਾਲੇਰਕੋਟਲਾ ਜ਼ਿਲਾ ਸੰਗਰੂਰ ਵਿਖੇ ਸਾਈਕਲ ਸਟੈਂਡ ਅਤੇ ਚਾਹ-ਦੁੱਧ ਦੀ ਕੰਟੀਨ ਦੇ ਠੇਕੇ ਦੀ ਬੋਲੀ 3 ਜੂਨ ਦਿਨ ਵੀਰਵਾਰ ਨੂੰ ਸਵੇਰੇ 11:00 ਵਜੇ ਤਹਿਸੀਲ ਦਫ਼ਤਰ ਮਾਲੇਰਕੋਟਲਾ ਵਿਖੇ ਕਰਵਾਈ ਜਾਵੇਗੀ।
ਉਨਾਂ ਦੱਸਿਆ ਕਿ ਬੋਲੀ ਦੀ ਸਾਰੀ ਰਕਮ ਮੌਕੇ ’ਤੇ ਵਸੂਲ ਕੀਤੀ ਜਾਵੇਗੀ, ਬੋਲੀ ਦੀ ਮੰਨਜੂਰੀ ਤੌਂ ਤੁਰੰਤ ਬਾਅਦ ਸਬੰਧਤ ਵਿਅਕਤੀ ਇੱਕ ਇਕਰਾਰਨਾਮਾ ਪੇਸ਼ ਕਰੇਗਾ ਅਤੇ ਇੱਕ ਜਾਮਨ ਦੀ ਜਾਮਨੀ ਵੀ ਦੇਣੀ ਪਵੇਗੀ, ਠੇਕੇਦਾਰ ਕੰਟੀਨ ਉੱਤੇ ਵਸਤੂਆਂ ਨੂੰ ਮਾਰਕਿਟ ਰੇਟ ਅਨੁਸਾਰ ਹੀ ਵੇਚਣ ਦਾ ਪਾਬੰਦ ਹੋਵੇਗਾ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਦਾ ਜਿੰਮੇਵਾਰ ਹੋਵੇਗਾ। ਠੇਕੇਦਾਰ ਕੰਟੀਨ ਆਰਜੀ ਤੌਰ ਤੇ ਬਣਾ ਲਵੇਗਾ ਅਤੇ ਸਮਾਂ ਪੂਰਾ ਹੋਣ ਮਗਰੋਂ ਉਸ ਕੰਟੀਨ ਦਾ ਮਲਬਾ ਉਠਾਉਣਾ ਪਵੇਗਾ। ਹਰ ਬੋਲੀ ਦੇਣ ਵਾਲੇ ਵਿਅਕਤੀ ਨੰੂ ਬੋਲੀ ਦੇਣ ਤੋਂ ਪਹਿਲਾਂ ਮੁਬਲਿੱਗ 10 ਹਜ਼ਾਰ ਰੁਪਏ ਬਤੌਰ ਜਮਾਨਤ ਤਹਿਸੀਲਦਾਰ, ਮਲੇਰਕੋਟਲਾ ਕੋਲ ਜਮਾਂ ਕਰਵਾਏ ਜਾਣਗੇ। ਠੇਕੇਦਾਰ ਦਫ਼ਤਰ ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ ਅਤੇ ਤਹਿਸੀਲ ਕੰਪਲੈਕਸ ਮਾਲੇਰਕੋਟਲਾ ਵਿੱਚ ਸਿਰਫ ਇੱਕ ਇੱਕ ਥਾਂ ਤੇ ਬੈਠ ਕੇ ਕੰਟੀਨ ਚਲਾਏਗਾ।
ਉਨਾਂ ਕਿਹਾ ਕਿ ਜੇਕਰ ਉਕਤ ਮਿਤੀ ਨੂੰ ਕੋਈ ਸਰਕਾਰੀ ਛੁੱਟੀ ਹੋ ਜਾਂਦੀ ਹੈ ਤਾਂ ਇਹ ਬੋਲੀ ਅਗਲੇ ਕੰਮ ਵਾਲੇ ਦਿਨ ਇਸ ਸਥਾਨ ਤੇ ਅਤੇ ਇਸੇ ਸਮੇਂ ’ਤੇ ਹੀ ਕਰਵਾਈ ਜਾਵੇਗੀ ਅਤੇ ਬਾਕੀ ਦੀਆਂ ਸ਼ਰਤਾਂ ਮੌਕੇ ’ਤੇ ਸੁਣਾਈਆਂ ਜਾਣਗੀਆਂ। ਠੇਕੇਦਾਰ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦਾ ਪਾਬੰਦ ਹੋਵੇਗਾ।