Wednesday , July 8 2020
Breaking News

ਦੋ ਕਰੋਨਾ ਪਾਜ਼ੀਟਿਵ ਔਰਤਾਂ ਨੇ ਤੰਦਰੁਸਤ ਬੱਚਿਆਂ ਨੂੰ ਜਨਮ ਦਿੱਤਾ : ਸੋਨੀ

ਦੋ ਕਰੋਨਾ ਪਾਜ਼ੀਟਿਵ ਔਰਤਾਂ ਨੇ ਤੰਦਰੁਸਤ ਬੱਚਿਆਂ ਨੂੰ ਜਨਮ ਦਿੱਤਾ : ਸੋਨੀ
ਗੌਰਮਿੰਟ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਕਰਵਾਏ ਗਏ ਜਣੇਪੇ
ਚੰਡੀਗੜ, 19 ਜੂਨ
ਅੱਜ ਜਿਥੇ ਪੰਜਾਬ ਸਮੇਤ ਪੂਰਾ ਦੇਸ਼ ਕਰੋਨਾ ਸੰਕਟ ਦਾ ਡਟ ਕੇ ਮੁਕਾਬਲਾ ਕਰ ਰਿਹਾ ਹੈ ਉਥੇ ਕਰੋਨਾ ਦੀ ਲਾਗ ਨਾਲ ਲੜ ਰਹੀਆਂ ਦੋ ਗਰਭਵਤੀ ਔਰਤਾਂ ਨੇ ਗੌਰਮਿੰਟ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਤੰਦਰੁਸਤ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਦਿੰਦਿਆਂ ਦੱਸਿਆ ਕਿ ਦੋਵੇਂ ਕੋਵਿਡ ਪੋਜ਼ੀਵਿਟ ਔਰਤਾਂ ਦੀ ਡਲਿਵਰੀ ਗੌਰਮਿੰਟ ਮੈਡੀਕਲ ਅਤੇ ਰਜਿੰਦਰਾ ਹਸਪਤਾਲ, ਪਟਿਆਲਾ ਦੇ ਓਬੀਐਸ ਅਤੇ ਗਾਇਨੀ ਵਿਭਾਗ ਦੇ ਕੋਵਿਡ ਲੇਬਰ ਰੂਮ ਵਿੱਚ ਕਰਵਾਈ ਗਈ ਹੈ।
ਸ਼੍ਰੀ ਸੋਨੀ ਨੇ ਅੱਗੇ ਦੱਸਿਆ ਕਿ ਦੋਵੇਂ ਮਰੀਜ਼ਾਂ ਵਿੱਚੋਂ ਇਕ ਦੀ 37 ਹਫ਼ਤਿਆਂ ਦੀ ਆਈਵੀਐਫ ਗਰਭ ਅਵਸਥਾ ਪ੍ਰੀਕਲੈਮਸੀਆ ਅਤੇ ਬ੍ਰੀਚ ਪ੍ਰਜ਼ੈਨਟੇਸ਼ਨ ਦੇ ਨਾਲ ਸੀ। ਜਣੇਪੇ ਦੇ ਸੰਕੇਤਾਂ ਲਈ 18 ਜੂਨ 2020 ਨੂੰ ਕੋਵਿਡ-ਐਲਆਰ ਮੁਖੀ ਡਾ. ਪ੍ਰਨੀਤ ਕੌਰ (ਪ੍ਰੋਫੈਸਰ) ਦੀ ਅਗਵਾਈ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਸ ਦੀ ਟੀਮ ਵੱਲੋਂ ਐਨੇਸਥੀਸੀਆ ਅਤੇ ਬਾਲ ਰੋਗ ਵਿਭਾਗ ਦੇ ਸਹਿਯੋਗ ਨਾਲ ਐਲਐਸਸੀਐਸ ਕੀਤਾ ਗਿਆ ਸੀ ਅਤੇ ਹੁਣ ਜਣੇਪੇ ਤੋਂ ਬਾਅਦ ਬਾਲ ਰੋਗ ਮਾਹਰਾਂ ਅਤੇ ਪਰਿਵਾਰ ਦੀ ਦੇਖਰੇਖ ਵਿੱਚ ਮਾਂ ਅਤੇ ਬੱਚਾ ਬਿਲਕੁਲ ਠੀਕ-ਠਾਕ ਹੈ।
ਦੂਜੀ ਕਰੋਨਾ ਪਾਜ਼ੀਟਿਵ ਗਰਭਵਤੀ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਦੂਜੀ ਮਰੀਜ਼ ਦੀ ਗਰਭ ਅਵਸਥਾ ਵੀ ਪ੍ਰੀਕਲੈਮਸੀਆ ਦੇ ਨਾਲ ਸੀ, ਜਿਸ ਦੀ ਨਾਰਮਲ ਡਲਿਵਰੀ ਓਬਸਟੇਟਿ੍ਰਕਸ ਅਤੇ ਗਾਇਨਾਕੋਲੋਜੀ ਵਿਭਾਗ ਦੀ ਮੁਖੀ ਡਾ. ਸ਼੍ਰੀਮਤੀ ਮੋਹੀ ਦੇ ਮਾਗਰਦਰਸ਼ਨ ਹੇਠ ਕਰਵਾਈ ਗਈ। ਜਣੇਪੇ ਤੋਂ ਬਾਅਦ ਮਾਂ ਤੇ ਬੱਚਾਂ ਦੋਵੇਂ ਠੀਕ ਹਨ ਅਤੇ ਨਿਗਰਾਨੀ ਅਧੀਨ ਹਨ।
ਉਨਾਂ ਕਿਹਾ ਕਿ ਕਰੋਨਾ ਸੰਕਟ ਦਰਮਿਆਨ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਲੋਂ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਵੀ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਉਠਾਏ ਜਾ ਰਹੇ ਹਨ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *