ਦਿੱਲੀ ਦੇ ਪ੍ਰਦੂਸ਼ਨ ’ਚ ਦਿੱਲੀ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ-ਪ੍ਰੋ. ਏ.ਐਸ. ਮਰਵਾਹਾ
-ਜਦੋਂ ਪੰਜਾਬ ਦਾ ਹਵਾ ਮਿਆਰੀ ਸੂਚਕ ਅੰਕ ਦਿੱਲੀ ਤੋਂ ਘੱਟ ਹੈ ਤਾਂ ਪੰਜਾਬ ਨੂੰ ਕਿਵੇਂ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ-ਚੇਅਰਮੈਨ ਪੀ.ਪੀ.ਸੀ.ਬੀ.
-ਪੰਜਾਬ ਸਰਕਾਰ ਤੇ ਪ੍ਰਦੂਸ਼ਨ ਰੋਕਥਾਮ ਬੋਰਡ ਹਵਾ ਦੇ ਮਿਆਰੀ ਸੂਚਕ ਅੰਕ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ-ਪੋ੍ਰ. ਮਰਵਾਹਾ
-ਪੰਜਾਬ ’ਚੋਂ ਅੱਗ ਦੀਆਂ ਘਟਨਾਵਾਂ ਨਾਲ ਉਡਣ ਵਾਲੇ ਧੂੜਕਣਾਂ ਦਾ ਦਿੱਲੀ ਤਾਂ ਕੀ ਅੰਬਾਲਾ ਤੱਕ ਵੀ ਪੁੱਜਣਾ ਮੁਸ਼ਕਿਲ
ਪਟਿਆਲਾ/ਚੰਡੀਗੜ, 2 ਨਵੰਬਰ:
ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਮੈਨ ਪੋ੍ਰ. ਐਸ.ਐਸ. ਮਰਵਾਹਾ ਨੇ ਦਿੱਲੀ ਦੇ ਪ੍ਰਦੂਸ਼ਨ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦਾਅਵਿਆਂ ਨੂੰ ਦਲੀਲਾਂ ਸਹਿਤ ਨਕਾਰਦਿਆਂ ਅੱਜ ਇੱਥੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਨ ਵਿੱਚ ਉਥੋਂ ਦੇ ਅੰਦਰੂਨੀ ਕਾਰਕਾਂ ਦਾ ਹੀ ਯੋਗਦਾਨ ਹੈ, ਜਿਸ ਦਾ ਉੱਚ ਪੱਧਰੀ ਵਿਗਿਆਨਕ ਅਧਿਐਨ ਕਰਵਾਉਣਾ ਅਤਿ ਜਰੂਰੀ ਹੈ।
ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਚੇਅਰਮੈਨ ਪੋ੍ਰ. ਮਰਵਾਹਾ ਨੇ ਕਿਹਾ ਕਿ ਜਦੋਂ ਝੋਨੇ ਦੇ ਸੀਜਨ ਵਿੱਚ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਹਵਾ ਮਿਆਰੀ ਸੂਚਕ ਅੰਕ (ਏ.ਕਿਊ.ਆਈ.) ਹਰਿਆਣਾ ਦੇ ਦਿੱਲੀ ਨਾਲ ਲੱਗਦੇ ਪ੍ਰਮੁੱਖ ਸ਼ਹਿਰਾਂ ਨਾਲੋਂ ਮੁਕਾਬਤਨ ਬਹੁਤ ਘੱਟ ਹੈ ਤਾਂ ਉਸ ਮੌਕੇ ਪੰਜਾਬ ਦੇ ਕਿਸਾਨਾਂ ਸਿਰ ਦਿੱਲੀ ਦੇ ਪ੍ਰਦੂਸ਼ਨ ਦਾ ਦੋਸ਼ ਮੜਨਾ ਗ਼ਲਤ ਹੈ। ਉਨਾਂ ਕਿਹਾ ਕਿ ਪ੍ਰਦੂਸ਼ਨ ਦੇ ਮੁੱਖ ਕਾਰਕਾਂ ਪੀਐਮ-10 ਅਤੇ ਪੀਐਮ-2.5 (ਧੂੜ ਕਣ) ਕ੍ਰਮਵਾਰ 25 ਤੋਂ 30 ਕਿਲੋਮੀਟਰ ਅਤੇ 100 ਤੋਂ 150 ਕਿਲੋਮੀਟਰ ਦੀ ਦੂਰੀ ਹੀ ਹਵਾ ’ਚ ਤੈਅ ਕਰ ਸਕਦੇ ਹਨ। ਉਨਾਂ ਕਿਹਾ ਕਿ ਮਿਸਾਲ ਵਜੋਂ ਪਟਿਆਲਾ ਦੇ ਧੂੜ ਕਣ ਅੰਬਾਲਾ ਤੱਕ ਤਾਂ ਪਹੁੰਚ ਨਹੀਂ ਸਕਦੇ ਤਾਂ ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਪਰਾਲੀ ਦਾ ਧੰੂਆਂ ਦਿੱਲੀ ਦੇ ਪ੍ਰਦੂਸ਼ਨ ਲਈ ਜ਼ਿੰਮੇਵਾਰ ਹੈ।
ਪੋ੍ਰ. ਮਰਵਾਹਾ ਨੇ ਇਸ ਮੌਕੇ ਕੰਪਿਊਟਰ ’ਤੇ ਪੇਸ਼ਕਾਰੀ ਸਹਿਤ ਤੱਥਾਂ ਨੂੰ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ ਤੇ ਪਟਿਆਲਾ ਦੇ ਮੁਕਾਬਲਤਨ ਸੋਨੀਪਤ, ਪਾਣੀਪਤ, ਕਰਨਾਲ ਤੇ ਜੀਂਦ ਦੇ ਮਿਆਰੀ ਹਵਾ ਸੂਚਕ ਅੰਕ ਦਾ ਪੱਧਰ ਬਹੁਤ ਹੀ ਖਰਾਬ ਹੈ ਜਦਕਿ ਪੰਜਾਬ ’ਚ ਪਰਾਲੀ ਦੀ ਸਾਂਭ-ਸੰਭਾਲ ਦੇ ਸੀਜਨ ਦੌਰਾਨ ਇਹ ਸੂਚਕ ਅੰਕ ਸੰਤੋਖਜਨਕ ਤੋਂ ਦਰਮਿਆਨਾ ਹੈ। ਇਸ ਤੋਂ ਭਲੀਭਾਂਤ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਨੂੰ ਬਿਨਾਂ ਵਜਾ ਹੀ ਦਿੱਲੀ ਦੇ ਪ੍ਰਦੂਸਨ ਦਾ ਦੋਸ਼ੀ ਬਣਾਇਆ ਜਾ ਰਿਹਾ ਹੈ।
ਚੇਅਰਮੈਨ ਨੇ ਝੋਨੇ ਦੇ ਸੀਜਨ ਦੇ ਨਿਪਟਾਰੇ ਤੋਂ ਬਾਅਦ ਦੇ ਮਹੀਨਿਆਂ ਦਸੰਬਰ, ਜਨਵਰੀ ਤੇ ਫਰਵਰੀ ਦਾ ਵਿਸ਼ੇਸ਼ ਹਵਾਲਾ ਦਿੰਦਿਆਂ ਕਿਹਾ ਕਿ ਦਿੱਲੀ ਤੇ ਇਸਦੇ ਆਸਪਾਸ ਦੇ ਇਲਾਕਿਆਂ ’ਚ ਇਨਾਂ ਮਹੀਨਿਆਂ ਦੌਰਾਨ ਪਾਏ ਜਾਂਦੇ ਪ੍ਰਦੂਸ਼ਨ ਦਾ ਕਿਸ ਨੂੰ ਦੋਸ਼ੀ ਮੰਨਿਆ ਜਾਵੇਗਾ, ਕਿਉਂਜੋ ਉਸ ਮੌਕੇ ਤਾਂ ਪੰਜਾਬ ’ਚ ਪਰਾਲੀ ਨੂੰ ਅੱਗ ਲੱਗਣ ਵਾਲੀ ਕੋਈ ਘਟਨਾ ਨਹੀਂ ਹੋ ਰਹੀ ਹੁੰਦੀ।
ਪੋ੍ਰ. ਮਰਵਾਹਾ ਨੇ ਕਿਹਾ ਕਿ ਧੂੜਕਣਾਂ ਦੀ ਪੀਐਮ-2.5 ਸ਼੍ਰੇਣੀ ਦਾ ਅਪ੍ਰੈਲ 2019 ਤੇ 2020 ਦੇ ਤੁਲਨਾਤਮਕ ਅਧਿਐਨ ਤੋਂ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਅੰਦਰੂਨੀ ਕਾਰਕਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਕਿਉਂਜੋ ਲਾਕਡਾਊਨ ਦੌਰਾਨ ਵੀ ਦਿੱਲੀ ਦਾ ਮਿਆਰੀ ਹਵਾ ਸੂਚਕ ਅੰਕ ਕੋਈ ਜ਼ਿਆਦਾ ਸੰਤੋਖਜਨਕ ਨਹੀਂ ਪਾਇਆ ਗਿਆ। ਉਨਾਂ ਨਾਲ ਹੀ ਜ਼ਿਕਰ ਕੀਤਾ ਕਿ ਧੂੜ ਕਣਾਂ ਦੀ ਸ਼੍ਰੇਣੀ ਪੀਐਮ-10 ਦੀ ਦਿੱਲੀ ਦੇ ਵੱਖੋ-ਵੱਖ ਥਾਵਾਂ ’ਤੇ ਅਕਤੂਬਰ 2020 ਦੀ ਸੰਘਣੇਪਣ ਨੂੰ ਜੇਕਰ ਵਾਚਿਆ ਜਾਵੇ ਇਸ ਤੋਂ ਸਪੱਸ਼ਟ ਹੋ ਜਾਵੇਗਾ ਕਿ ਦਿੱਲੀ ਦੇ ਪ੍ਰਦੂਸ਼ਨ ’ਚ ਪੰਜਾਬ ਦਾ ਯੋਗਦਾਨ ਬਿਲਕੁਲ ਨਹੀਂ ਹੈ।
ਚੇਅਰਮੈਨ ਮਰਵਾਹਾ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਵੱਲੋਂ ਝੋਨੇ ਦੀ ਪਰਾਲੀ ਤੇ ਰਹਿੰਦ-ਖੰੂਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਜਿੱਥੇ ਜਾਗਰੂਕਤਾ ਨੂੰ ਵਧਾਇਆ ਜਾ ਰਿਹਾ ਹੈ, ਉਥੇ ਐਨ.ਐਸ.ਐਸ. ਵਲੰਟੀਅਰਾਂ ਰਾਹੀਂ ਕੁਝ ਚੋਣਵੇਂ ਕਿਸਾਨਾਂ ਦੇ ਖੇਤਾਂ ’ਚ ਸੂਖਮ ਜੈਵਿਕ ਤਕਨੀਕਾਂ ਰਾਹੀਂ ਪਰਾਲੀ ਦੇ ਖੇਤ ’ਚ ਹੀ ਨਿਪਟਾਰੇ ਦਾ ਤਜਰਬਾ ਕੀਤਾ ਜਾ ਰਿਹਾ ਹੈ ਜਿਸ ਲਈ ਇੱਕ ਵਲੰਟੀਅਰ ਪੂਰੇ 45 ਦਿਨ ਦੀ ਇਸ ਪ੍ਰਿਆ ਦੌਰਾਨ ਨਜ਼ਰ ਰੱਖ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇਨਸੀਟੂ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਪਿਛਲੇ ਸਾਲ ਤੱਕ 52000 ਮਸ਼ੀਨਰੀ ਉਪਲਬੱਧ ਕਰਵਾਈ ਗਈ ਤੇ ਇਸ ਸਾਲ 23000 ਪਰਾਲੀ ਸੰਭਾਲ ਯੰਤਰ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਰਹੇ ਹਨ।
ਉਨਾਂ ਦੱਸਿਆ ਕਿ ਪਿਛਲੇ ਸਾਲ ਭਾਵੇਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਾਲ 2018 ਤੋਂ ਗਿਣਤੀ ’ਚ ਵੱਧ ਸਨ ਪਰੰਤੂ ਰਕਬੇ ਪੱਖੋਂ 10 ਤੋਂ 12 ਫੀਸਦੀ ਘੱਟ ਸਨ। ਇਸੇ ਤਰਾਂ ਇਸ ਸਾਲ ਜਦੋਂ 148 ਲੱਖ ਮੀਟਿ੍ਰਕ ਟਨ ਝੋਨਾ ਸੰਭਾਲਿਆ ਜਾ ਚੁੱਕਾ ਹੈ ਤਾਂ ਹੁਣ ਤੱਕ ਦੀਆਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਪਿਛਲੇ ਸਾਲ ਅੱਜ ਦੇ ਦਿਨ ਤੱਕ ਸੰਭਾਲੇ ਗਏ 114 ਮੀਟਿ੍ਰਕ ਟਨ ਮੁਕਾਬਲੇ ਘੱਟ ਹਨ। ਉਨਾਂ ਦੱਸਿਆ ਕਿ ਪੰਜਾਬ ਪ੍ਰਦੂਸਨ ਰੋਕਥਾਮ ਬੋਰਡ ਭਵਿੱਖ ਵਿੱਚ ਇਸ ਗੱਲ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਧੂੜ ਕਣਾਂ ਦੀ ਬਹੁਤ ਹੀ ਹਲਕੀ ਸ਼ੇ੍ਰਣੀ ਪੀਐਮ-1 ਦੇ ਦਿੱਲੀ ਤੇ ਪੰਜਾਬ ’ਚ ਅਧਿਐਨ ਦੀ ਕੋਸ਼ਿਸ਼ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਇਸ ਮੌਕੇ ਬੋਰਡ ਮੈਂਬਰ ਸਕੱਤਰ ਇੰਜ. ਕਰੁਨੇਸ਼ ਗਰਗ ਤੇ ਵਾਤਾਵਰਣ ਇੰਜੀਨੀਅਰ ਐਸ.ਐਸ. ਮਠਾੜੂ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
*****
Related posts
Subscribe
* You will receive the latest news and updates on your favorite celebrities!
Quick Cook!
Review Of Healthy Breakfast Meals For Energy Boost
Lorem ipsum dolor sit amet, consectetur adipiscing elit. Quisque hendrerit fringilla enim, ut scelerisque dui. In hac habitasse platea dictumst….