Subscribe Now

* You will receive the latest news and updates on your favorite celebrities!

Trending News

Blog Post

punjab

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰ ਵਿਖੇ ਕਰਵਾਏ ਲੇਖ ਮੁਕਾਬਲੇ *ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ ਅਤੇ ਰਾਹ ਦਸੇਰਾ- ਡਾ. ਪਰਮਿੰਦਰ ਸਿੰਘ 

ਸੰਗਰੂਰ, 30 ਮਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ । ਇਸ ਲੇਖ ਮੁਕਾਬਲੇ ਵਿੱਚ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆl ਇਹ ਜਾਣਕਾਰੀ ਮੁੱਖ ਅਧਿਆਪਕ ਡਾ.ਪਰਮਿੰਦਰ ਸਿੰਘ‌ ਨੇ ਦਿੱਤੀ।
ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ ਅਤੇ ਰਾਹ ਦਸੇਰਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਤਿਆਗ ਅਤੇ ਕੁਰਬਾਨੀ ਬਾਰੇ ਬਹੁਤ ਹੀ ਚੰਗੀ ਜਾਣਕਾਰੀ ਭਰਪੂਰ ਲੇਖ ਲਿਖੇ । ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਅਨੁ ਰਾਣੀ ਜਮਾਤ 7ਵੀਂ ਨੇ ਪਹਿਲਾ,ਰਾਜਨਦੀਪ ਕੌਰ ਜਮਾਤ 8ਵੀਂ ਨੇ ਦੂਜਾ ਅਤੇ ਲਵਪ੍ਰੀਤ ਸਿੰਘ ਜਮਾਤ 7ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਨੋਡਲ ਅਧਿਆਪਕ ਸ੍ਰੀਮਤੀ ਜਸਪ੍ਰੀਤ ਕੌਰ ਅਤੇ ਗਾਇਡ ਅਧਿਆਪਕ ਸ੍ਰੀ ਮੰਗਲ ਸਿੰਘ ਨੇ ਵਿਦਿਆਰਥੀਆ ਨੂੰ ਪ੍ਰੇਰਿਤ ਕੀਤਾ ਕਿ ਉਹ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਦੇ ਰਹਿਣ।

Related posts

punjab

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਇਲਾਕਾ ਵਾਸੀਆਂ ਦੇ ਸੁਪਨੇ ਨੂੰ ਪਹਿਨਾਇਆ ਅਮਲੀ ਜਾਮਾ-ਰਜ਼ੀਆ ਸੁਲਤਾਨਾ *ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਐਲਾਨਣ ਦੇ ਨਾਲ-ਨਾਲ ਹੋਰ ਵਿਕਾਸ ਪ੍ਰੋਜੈਕਟਾਂ ਦੇ ਖੁੱਲ੍ਹੇ ਗੱਫੇ ਦੇਣ ਲਈ ਕੈਬਨਿਟ ਮੰਤਰੀ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ *ਜ਼ਿਲ੍ਹਾ ਬਣਨ ਨਾਲ ਮਾਲੇਰੋਕਟਲਾ ਦੀ ਤਰੱਕੀ ਦੀ ਰਫ਼ਤਾਰ ’ਚ ਆਵੇਗੀ ਹੋਰ ਤੇਜ਼ੀ-ਕੈਬਨਿਟ ਮੰਤਰੀ 

punjab

सूचना एवं लोक संपर्क विभाग, पंजाब पंजाब सरकार द्वारा आक्सीजन की सप्लाई और बैडों की उपलब्धता को सुचारू बनाने के लिए समर्पित कंट्रोल रूम स्थापित राहुल तिवारी समेत सीनियर आई.ए.एस. अधिकारी और अजोए शर्मा इन सहूलतों का प्रबंध एवं निगरानी करेंगे 

Leave a Reply

Required fields are marked *