ਸੰਗਰੂਰ, 11 ਮਈ:
ਸਿਵਲ ਹਸਪਤਾਲ ’ਚ ਕੋਵਿਡ‘19 ਦੇ ਮਰੀਜ਼ ਦਾਖਲ ਹੋਣ ਕਾਰਣ ਕੋਵਿਡ ਵੈਕਸ਼ੀਨੇਸ਼ਨ ਸੈਂਟਰ ’ਚ ਵੈਕਸ਼ੀਨੇਸ਼ਨ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕੋਵਿਡ-19 ਦੀ ਬਿਮਾਰੀ ਦੀ ਲਾਗ ਲੱਗਣ ਦਾ ਖਤਰਾ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਲੋਕਾਂ ਨੂੰ ਹੋਰ ਵਧੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਵਲ ਹਸਪਤਾਲ ਸੰਗਰੂਰ ਦੀ ਥਾਂ ਤੇ ਪੁਲਿਸ ਲਾਈਨ ਹਸਪਤਾਲ ਸੰਗਰੂਰ ਵਿਖੇ ਕੋਵਿਡ ਵੈਕਸ਼ੀਨੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਹੁਣ ਸਿਵਲ ਹਸਪਤਾਲ ਦੀ ਥਾਂ ਪੁਲਿਸ ਲਾਈਨ ਹਸਪਤਾਲ ਸੰਗਰੂਰ ਵਿਖੇ ਕੋਵਿਡ ਵੈਕਸ਼ੀਨੇਸ਼ਨ ਕਰਵਾ ਸਕਦੇ ਹਨ।