(ਲਾਲੜੂ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਹਰਜੀਤ ਸਿੰਘ ਦੀ ਰਿਪੋਰਟ)
ਸਤਿੰਦਰ ਸਿੰਘ ਪੀ ਪੀ ਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ ਏ ਐਸ ਨਗਰ ਮੁਹਾਲੀ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕੀ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਨਸ਼ਾ ਤਸਕਰੀ ਦੀ ਰੋਕਥਾਮ ਸਬੰਧੀ ਦਿੱਤੀਆਂ ਹਦਾਇਤਾਂ ਅਨੁਸਾਰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਡਾ ਰਵਜੋਤ ਕੌਰ ਗਰੇਵਾਲ ਆਈ ਪੀ ਐਸ ਕਪਤਾਨ ਪੁਲਿਸ ਦਿਹਾਤੀ ਸ੍ਰੀ ਗੁਰਬਖਸ਼ੀਸ਼ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਸਰਕਲ ਡੇਰਾਬੱਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਥਾਣਾ ਅਫਸਰ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 20/02/2021 ਨੂੰ ਦੌਰਾਨੇ ਗਸ਼ਤ ਵਾ ਭੈੜੇ ਪੁਰਸ਼ਾ ਸ਼ੱਕੀ ਵਿਅਕਤੀਆ ਦੀ ਤਲਾਸ਼ ਵਿੱਚ ਨੇੜੇ ਸਰਕਾਰੀ ਸਕੂਲ ਲਾਲੜੂ ਸਲਿੱਪ ਰੋਡ ਤੇ ਲਾਲੜੂ ਪੁੱਜੇ ਤਾਂ ਇਕ ਮੋਨਾ ਨੌਜਵਾਨ ਵਜ਼ਨਦਾਰ ਬੈਗ ਪਾ ਕੇ ਰੋਡ ਦੀ ਸਾਈਡ ਤੇ ਖੜ੍ਹਾ ਸੀ ਜਿਸ ਨੂੰ ਸ਼ੱਕ ਦੀ ਬਿਨਾਂ ਤੇ ਪੁਲਿਸ ਪਾਰਟੀ ਨੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕਰਨ ਕੁਮਾਰ ਅਤੇ ਪੁੱਤਰ ਜਗਦੀਸ਼ ਕੁਮਾਰ ਦੱਸਿਆ ਵਾਸੀ ਪਿੱਪਲਾਂ ਵਾਲਾ ਮੁਹੱਲਾ ਪਿੰਡ ਪੱਟੀ ਜ਼ਿਲ੍ਹਾ ਤਰਨਤਾਰਨ ਦੱਸਿਆ ਜਿਸ ਦੇ ਕਬਜ਼ੇ ਵਾਲੇ ਬੈਗ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਸੀ ਤਲਾਸ਼ੀ ਲਈ ਮੌਕੇ ਪਰ ਪੀ ਪੀ ਐੱਸ ਗੁਰਪ੍ਰੀਤ ਸਿੰਘ ਜ਼ਿਲ੍ਹਾ ਐਸ ਏ ਐਸ ਨਗਰ ਨੂੰ ਬੁਲਾਇਆ ਗਿਆ ਉਕਤ ਵਿਅਕਤੀ ਕੋਲੋਂ ਤਲਾਸ਼ੀ ਲੈਣ ਤੇ 550 ਨਸ਼ੀਲੇ ਇੰਜੈਕਸ਼ਨ BUPRENORPHINE ਮਿਲੇ ਅਤੇ 560 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਹੋਈਆਂ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੰਬਰ 30 ਮਿਤੀ 20/02/2021 ਨੂੰ ਧਾਰਾ 22/61/85 ਐਨ ਡੀ ਪੀ ਐਸ ਤਹਿਤ ਥਾਣਾ ਲਾਲੜੂ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ ਦੋਸ਼ੀ ਨੂੰ ਮਾਣਯੋਗ ਅਦਾਲਤ ਜੇ ਐਮ ਆਈ ਸੀ ਗੌਰਵ ਦੱਤਾ ਜੀ ਦੀ ਅਦਾਲਤ ਵਿਚ ਪੇਸ਼ ਕਰ ਕੇ ਉਕਤ ਵਿਅਕਤੀ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਿਤਾ ਗਿਆ ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਇਹ ਨਸ਼ੀਲੇ ਇੰਜੈਕਸ਼ਨ ਤੇ ਸ਼ੀਸ਼ੀਆਂ ਸਹਾਰਨਪੁਰ ਤੋਂ ਲਿਆ ਕੇ ਤਰਨਤਾਰਨ ਵਿਖੇ ਵੇਚਦਾ ਸੀ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ