Subscribe Now

* You will receive the latest news and updates on your favorite celebrities!

Trending News

Blog Post

ਥਾਣਾ ਲਾਲੜੂ ਦੀ  ਪੁਲਿਸ ਪਾਰਟੀ ਵੱਲੋਂ ਕੁਲ 13 ਕਿਲੋ 613 ਗਰਾਮ ਅਫੀਮ ਬਰਾਮਦ ਹੋਈ
Uncategorized

ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਕੁਲ 13 ਕਿਲੋ 613 ਗਰਾਮ ਅਫੀਮ ਬਰਾਮਦ ਹੋਈ 

( ਹਰਜੀਤ ਸਿੰਘ ਦੀ ਰਿਪੋਰਟ ) ਸ੍ਰੀ ਸਤਿੰਦਰ ਸਿੰਘ ਪੀ ਪੀ ਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ ਏ ਐਸ ਨਗਰ ਜੀ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕੀ ਪਹਿਲਾਂ ਵੀ ਬਾਹਰਲੇ ਰਾਜਾਂ ਤੋਂ ਨਸ਼ਾ ਤਸਕਰੀ ਆਮ ਕਰਕੇ ਆਉਂਦੀ ਰਹਿੰਦੀ ਹੈ ਅਤੇ ਤਸਕਰਾਂ ਨੂੰ ਪੁਲਿਸ ਵੱਲੋਂ ਕਾਬੂ ਵੀ ਕਰ ਲਿਤਾ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਅੰਤਰ ਰਾਜੀ ਨਸ਼ਾ ਤਸਕਰੀ ਦੀ ਰੋਕਥਾਮ ਦੇ ਸੰਬੰਧ ਵਿਚ ਦਿੱਤੀਆਂ ਹਦਾਇਤਾਂ ਅਨੁਸਾਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਡਾ ਰਵਜੋਤ ਕੌਰ ਗਰੇਵਾਲ ਆਈ ਪੀ ਐੱਸ ਕਪਤਾਨ ਪੁਲਿਸ ਦਿਹਾਤੀ ਸ੍ਰੀ ਗੁਰਬਖਸ਼ੀਸ਼ ਸਿੰਘ ਪੀ ਪੀ ਐੱਸ ਉਪ ਕਪਤਾਨ ਪੁਲਿਸ ਸਰਕਲ ਡੇਰਾਬੱਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਥਾਣਾ ਅਫਸਰ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 22/04/2021 ਨੂੰ ਦੌਰਾਨੇ ਗਸ਼ਤ ਨੇੜੇ ਪੀਰ ਬਾਬਾ ਦਰਗਾਹ ਮੇਨ ਹਾਈਵੇ ਚੰਡੀਗੜ੍ਹ ਅੰਬਾਲਾ ਲਾਲੜੂ ਦੋ ਵਿਅਕਤੀ ਇਕ ਔਰਤ ਜਿਨਾਂ ਨੇ ਆਪਣੇ ਮੋਢੇ ਉਤੇ ਬੈਗ ਪਾਏ ਹੋਏ ਸੀ ਜੋ ਕਿ ਪੁਲਿਸ ਨੂੰ ਦੇਖ ਘਬਰਾ ਕੇ ਖਿਸਕਣ ਲੱਗਾ ਸੀ ਜਿਸ ਨੂੰ ਸ਼ੱਕ ਦੀ ਬਿਨਾਂ ਤੇ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ ਅਤੇ ਉਹਨਾਂ ਨੇ ਆਪਣਾ ਨਾਮ ਅੰਮ੍ਰਿਤ ਪੁੰਨ ਪੁੱਤਰ ਭਾਰਤੀ ਪੁੰਨ ਵਾਸੀ ਪਿੰਡ ਪਾਲੀ ਥਾਣਾ ਦਲੀ ਜ਼ਿਲ੍ਹਾ ਜੱਜ ਜਾਜਰੋਟ ਨੇਪਾਲ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਸ਼ਕਤੀ ਉੱਲੀ ਪੁੱਤਰ ਜ਼ਿੱਦ ਬਹਾਦਰ ਉੱਲੀ ਵਾਸੀ ਈਰੀਬਾਨ ਥਾਣਾ ਲਿਬਾਨ ਜ਼ਿਲ੍ਹਾ ਰੋਪਲਾ ਨੇਪਾਲ ਅਤੇ ਔਰਤ ਨੇ ਆਪਣਾ ਨਾਮ ਕਮਲਾ ਬਰਈ ਪਤਨੀ ਸੰਤ ਬਹਾਦਰ ਬਰਈ ਵਾਸੀ ਬੱਸਪਾਰਕ ਥਾਣਾ ਬੀਤ ਜ਼ਿਲ੍ਹਾ ਬਾਂਕੇ ਨੇਪਾਲ ਦੱਸਿਆ ਜਿਨਾ ਦੇ ਕਬਜ਼ੇ ਵਾਲੇ ਪਿੱਠੂ ਬੈਗ ਦੀ ਤਲਾਸ਼ੀ ਸ੍ਰੀ ਰੂਪਿੰਦਰਜੀਤ ਸਿੰਘ ਉਪ ਕਪਤਾਨ ਪੁਲਿਸ PBI/NDPS ਜ਼ਿਲ੍ਹਾ ਐਸ ਏ ਐਸ ਨਗਰ ਜੀ ਦੀ ਹਾਜ਼ਰੀ ਵਿੱਚ ਤਲਾਸ਼ੀ ਕਰਨ ਤੇ ਅੰਮ੍ਰਿਤ ਪੁੰਨ ਦੇ ਪਿੱਠੂ ਬੈਗ ਵਿਚ 5 ਕਿਲੋ 208 ਗਰਾਮ ਬਰਾਮਦ ਹੋਈ ਅਤੇ ਸ਼ਕਤੀ ਉੱਲੀ ਦੇ ਕਬਜ਼ੇ ਵਾਲੇ ਬੈਗ ਵਿੱਚ 5 ਕਿਲੋ 208 ਗਰਾਮ ਅਤੇ ਕਮਲਾ ਸੰਤ ਦੇ ਕਬਜ਼ੇ ਵਾਲੇ ਬੈਗ ਵਿੱਚੋਂ 3 ਕਿਲੋ 197 ਗਰਾਮ ਅਫੀਮ ਬਰਾਮਦ ਹੋਈ ਕੁਲ 13 ਕਿਲੋ 613 ਗਰਾਮ ਬਰਾਮਦ ਹੋਈ ਜਿਸ ਪਰ ਉਕਤਨ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 73ਮਿਤੀ 22/04/2021ਅ/ਧ 18/61/85 ਐਕਟ NDPS ਮੁਕੱਦਮਾ ਦਰਜ ਕਰਕੇ ਉਕਤ ਵਿਅਕਤੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਦੋਸ਼ੀ ਨੇ ਰਿਮਾਂਡ ਦੌਰਾਨ ਪੁੱਛਗਿੱਛ ਵਿਚ ਦੱਸਿਆ ਕਿ ਅੰਮ੍ਰਿਤ ਪਹਿਲਾਂ ਸ਼ਿਮਲਾ ਰੋਹੜੂ ਵਿੱਚ ਲੇਬਰ ਦਾ ਕੰਮ ਕਰਦਾ ਸੀ ਅਤੇ ਸ਼ਕਤੀ ਵੀ ਲੇਬਰ ਦਾ ਕੰਮ ਸ਼ਿਮਲਾ ਵਿੱਚ ਕਰਦਾ ਸੀ ਅਤੇ ਦੋਸ਼ਣ ਕਮਲਾ ਘਰੇਲੂ ਕੰਮਕਾਰ ਕਰਦੀ ਹੈ ਕਮਲਾ ਦਾ ਪਤੀ ਸਾਊਦੀ ਅਰਬ ਬਾਹਰਲੀ ਕੰਟਰੀ ਵਿਚ ਕੰਮ ਕਰਦਾ ਹੈ ਤਿੰਨੋਂ ਦੋਸ਼ੀ ਇਹ ਅਫੀਮ ਨੇਪਾਲ ਤੋਂ ਲਿਆ ਰਹੇ ਸੀ ਇਹ ਅਫ਼ੀਮ ਪੰਜਾਬ ਅਤੇ ਸ਼ਿਮਲਾ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਵੇਚਣੀ ਸੀ ਅਤੇ ਇਸ ਤੋਂ ਪਹਿਲਾਂ ਹੀ ਪੁਲੀਸ ਨੇ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਪਾਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਿਚ ਹੋਰ ਸ਼ਾਮਿਲ ਵਿਅਕਤੀਆਂ ਦਾ ਪਤਾ ਲੱਗ ਸਕੇ ਤਫਤੀਸ਼ ਅਜੇ ਜਾਰੀ ਹੈ

Related posts

Leave a Reply

Required fields are marked *