Breaking News

ਤਰਨਤਾਰਨ ਦਾ ਮੇਨ ਬਾਈਪਾਸ ਬਣਿਆ ਜੂਏ ਦਾ ਅੱਡਾ

ਤਰਨਤਾਰਨ ਦਾ ਮੇਨ ਬਾਈਪਾਸ ਬਣਿਆ ਜੂਏ ਦਾ ਅੱਡਾ
……………………………..
ਤਰਨਤਾਰਨ: ਭਾਵੇਂ ਕਿ ਪੰਜਾਬ ਦੇ ਵਿੱਚ ਲਾਕਡਾਨ ਚੱਲ ਰਿਹਾ ਅਤੇ ਕੋਰੋਨਾ ਮਹਾਂਮਾਰੀ ਦਾ ਲਗਾਤਾਰ ਪ੍ਰਕੌਪ ਵਧ ਰਿਹਾ ਹੈ ਪਰ ਸਮਾਜ ਵਿਰੋਧੀ ਅਨਸਰ ਇਨ੍ਹਾਂ ਦਿਨਾਂ ਵਿੱਚ ਵੀ ਨਹੀਂ ਬਾਜ ਆ ਰਹੇ। ਤਰਨਤਾਰਨ ਸ਼ਹਿਰ ਦੇ ਮੇਨ ਬਾਈਪਾਸ ਦੇ ਉੱਪਰ ਟੂਰ ਅੈੰਡ ਟਰੈਵਲ ਏਜੰਸੀ ਦੇ ਨਾਮ ‘ਤੇ ਜੂਏ ਸੱਟੇ ਦਾ ਧੰਦਾ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਗਰੀਬ ਵਰਗ ਦੇ ਲੋਕ ਜੋ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਮਜ਼ਦੂਰੀ ਕਰਕੇ ਆਪਣੇ ਖੂਨ ਪਸੀਨੇ ਦੀ ਕਮਾਈ ਘਰਾਂ ਨੂੰ ਲੈ ਕੇ ਸਾਰਾ ਦਿਨ ਮਿਹਨਤ ਕਰਦੇ ਹਨ ਤਾ ਜੋ ਓਹ ਅਪਨਾ ਪਰਿਵਾਰ ਦਾ ਪੇਟ ਪਾਲ ਸਕਣ ਪਰ ਉਨ੍ਹਾਂ ਨੂੰ ਜੂਏ ਸੱਟੇ ਦੀ ਲੱਤ ਲੱਗਣ ਕਾਰਨ ਉਹ ਆਪਣੀ ਸਾਰੀ ਕਮਾਈ ਰਸਤੇ ਵਿੱਚ ਹੀ ਇਨ੍ਹਾਂ ਨੂੰ ਹੀ ਹਾਰ ਕੇ ਚਲੇ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਹੁਣ ਜ਼ਰੂਰਤ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਤਾਂ ਜੋ ਗਰੀਬ ਲੋਕ ਆਪਣੀ ਮਿਹਨਤ ਮਜ਼ਦੂਰੀ ਦਾ ਪੈਸਾ ਘਰਾਂ ਨੂੰ ਲੈ ਕੇ ਜਾ ਸਕਣ ਅਤੇ ਭੋਲੇਭਾਲੇ ਲੋਕਾਂ ਨੂੰ ਇਸ ਗੈਰ ਸਮਾਜਿਕ ਧੰਦੇ ਦੀ ਦਲਦਲ ਵਿੱਚ ਫਸਾਉਣ ਲਈ ਮਜਬੂਰ ਕਰਨ ਵਾਲੇ ਅਨਸਰਾਂ ਖਿਲਾਫ਼ ਕਾਰਵਾਈ ਹੋ ਸਕੇ।
..

About admin

Check Also

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ …

Leave a Reply

Your email address will not be published. Required fields are marked *