Tuesday , March 31 2020
Breaking News

ਤਕਨੀਕੀ ਸਿੱਖਿਆ ਮੰਤਰੀ ਨੇ ਬਿ੍ਰਟਿਸ਼ ਕਾਊਂਸਲ ਵਲੋਂ ਆਯੋਜਿਤ ‘ਆਈ-ਵਰਕ ਕਪੈਸਟੀ ਬਿਲਡਿੰਗ ਵਰਕਸ਼ਾਪ‘ ਦਾ ਕੀਤਾ ਉਦਘਾਟਨ

ਤਕਨੀਕੀ ਸਿੱਖਿਆ ਮੰਤਰੀ ਨੇ ਬਿ੍ਰਟਿਸ਼ ਕਾਊਂਸਲ ਵਲੋਂ ਆਯੋਜਿਤ ‘ਆਈ-ਵਰਕ ਕਪੈਸਟੀ ਬਿਲਡਿੰਗ ਵਰਕਸ਼ਾਪ‘ ਦਾ ਕੀਤਾ ਉਦਘਾਟਨ

ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਨਵੀਨ ਉਪਕਰਨਾਂ ਤੇ ਤਕਨਾਲੋਜੀ ‘ਤੇ ਅਧਾਰਿਤ ਸਿਖਲਾਈ ਦੀ ਲੋੜ: ਚਰਨਜੀਤ ਸਿੰਘ ਚੰਨੀ

ਚੰਡੀਗੜ, 24 ਜੁਲਾਈ:

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਅਤੇ ਰੁਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਹੋਟਲ ਹਯਾਤ ਵਿਖੇ ਬਿ੍ਰਟਿਸ਼ ਕਾਊਂਸਲ ਵਲੋਂ ਆਯੋਜਤ ਕੀਤੀ ‘ਆਈ-ਵਰਕ ਕਪੈਸਟੀ ਬਿਲਡਿੰਗ ਵਰਕਸ਼ਾਪ’ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਸ. ਚੰਨੀ ਨੇ ਕਿਹਾ ਕਿ ਸੂਬੇ ਵਿੱਚ ਨੌਜਵਾਨਾਂ ਨੂੰ ਕਾਮਨਵੈੱਲਥ ਆਈ-ਵਰਕ ਪ੍ਰੋਜੈਕਟ ਵਿੱਚ ਰੁਜਗਾਰ ਮੁਹੱਈਆ ਕਰਵਾਉਣ ਤਹਿਤ ਬਿ੍ਰਟਿਸ਼ ਕਾਊਂਸਲ ਪੰਜਾਬ ਸਰਕਾਰ ਨਾਲ ਮਿਲ ਕੇ ਅਪਰੈਂਟਿਸਸ਼ਿਪ ਟ੍ਰੇਨਿੰਗ ਨੂੰ ਮਜਬੂਤੀ ਦੇਣ ਦੇ ਨਾਲ ਨਾਲ ਸਿਖਿਆਰਥੀਆਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।

ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਮੰਤਰੀ ਨੇ ਅਪ੍ਰੈਂਟਸ਼ਿਪ ਬਾਰੇ ਆਪਣੇ ਅਧਿਐਨ ਦੇ ਹਿੱਸੇ ਵਜੋਂ ਪੰਜਾਬ ਦੀ ਚੋਣ ਕਰਨ ਲਈ ਬਿ੍ਰਟਿਸ ਕੌਂਸਲ ਅਤੇ ਬਿ੍ਰਟਿਸ ਹਾਈ ਕਮਿਸ਼ਨ ਦਾ ਧੰਨਵਾਦ ਕੀਤਾ। ਮੰਤਰੀ ਨੇ ਵਿਸਵ ਵਿੱਚ ਆਧੁਨਿਕ ਤਕਨਾਲੋਜੀ ਦੇ ਮੁਤਾਬਕ ਪੰਜਾਬੀ ਨੌਜਵਾਨਾਂ ਨੂੰ ਹੁਨਰਮੰਦ ਬਨਾਉਣ ਲਈ ਸੂਬੇ ਵਿੱਚ ਅਪ੍ਰੈਂਟਸ਼ਿਪ ਸਿਖਲਾਈ ਨੂੰ ਮਜਬੂਤ ਕਰਨ ਅਤੇ ਕੌਮਾਂਤਰੀ ਮਾਪਦੰਡਾਂ ਅਨੁਸਾਰ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਯੋਗ ਬਣਾਉਣ ਦੇ ਇਸ ਮਿਸਨ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਵੀ ਕਹੀ।

ਸ. ਚੰਨੀ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਉਦਯੋਗਾਂ ਵਿਚ ਅਪ੍ਰੈਂਟਸ਼ਿਪ ਜ਼ਰੀਏ ਨਵੀਨ ਉਪਕਰਨਾਂ ਤੇ ਤਕਨਾਲੋਜੀ ’ਤੇ ਅਧਾਰਿਤ ਸਿਖਲਾਈ ਪ੍ਰਾਪਤ ਕਰਨ ਦੇ ਮੌਕੇ ਦਿੱਤੇ ਜਾਣਗੇ ਤਾਂ ਇਹ ਰੁਜ਼ਗਾਰ ਦੇਣ ਵਾਲੇ ਅਤੇ ਕਰਮਚਾਰੀਆਂ ਦੋਵਾਂ ਲਈ ਲਾਭਦਾਇਕ ਸਿੱਧ ਹੋਵੇਗਾ।

ਸ੍ਰੀ ਸਾਇਮਨ ਪੈਰੀਮੈਨ ਗਲੋਬਰ ਅਪ੍ਰੈਂਟਸ਼ਿਪ ਮਾਹਰ, ਆਈ-ਵਰਕ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹ ਉਚਿਤ ਸਮਾਂ ਹੈ ਕਿ ਜਦੋਂ ਅਸੀਂ ਅਪ੍ਰੈਂਟਸ਼ਿਪ ਟ੍ਰੇਨਿੰਗ ਦੀ ਮਜ਼ਬੂਤੀ ਅਤੇ ਵਿਸ਼ਵ ਵਿੱਚ ਉਪਲੱਬਧ ਬੈਸਟ ਪ੍ਰੈਕਟਿਸਜ਼ ਤੋਂ ਸਿਖਣ ਦੀ ਮਹੱਤਤਾ ਤੋਂ ਜਾਣੂ ਹੋਏ ਹਾਂ। ਉਨਾਂ ਕਿਹਾ ਕਿ ਸੰਸਥਾਵਾਂ ਨੂੰ ਆਪਣੇ ਸਿਖਲਾਈ ਉਪਕਰਨਾਂ ਨੂੰ ਆਲਮੀ ਇੰਡਸਟਰੀ ਮੁਤਾਬਕ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾ ਸਕੇ।

ਸ੍ਰੀਮਤੀ ਨੀਤਾ ਦਾਸ, ਨੈਸ਼ਨਲ ਅਪ੍ਰੈਂਟਸ਼ਿਪ ਮਾਹਰ ਆਈ-ਵਰਕ ਨੇ ਦੱਸਿਆ ਕਿ ਇਹ ਵਰਕਸ਼ਾਪ ਪੰਜਾਬ ਸਰਕਾਰ ਵੱਲੋਂ ਬਿ੍ਰਟਿਸ਼ ਕੌਂਸਲ ਨਾਲ ਸਿੱਖਿਆ ਤੇ ਸੱਭਿਆਚਾਰਕ ਸਦਭਾਵਨਾ ਹਿੱਤ ਸਹੀਬੱਧ ਕੀਤੇ ਐਮ.ਓ.ਯੂ. (ਸਮਝੌਤਾ) ਤਹਿਤ ਆਯੋਜਿਤ ਕਰਵਾਈ ਗਈ ਤਾਂ ਜੋ ਸੂਬੇ ਵਿੱਚ ਗਿਆਨ ਅਤੇ ਆਰਥਿਕ ਵਿਕਾਸ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਉਨਾਂ ਕਿਹਾ ਿੲਸ ਵਰਕਸ਼ਾਪ ਦਾ ਉਦੇਸ਼ ਅਪ੍ਰੈਂਟਸ਼ਿਪ ਸਿਖਲਾਈ ਸਕੀਮ (ਏ.ਟੀ.ਐਸ) ਅਤੇ ਨੈਸ਼ਨਲ ਅਪ੍ਰੈਂਟਸ਼ਿਪ ਪ੍ਰਮੋਸ਼ਨ ਸਕੀਮ (ਐਨ.ਏ.ਪੀ.ਐਸ) ਸਬੰਧੀ ਪੂਰੀ ਜਾਣਕਾਰੀ ਮੁਹੱਈਆ ਕਰਾਉਣਾ ਅਤੇ ਨੀਤੀ ਵਿੱਚ ਹਾਲ ਹੀ ਦੌਰਾਨ ਕੀਤੀਆਂ ਸੋਧਾਂ ਸਬੰਧੀ ਜਾਗਰੂਕ ਕਰਨਾ ਤੇ ਤਜ਼ਰਬੇ ਸਾਂਝੇ ਕਰਨਾ ਸੀ।

ਿੲਸ ਮੌਕੇ ਹੋਰ ਪਤਵੰਤਿਆਂ ਤੋ ਇਲਾਵਾ ਸ੍ਰੀ ਪ੍ਰਵੀਨ ਥਿੰਦ, ਡਾਇਰੈਕਟਰ ਤਕਨੀਕੀ ਸਿੱਖਿਆ ਪੰਜਾਬ, ਸ੍ਰੀ ਬਿਲ ਬਰਸਨ ਸੀਨੀਅਰ ਪ੍ਰੋਜੈਕਟ ਮੈਨੇਜਰ ਆਈ ਵਰਕ ਯੂ.ਕੇ, ਸੰਦੀਪ ਸਹਾਏ, ਅਸਿਟੈਂਟ ਡਾਇਰੈਕਟਰ ਸਕਿੱਲਜ਼ ਬਿ੍ਰਟਿਸ਼ ਕੌਂਸਲ, ਸ੍ਰੀਮਤੀ ਨੀਤਾ ਦਾਸ, ਨੈਸ਼ਨਲ ਅਪਰੈਂਟਸ਼ਿਪ ਮਾਹਰ ਆਈ ਵਰਕ ਅਤੇ ਸੀ.ਆਈ.ਆਈ. ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਵਰਕਸ਼ਾਪ ਦੌਰਾਨ ਉਦਯੋਗਿਕ ਸਿਖਲਾਈ ਸੰਸਥਾਵਾਂ ਤੇ ਪੌਲੀਟੈਕਨਿਕਸ ਦੇ ਨੋਡਲ ਅਫ਼ਸਰ, ਲੁਧਿਆਣਾ, ਚੰਡੀਗੜ ਤੇ ਮੋਹਾਲੀ ਤੋਂ ਉਦਯੋਗਾਂ ਦੇ ਸੀਨੀਅਰ ਨੁਮਾਇੰਦੇ, ਤਕਨੀਕੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਅਪ੍ਰੈਂਟਸ਼ਿਪ ਸਲਾਹਕਾਰ ਹਾਜ਼ਰ ਸਨ।

About admin

Check Also

ਪੰਜਾਬ ਸਰਕਾਰ ਦੀ ਬੇਨਤੀ ‘ਤੇ ਪੰਜਾਬ ਡਿਸਟਿਲਰੀਜ਼ ਕਰ ਰਹੀਆਂ ਨੇ ਸੈਨੇਟਾਈਜ਼ਰ ਦਾ ਨਿਰਮਾਣ ਤੇ ਸਪਲਾਈ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਮੁਫ਼ਤ ਕੀਤੀ ਜਾ ਰਹੀ ਹੈ ਸਪਲਾਈ..

ਪੰਜਾਬ ਸਰਕਾਰ ਦੀ ਬੇਨਤੀ ‘ਤੇ ਪੰਜਾਬ ਡਿਸਟਿਲਰੀਜ਼ ਕਰ ਰਹੀਆਂ ਨੇ ਸੈਨੇਟਾਈਜ਼ਰ ਦਾ ਨਿਰਮਾਣ ਤੇ ਸਪਲਾਈ …

Leave a Reply

Your email address will not be published. Required fields are marked *