-0.4 C
New York
Wednesday, January 19, 2022

Buy now

spot_img

ਡਿਟੈਕਟਿਵ ਏਜੰਸੀ ਨੇ ਗੈਰ-ਕਾਨੂੰਨੀ ਿਗ ਨਿਰਧਾਰਨ ਟੈਸਟ ਕਰਨ ਵਾਲੇ ਜਲੰਧਰ ਦੇ ਰਤਨ ਹਸਪਤਾਲ ਦਾ ਕੀਤਾ ਪਰਦਾਫਾਸ਼ ਸਿਹਤ ਮੰਤਰੀ ਨੇ ਲੋਕਾਂ ਅਜਿਹੀਆਂ ਕੁਰੀਤੀਆਂ ਵਿਰੁੱਧ ਅੱਗੇ ਆਉਣ ਲਈ ਕੀਤੀ ਅਪੀਲ

ਡਿਟੈਕਟਿਵ ਏਜੰਸੀ ਨੇ ਗੈਰ-ਕਾਨੂੰਨੀ ਿਗ ਨਿਰਧਾਰਨ ਟੈਸਟ ਕਰਨ ਵਾਲੇ ਜਲੰਧਰ ਦੇ ਰਤਨ ਹਸਪਤਾਲ ਦਾ ਕੀਤਾ ਪਰਦਾਫਾਸ਼
ਸਿਹਤ ਮੰਤਰੀ ਨੇ ਲੋਕਾਂ ਅਜਿਹੀਆਂ ਕੁਰੀਤੀਆਂ ਵਿਰੁੱਧ ਅੱਗੇ ਆਉਣ ਲਈ ਕੀਤੀ ਅਪੀਲ

ਚੰਡੀਗੜ, 4 ਨਵੰਬਰ:
ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੂਬੇ ਭਰ ਵਿੱਚ ਿਗ ਨਿਰਧਾਰਨ ਵਪਾਰ ਦਾ ਭਾਂਡਾ ਭੰਨਣ ਲਈ  ਚਲਾਈ ਜਾ ਰਹੀ ਮੁਹਿੰਮ ਤਹਿਤ ਰਤਨ ਹਸਪਤਾਲ ਜਲੰਧਰ ਦੇ ਡਾ: ਬਲਰਾਜ ਗੁਪਤਾ ਨੂੰ ਆਈ.ਪੀ.ਸੀ ਦੀ ਧਾਰਾ 420 , 120ਬੀ ਅਤੇ ਪੀ.ਸੀ-ਪੀ.ਐਨ.ਡੀ.ਟੀ ਐਕਟ ਦੀ ਧਾਰਾ 3,4,18 ਅਤੇ 23 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਅੱਜ ਇੱਥੇ ਜਾਣਕਾਰੀ ਦਿੰਦਿਆਂ ਸ: ਸਿੱਧੂ ਨੇ ਕਿਹਾ ਕਿ ਭਰੂਣ ਹੱਤਿਆ ਅਤੇ ਸਮਾਜ ਵਿਰੋਧੀ ਤੱਤ ਜੋ ਅਜਿਹੇ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਹਨ, ਦਾ ਪੂਰੀ ਤਰਾਂ ਸਫਾਇਆ ਕਰਨ ਲਈ ਰਾਜ ਸਰਕਾਰ ਨੇ ‘ਮਿਸ਼ਨ ਡਿਸਕਵਰੀ ਡਿਟੈਕਟਿਵ ਏਜੰਸੀ’ ਨਾਂ ਦੀ ਇੱਕ ਪ੍ਰਾਈਵੇਟ ਡਿਟੈਕਟਿਵ ਏਜੰਸੀ ਦੀਆਂ ਸੇਵਾਵਾਂ ਲਈਆਂ ਸਨ। ਉਨਾਂ ਕਿਹਾ ਕਿ ਡਿਟੈਕਟਿਵ ਏਜੰਸੀ ਨੇ ਐਸ.ਬੀ.ਐਸ ਨਗਰ ਅਤੇ ਫਤਿਹਗੜ ਸਾਹਿਬ ਦੀਆਂ ਟੀਮਾਂ ਨਾਲ ਮਿਲ ਕੇ ਹਾਲ ਹੀ ਅਜਿਹੀ ਇੱਕ ਕਾਰਵਾਈ ਅਮਲ ਵਿੱਚ ਲਿਆਂਦੀ ਸੀ।

ਉਹਨਾਂ ਅੱਗੇ ਕਿਹਾ ਕਿ ਜਿਵੇਂ ਹੀ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਤਾਂ ਇਕ ਫਰਜ਼ੀ ਮਰੀਜ਼ ਨੂੰ ਰਤਨ ਹਸਪਤਾਲ ਭੇਜਿਆ ਗਿਆ। ਹਸਪਤਾਲ ਦੀ ਮੰਗ ਅਨੁਸਾਰ ਬੱਚੇ ਦਾ ਲਿੰਗ ਨਿਰਧਾਰਨ ਕਰਨ ਲਈ 25,000 ਰੁਪਏ ਵਿੱਚ ਸੌਦਾ ਤਹਿ ਹੋਇਆ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਡਾ: ਬਲਰਾਜ ਗੁਪਤਾ ਅਤੇ ਦਲਾਲ ਔਰਤ ਨੂੰ ਰੰਗੇ ਹੱਥੀਂ ਕਾਬੂ ਕੀਤਾ ਜੋ ਹਸਪਤਾਲ ਵਿੱਚ ਲਿੰਗ ਨਿਰਧਾਰਣ ਟੈਸਟ ਕਰਵਾ ਰਹੀ ਸੀ। ਉਸ ਤੋਂ ਬਾਅਦ ਉਕਤ ਦੋਸ਼ੀਆਂ ਖਿਲਾਫ ਥਾਣਾ ਨੰਬਰ 4 ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਟੀਮ ਵਲੋਂ ਮੌਕੇ ’ਤੇ ਇੱਕ ਅਲਟਰਾਸਾਉਂਡ ਮਸ਼ੀਨ ਵੀ ਸੀਲ ਕੀਤੀ ਗਈ ਹੈ।

ਸ੍ਰੀ ਸਿੱਧੂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕੁਰੀਤੀਆਂ ਖ਼ਿਲਾਫ਼ ਖੁੱਲ ਕੇ ਅੱਗੇ ਆਉਣ ਅਤੇ ਪੂਰੀ ਤਰਾਂ ਨਾਲ ਬੁਰਾਈ ਮੁਕਤ ਸਮਾਜ ਦੀ ਸਿਰਜਣਾ ਕਰਨ ਵਿੱਚ ਵਿਭਾਗ ਦੀ ਸਹਾਇਤਾ ਕਰਨ।

ਪੰਜਾਬ ਦੇ ਲਿੰਗ ਅਨੁਪਾਤ ਵਿੱਚ ਹੋਏ ਸੁਧਾਰ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਰਜਿਸਟ੍ਰੇਸ਼ਨ ਸਿਸਟਮ, ਪੰਜਾਬ ਦੇ ਅਨੁਸਾਰ ਵਿੱਤੀ ਸਾਲ 2019-20 ਵਿੱਚ ਜਨਮ ਦੇ ਸਮੇਂ ਲਿੰਗ ਅਨੁਪਾਤ 914 ਹੈ ਜਦੋਂ ਕਿ ਵਿੱਤੀ ਸਾਲ 2020-21 (ਅਪ੍ਰੈਲ ਤੋਂ ਸਤੰਬਰ 2020) ਵਿੱਚ ਸੁਧਾਰ ਹੋਇਆ ਹੈ ਹੁਣ ਜਨਮ ਦੇ ਸਮੇਂ ਲਿੰਗ ਅਨੁਪਾਤ 917 ਹੈ। ਉਹਨਾਂ ਕਿਹਾ ਕਿ ਵਿੱਤੀ ਸਾਲ 2020-21 (ਅਪ੍ਰੈਲ 2020 ਤੋਂ ਸਤੰਬਰ 2020) ਦੌਰਾਨ ਹਸਪਤਾਲਾਂ ਦੇ 1289 ਨਿਰੀਖਣ ਕੀਤੇ ਗਏ ਅਤੇ 23 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ।

Related Articles

LEAVE A REPLY

Please enter your comment!
Please enter your name here

Stay Connected

0FansLike
3,121FollowersFollow
0SubscribersSubscribe
- Advertisement -spot_img

Latest Articles