Wednesday , July 8 2020
Breaking News

ਡਾਕਟਰੀ ਸਿੱਖਿਆ ਵਿਭਾਗ ਨੇ ਮੈਡੀਕਲ ਭਾਈਚਾਰੇ ਨੂੰ ਕੋਵਿਡ -19 ਦੇ ਇਲਾਜ ਦੀਆਂ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ਦੇ ਯਤਨ ਤੇਜ਼ ਕੀਤੇ

ਡਾਕਟਰੀ ਸਿੱਖਿਆ ਵਿਭਾਗ ਨੇ ਮੈਡੀਕਲ ਭਾਈਚਾਰੇ ਨੂੰ ਕੋਵਿਡ -19 ਦੇ ਇਲਾਜ ਦੀਆਂ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ਦੇ ਯਤਨ ਤੇਜ਼ ਕੀਤੇ
ਮਰੀਜ਼ਾਂ ਦੀ ਬਿਹਤਰੀ ਲਈ ਨਿਯਮਤ ਸੈਸ਼ਨ ਕਰਵਾਏ ਜਾ ਰਹੇ ਹਨ
ਚੰਡੀਗੜ, 19 ਜੂਨ:
ਕੋਵਿਡ-19 ਦੇ ਮਰੀਜ਼ਾਂ ਨੂੰ ਸਿਹਤਯਾਬ ਕਰਨ ਦੀ ਦਿਸ਼ਾ ਵਿਚ ਮੈਡੀਕਲ ਭਾਈਚਾਰੇ ਨੂੰ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ਅਤੇ ਉਹਨਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਨੇ ਪੀ.ਜੀ.ਆਈ. ਨਾਲ ਤਾਲਮੇਲ ਕੀਤਾ ਅਤੇ ਮਰੀਜ਼ਾਂ ਵਿੱਚ ਸਟੇਰਾਇਡਜ਼ ਅਤੇ ਪਲਾਜ਼ਮਾ ਥੈਰੇਪੀ ਦੀ ਭੂਮਿਕਾ ਬਾਰੇ ਬਹੁ-ਕੇਂਦਿ੍ਰਤ ਅਧਿਐਨ ਸ਼ੁਰੂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਪਟਿਆਲਾ ਦਾ ਇੱਕ ਮਰੀਜ਼ ਪ੍ਰੇਰਿਤ ਹੋਇਆ ਅਤੇ ਉਸਨੇ ਕੋਵਿਡ-19 ਦੇ ਮਰੀਜ਼ਾਂ ਲਈ ਪਲਾਜ਼ਮਾ ਦਾਨ ਕੀਤਾ । ਉਨਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਮੈਡੀਕਲ ਕਾਲਜਾਂ ਨੇ ਪਹਿਲੀ ਵਾਰ ਇਸ ਪੱਧਰ ‘ਤੇ ਕੁਸ਼ਲਤਾ ਨਾਲ ਤਾਲਮੇਲ ਕੀਤਾ ਅਤੇ ਸਾਰੇ ਇਸ ਨਵੀਂ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਤਾਕਤ ਨਾਲ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ। ਇਹ ਟੀਮ ਅਧਾਰਤ ਪਹੁੰਚ ਆਪਣੀ ਕਿਸਮ ਦਾ ਇਕ ਤਰੀਕਾ ਹੈ, ਜਿਸ ਨੇ ਕੋਵਿਡ-19 ਦੇ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਮਾਹਰਾਂ ਦਾ ਇੱਕ ਸਮੂਹ ਬਣਾਇਆ ਗਿਆ ਹੈ ਜਿੱਥੇ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਮਾਹਰ ਫ਼ੋਨ ਅਤੇ ਵੀਡੀਓ ਕਾਨਫਰੰਸ ਵਿੱਚ ਇਹਨਾਂ ਕੇਸਾਂ ਬਾਰੇ ਚਰਚਾ ਕਰਦੇ ਹਨ। ਮਾਹਰ ਸਮੂਹ ਵਿੱਚ ਪੀਜੀਆਈਐਮਆਈਆਰ, ਏਮਜ਼, ਯੂਐਸਏ, ਯੂਕੇ, ਕਨੇਡਾ, ਡੀਐਮਸੀ ਲੁਧਿਆਣਾ ਅਤੇ ਪੰਜਾਬ ਦੇ ਤਿੰਨੋ ਰਾਜ ਮੈਡੀਕਲ ਕਾਲਜਾਂ ਦੇ ਡਾਕਟਰ ਸ਼ਾਮਲ ਹਨ। ਇਸ ਸਮੂਹ ਦੁਆਰਾ ਕੀਤਾ ਵਿਚਾਰ ਵਟਾਂਦਰਾ ਮਰੀਜ਼ਾਂ ਦੇ ਪ੍ਰਬੰਧਨ ਵਿਚ ਸੁਧਾਰ ਲਿਆਉਣ ਅਤੇ ਮਰੀਜ਼ਾਂ ਦੀ ਮੌਤ ਦਰ ਘਟਾਉਣ ਵਿਚ ਬਹੁਤ ਸਹਾਈ ਸਾਬਿਤ ਹੋਇਆ ਹੈ।
ਇਸ ਪਹਿਲ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਨਿਯਮਿਤ ਤੌਰ ‘ਤੇ ਦੋ ਮਾਹਰ ਸੈਸ਼ਨ ਕਰਵਾਏ ਜਾ ਰਹੇ ਹਨ। ਘੱਟ ਤੋਂ ਦਰਮਿਆਨੇ ਬਿਮਾਰ ਕੋਵਿਡ-19 ਦੇ ਮਰੀਜ਼ਾਂ (ਲੈਵਲ 2) ਦੀ ਦੇਖਭਾਲ ਕਰ ਰਹੇ ਮੈਡੀਕਲ ਮਾਹਰਾਂ ਅਤੇ ਅਨੈੱਸਥੀਸਥਿਸਟਾਂ ਲਈ ਹਰੇਕ ਵੀਰਵਾਰ ਦੁਪਹਿਰ 1 ਤੋਂ 2 ਵਜੇ ਤੱਕ ਅਪਡੇਟ ਸੈਸ਼ਨ ਕਰਵਾਏ ਜਾ ਰਹੇ ਹਨ। ਦੂਜੇ ਦਰਜੇ ਦੇ ਹਸਪਤਾਲਾਂ ਦੇ ਮੈਡੀਕਲ ਅਧਿਕਾਰੀ ਇਹ ਕੇਸ ਪੇਸ਼ ਕਰਦੇ ਹਨ ਜਿਨਾਂ ਬਾਰੇ ਡਾ. ਤਲਵਾੜ, ਡਾ. ਬਿਸ਼ਵ ਮੋਹਨ, ਡਾ. ਵਿਸ਼ਾਲ ਚੋਪੜਾ, ਡਾ. ਰਵਿੰਦਰ ਗਰਗ ਅਤੇ ਡਾ. ਆਰ.ਪੀ.ਐਸ. ਸਿਬੀਆ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਉਸ ਅਨੁਸਾਰ ਡਾਕਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੈਡੀਕਲ ਕਾਲਜਾਂ ਦੀ ਫੈਕਲਟੀ ਅਤੇ ਹੋਰ ਤੀਜੇ ਪੱਧਰੀ ਸਹੂਲਤਾਂ ਵਾਲੇ ਡਾਕਟਰਾਂ ਅਤੇ ਗੰਭੀਰ ਦੇਖਭਾਲ ਮਾਹਰ/ਅਨੈੱਸਥੀਸਥਿਸਟਾਂ ਲਈ ਗੰਭੀਰ ਕੋਵਿਡ-19 (ਲੈਵਲ 3) ਦੇ ਮਰੀਜ਼ਾਂ ਲਈ ਹਰ ਸ਼ਨੀਵਾਰ ਸ਼ਾਮ 7 ਤੋਂ 8.30 ਵਜੇ ਤੱਕ ਅਪਡੇਟ ਸੈਸ਼ਨ ਕਰਵਾਏ ਜਾ ਰਹੇ ਹਨ। ਅੱਜ ਤੱਕ ਵੀਰਵਾਰ ਅਤੇ ਸ਼ਨੀਵਾਰ ਨੂੰ 21 ਸੈਸ਼ਨ ਕਰਵਾਏ ਜਾ ਚੁੱਕੇ ਹਨ ਅਤੇ ਲਗਭਗ 2390 ਡਾਕਟਰਾਂ ਨੇ ਇਨਾਂ ਸੈਸ਼ਨਾਂ ਵਿਚ ਹਿੱਸਾ ਲਿਆ ਹੈ।
ਉਨਾਂ ਕਿਹਾ ਇਸ ਨਵੀਂ ਬਿਮਾਰੀ ਦੇ ਅੰਕੜੇ ਅਤੇ ਪ੍ਰਬੰਧਨ ਵਿਸ਼ਵ ਭਰ ਵਿੱਚ ਉਭਰ ਰਹੇ ਹਨ ਅਤੇ ਵਿਭਾਗ ਇਸ ਬਿਮਾਰੀ ਨਾਲ ਪ੍ਰਭਾਵਤ ਮਰੀਜ਼ਾਂ ਦੀ ਜਾਨ ਬਚਾਉਣ ਲਈ ਬਿਹਤਰੀਨ ਉਪਰਾਲੇ ਕਰ ਰਿਹਾ ਹੈ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *