Wednesday , July 8 2020
Breaking News

ਜਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਵੱਲੋਂ ਦਲਿਤ ਵਿਰੋਧੀ ਮਤੇ ਖਿਲਾਫ ਪ੍ਰਦਰਸ਼ਨ* – ਕਾਰਵਾਈ ਨਾ ਹੋਣ ‘ਤੇ ਸੂਬਾ ਪੱਧਰੀ ਸ਼ੰਘਰਸ਼ ਵਿਢਾਂਗੇ: ਮਲੌਦ

*ਜਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਵੱਲੋਂ ਦਲਿਤ ਵਿਰੋਧੀ ਮਤੇ ਖਿਲਾਫ ਪ੍ਰਦਰਸ਼ਨ*
– ਕਾਰਵਾਈ ਨਾ ਹੋਣ ‘ਤੇ ਸੂਬਾ ਪੱਧਰੀ ਸ਼ੰਘਰਸ਼ ਵਿਢਾਂਗੇ: ਮਲੌਦ
ਭਵਾਨੀਗੜ, 7 ਜੂਨ (ਨਵੀਨ ਮਿੱਤਲ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅੱਜ ਪਿੰਡ ਘਰਾਚੋੰ ਵਿਖੇ ਧੂਰੀ ਦੇ ਪਿੰਡ ਘਨੌਰੀ ਖੁਰਦ ਦੀ ਦਲਿਤ ਵਿਰੋਧੀ ਪੰਚਾਇਤ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਸਮੇਤ ਪਿੰਡ ਘਰਾਚੋਂ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਘਨੌਰੀ ਖੁਰਦ ਦੀ ਪੰਚਾਇਤ ਵੱਲੋਂ ਜੋ ਮਤਾ ਕਿਰਤੀ ਤੇ ਦਲਿਤਾਂ ਦੇ ਵਿਰੋਧ ਵਿੱਚ ਪਾਇਆ ਗਿਆ ਹੈ ਜਿਸ ਅਨੁਸਾਰ ਦਲਿਤਾਂ ਨੂੰ ਖੇਤਾਂ ਵਿੱਚ ਕੰਮ ਕਰਨ ਜਾਣ ਦੇ ਦੌਰਾਨ ਘਰੋਂ ਆਪਣੇ ਬਰਤਨ ਵੱਖਰੇ ਤੌਰ ‘ਤੇ ਲੈ ਕੇ ਆਉਣੇ ਹੋਣਗੇ, ਖੇਤ ਵਿੱਚ ਝੋਨੇ ਦੀ ਲਵਾਈ ਦਾ ਰੇਟ ਵੀ ਮਜ਼ਦੂਰ ਆਪ ਨਹੀਂ ਤੈਅ ਕਰ ਸਕਣਗੇ। ਪਿੰਡ ਦੀ ਪੰਚਾਇਤ ਵੱਲੋਂ ਅਜਿਹਾ ਕਿਰਤੀ ਲੋਕਾਂ ਵਿਰੋਧੀ ਮਤਾ ਪਾਇਆ ਜਾਣਾ ਮਨੂਵਾਦੀ ਸੋਚ ਦਾ ਹੀ ਪ੍ਰਗਟਾਵਾ ਹੈ। ਪੰਚਾਇਤ ਦੀ ਅਜਿਹੀ ਨੀਚ ਹਰਕਤ ਉੱਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੀ ਕੋਈ ਕਾਰਵਾਈ ਨਾ ਕਰਨਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕਰਦਾ ਹੈ। ਅਾਗੂਆਂ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਪਿੰਡ ਦੀ ਪੰਚਾਇਤ ਹੀ ਨਹੀਂ ਬਲਕਿ ਇਥੋਂ ਦੀ ਸਰਕਾਰ ਅਤੇ ਪ੍ਰਸ਼ਾਸਨ ਵੀ ਦਲਿਤ ਵਿਰੋਧੀ ਸੋਚ ਰੱਖਦਾ ਹੈ। ਜਿਸ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੰਮਕੇ ਨਿਖੇਧੀ ਕਰਦੀ ਹੈ।ਇਸ ਮੌਕੇ ਅਾਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਪ੍ਰਸ਼ਾਸਨ ਸਬੰਧਤ ਪੰਚਾਇਤ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਤਾਂ ਪਿੰਡ ਘਨੌਰੀ ਖੁਰਦ ਦੀ ਪੰਚਾਇਤ ਦੇ ਖਿਲਾਫ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੂਬਾ ਪੱਧਰੀ ਰੋਸ ਮੁਜਾਹਰੇ ਕੀਤੇ ਜਾਣਗੇ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *